ਸਿੰਘਲੈਂਡ ਸੁੁਸਾਇਟੀ ਵਲੋਂ ਵੱਡਾ ਉਪਰਾਲਾ,ਲੋੜਵੰਦ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਮਦਦ

(ਪਰਿਵਾਰ ਨੂੰ 15 ਹਜਾਰ ਰੁਪਏ ਦਾ ਚੈੱਕ ਭੇਂਟ ਕਰਦੇ ਹੋਏ ਸੁਸਾਇਟੀ ਮੈਂਬਰ)

ਗੜ੍ਹਦੀਵਾਲਾ 1 ਦਸੰਬਰ (ਚੌਧਰੀ) : ਸਿੰਘਲੈਂਡ ਸੁਸਾਇਟੀ ਯੂ ਐਸ ਏ ਵਲੋਂ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਕਰਨੈਲ ਸਿੰਘ ਵਾਸੀ ਕੁਲਾਰਾਂ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਮਦਦ ਦਿੱਤੀ ਹੈ । ਇਸ ਮੌਕੇ ਇਹ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਦੀ ਫੂਡ ਪਾਈਪ ਬੰਦ ਹੋਣ ਕਾਰਨ ਲੰਬੇ ਸਮੇਂ ਤੋਂ ਤਕਲੀਫ਼ ਵਿਚ ਸਨ।ਜਿਨ੍ਹਾਂ ਦਾ ਇਲਾਜ ਇਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਜਿੱਥੇ ਕਰਨੈਲ ਸਿੰਘ ਦੇ ਇਲਾਜ ਤੇ ਕਾਫ਼ੀ ਖਰਚਾ ਹੋ ਚੁੱਕਿਆ ਸੀ।ਪਰਿਵਾਰ ਵਿੱਚ ਕੋਈ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਪਰਿਵਾਰ ਉਸਦਾ ਇਲਾਜ ਕਰਵਾਉਣ ਵਿੱਚ ਅਸਮਰਥ ਸਨ। ਕਰਨੈਲ ਸਿੰਘ ਦਾ ਅਪ੍ਰੇਸ਼ਨ ਕਰਵਾਉਣ ਵਿੱਚ ਪਰਿਵਾਰ ਨੂੰ ਆਰਥਿਕ ਤੰਗੀ ਦੀ ਮੁਸ਼ਕਿਲ ਆ ਰਹੀ ਹੈ। ਜਿਸ ਦੇ ਇਲਾਜ ਲਈ ਸੁਸਾਇਟੀ ਵੱਲੋਂ ਵੀ 15 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਸਹਾਇਤਾ ਲਈ ਪਰਿਵਾਰ ਵੱਲੋਂ ਸਿੰਘਲੈਂਡ ਸੁਸਾਇਟੀ ਦਾ ਬਹੁਤ ਧੰਨਵਾਦ ਕੀਤਾ ਗਿਆ।ਇਸ ਮੌਕੇ ਮਨਦੀਪ ਸਿੰਘ,  ਸਿਮਰਨ ਸਿੰਘ, ਇੰਦਰਜੀਤ ਸਿੰਘ,ਮੌਜੂਦ ਸਨ।


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply