LATEST: ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲਾ ਹੁਸ਼ਿਆਰਪੁਰ ਤੇ ਡਰੱਗ ਕੰਟਰੋਲ ਅਫਸਰ ਵੱਲੋ  ਮੈਡੀਕਲ ਸਟੋਰਾਂ ਤੇ ਛਾਪੇਮਾਰੀ 

ਬਲਾਕ ਗੜਸ਼ੰਕਰ ਦੇ ਏਰੀਏ ਦੇ ਮੈਡੀਕਲ ਸਟੋਰਾਂ ਤੇ ਛਾਪੇਮਾਰੀ

ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲਾਂ ਹੁਸ਼ਿਆਰਪੁਰ ਤੇ ਡਰੱਗ ਕੰਟਰੋਲ ਅਫਸਰ ਵੱਲੋ  ਮੈਡੀਕਲ ਸਟੋਰਾਂ ਤੇ ਛਾਪੇਮਾਰੀ  ਤੇ ਛਾਪੇਮਾਰੀ

Advertisements

ਗੜਸ਼ੰਕਰ /ਹੁਸ਼ਿਆਰਪੁਰ 2 ਦਸੰਬਰ   ( ਅਸ਼ਵਨੀ ) ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਪੰਜਾਬ  ਦੇ ਲੋਕਾਂ ਨੂੰ ਨਸ਼ਾਂ ਰਹਿਤ ਸਮਾਜ ਦੇਣ ਦਾ ਵਆਦਾ ਕੀਤਾ ਸੀ ਤੇ ਇਸ ਵਆਦੇ ਦੇ ਸਿੱਟੇ  ਪੰਜਾਬ ਵਿੱਚ  ਨਜਰ ਆਉਣ ਲੱਗ ਪਏ ਹਨ ।  ਸਿਹਤ ਵਿਭਾਗ ਵੱਲੋ  ਨਸ਼ਾਂ ਵੇਚਣ ਵਾਲਿਆ ਤੇ ਪੂਰੀ ਤਰਾਂ ਨਕੇਲ ਕੱਸੀ ਜਾ ਰਹੀ,  ਇਸ ਦੇ ਚਲਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ  ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜੋਨਲ ਲਾਈਸੈਸਿੰਗ ਅਥਾਰਟੀ ਰਜੇਸ਼ ਸੂਰੀ ਦੀ ਦੇਖ ਰੇਖ ਹੇਠ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਰੱਗ ਕੰਟਰੋਲ ਅਫਸਰ ਗੁਰਜੀਤ ਸਿੰਘ ਵੱਲੋ ਸਾਝੇ ਤੋਰ ਤੇ ਬਲਾਕ ਗੰੜਸ਼ੰਕਰ ਦੇ ਮੈਡੀਕਲ ਸਟੋਰਾਂ ਤੇ  ਚੈਕਿੰਗ  ਕੀਤੀ ਗਈ ।  ਇਹਨਾਂ ਸਾਰੇ ਮੈਡੀਕਲ ਸਟੋਰਾਂ ਦਾ ਸੇਲ ਪ੍ਰਚੇਜ ਦਾ ਰਿਕਾਰਡ ਵੀ ਘੋਖਿਆ  ਗਿਆ ।

Advertisements

ਇੰਸਪੈਕਸ਼ਨ ਦੋਰਾਨ ਉਹਨਾਂ ਮੈਡੀਕਲ ਸਟੋਰ ਮਾਲਿਕਾਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਤੋਰ ਤੇ ਵਰਤੀਆਂ ਜਾਣ ਵਾਲੀਆ ਦਵਾਈਆਂ ਕੋਈ ਵੀ ਸਟੋਰ ਤੇ ਨਹੀ ਰੱਖੀਆ ਜਾ  ਸਕਦੀਆ ਤੇ ਸ਼ੀਡੂਲ ਐਚ 1 ਵਾਲੀਆਂ ਦਵਾਈਆਂ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰ ਤੇ ਫਾਰਮਾਸਿਸਟ ਦੀ ਹਾਜਰੀ ਯਕੀਨੀ ਬਣਾਈ ਜਾਵੇ  ਹੈ ਤੇ  ਡਾਕਟਰ ਦੀ ਲਿਖੀ ਪਰਚੀ ਤੋ ਬਗੈਰ ਕੋਈ ਵੀ ਦਵਾਈ ਨਹੀ ਵੇਚੇਗਾ । ਉਹਨਾਂ ਦੱਸਿਆ ਕਿ  ਆਉਣ ਵਾਲੇ ਦਿਨਾਂ ਵਿੱਚ ਜਿਲੇ ਦੇ ਸਾਰੇ ਮੈਡੀਕਲ ਸਟੋਰਾਂ ਦੀ ਲਗਾਤਾਰ ਜਾਂਚ ਹੋਵੇਗੀ ਅਗਰ ਕੋਈ ਕੁਤਾਹੀ ਕਰਦਾ ਫੜਿਆ ਗਿਆ ਤੇ ਉਸ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply