ਬਲਾਕ ਗੜਸ਼ੰਕਰ ਦੇ ਏਰੀਏ ਦੇ ਮੈਡੀਕਲ ਸਟੋਰਾਂ ਤੇ ਛਾਪੇਮਾਰੀ
ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲਾਂ ਹੁਸ਼ਿਆਰਪੁਰ ਤੇ ਡਰੱਗ ਕੰਟਰੋਲ ਅਫਸਰ ਵੱਲੋ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਤੇ ਛਾਪੇਮਾਰੀ
ਗੜਸ਼ੰਕਰ /ਹੁਸ਼ਿਆਰਪੁਰ 2 ਦਸੰਬਰ ( ਅਸ਼ਵਨੀ ) ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਲੋਕਾਂ ਨੂੰ ਨਸ਼ਾਂ ਰਹਿਤ ਸਮਾਜ ਦੇਣ ਦਾ ਵਆਦਾ ਕੀਤਾ ਸੀ ਤੇ ਇਸ ਵਆਦੇ ਦੇ ਸਿੱਟੇ ਪੰਜਾਬ ਵਿੱਚ ਨਜਰ ਆਉਣ ਲੱਗ ਪਏ ਹਨ । ਸਿਹਤ ਵਿਭਾਗ ਵੱਲੋ ਨਸ਼ਾਂ ਵੇਚਣ ਵਾਲਿਆ ਤੇ ਪੂਰੀ ਤਰਾਂ ਨਕੇਲ ਕੱਸੀ ਜਾ ਰਹੀ, ਇਸ ਦੇ ਚਲਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜੋਨਲ ਲਾਈਸੈਸਿੰਗ ਅਥਾਰਟੀ ਰਜੇਸ਼ ਸੂਰੀ ਦੀ ਦੇਖ ਰੇਖ ਹੇਠ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਰੱਗ ਕੰਟਰੋਲ ਅਫਸਰ ਗੁਰਜੀਤ ਸਿੰਘ ਵੱਲੋ ਸਾਝੇ ਤੋਰ ਤੇ ਬਲਾਕ ਗੰੜਸ਼ੰਕਰ ਦੇ ਮੈਡੀਕਲ ਸਟੋਰਾਂ ਤੇ ਚੈਕਿੰਗ ਕੀਤੀ ਗਈ । ਇਹਨਾਂ ਸਾਰੇ ਮੈਡੀਕਲ ਸਟੋਰਾਂ ਦਾ ਸੇਲ ਪ੍ਰਚੇਜ ਦਾ ਰਿਕਾਰਡ ਵੀ ਘੋਖਿਆ ਗਿਆ ।
ਇੰਸਪੈਕਸ਼ਨ ਦੋਰਾਨ ਉਹਨਾਂ ਮੈਡੀਕਲ ਸਟੋਰ ਮਾਲਿਕਾਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਤੋਰ ਤੇ ਵਰਤੀਆਂ ਜਾਣ ਵਾਲੀਆ ਦਵਾਈਆਂ ਕੋਈ ਵੀ ਸਟੋਰ ਤੇ ਨਹੀ ਰੱਖੀਆ ਜਾ ਸਕਦੀਆ ਤੇ ਸ਼ੀਡੂਲ ਐਚ 1 ਵਾਲੀਆਂ ਦਵਾਈਆਂ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰ ਤੇ ਫਾਰਮਾਸਿਸਟ ਦੀ ਹਾਜਰੀ ਯਕੀਨੀ ਬਣਾਈ ਜਾਵੇ ਹੈ ਤੇ ਡਾਕਟਰ ਦੀ ਲਿਖੀ ਪਰਚੀ ਤੋ ਬਗੈਰ ਕੋਈ ਵੀ ਦਵਾਈ ਨਹੀ ਵੇਚੇਗਾ । ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਿਲੇ ਦੇ ਸਾਰੇ ਮੈਡੀਕਲ ਸਟੋਰਾਂ ਦੀ ਲਗਾਤਾਰ ਜਾਂਚ ਹੋਵੇਗੀ ਅਗਰ ਕੋਈ ਕੁਤਾਹੀ ਕਰਦਾ ਫੜਿਆ ਗਿਆ ਤੇ ਉਸ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp