BREAKING.. ਗੜ੍ਹਦੀਵਾਲਾ ‘ਚ ਭਾਜਪਾ ਨੂੰ ਲੱਗਾ ਵੱਡਾ ਝਟਕਾ,ਜੀਵਨ ਰੂਪੋਵਾਲੀਆ ਤੇ ਸਚਿਨ ਰੂਪੋਵਾਲੀਆ ਨੇ ਫੜਿਆ ਕਾਂਗਰਸ ਦਾ ਪੱਲਾ

ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਵਾਰਡਾਂ ‘ਚ ਯੂਥ ਪ੍ਰਧਾਨ ਤੇ ਵਾਇਸ ਪ੍ਰਧਾਨ ਨਿਯੁਕਤ 


ਗੜਦੀਵਾਲਾ 3 ਦਸੰਬਰ(ਚੌਧਰੀ) : ਕਾਂਗਰਸ ਪਾਰਟੀ ਵਲੋਂ ਸ਼ਹਿਰ ਦੇ 11 ਵਾਰਡਾਂ ਵਿਚ ਨਿਯੁਕਤੀਆਂ ਕਰਨ ਸਬੰਧੀ ਗੜਦੀਵਾਲਾ ਦੀ ਕੋਕਲਾ ਮਾਰਕੀਟ ‘ਚ ਸਥਿਤ  ਕਾਂਗਰਸ ਪਾਰਟੀ ਦਫਤਰ ਵਿਖੇ ਯੂਥ ਕਾਂਗਰਸ ਵਰਕਰਾਂ ਦੀ ਮੀਟਿੰਗ ਕਾਂਂਗਰ ਪਾਰਟੀ ਦੇ ਮੁੁੱ ਬੁਲਾਰੇ ਐਡਵੋਕੇਟ ਦਲਜੀਤ ਸਿੰਘ ਸੇਠੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਜਲਜੀਆਂ ਅਤੇ ਉਹਨਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਉਨਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੂਥ ਵਰਕਰਾਂ ਦਾ ਪਾਰਟੀ ਵਲੋਂ ਪੂਰਨ ਤੌਰ ਤੇ ਸਤਿਕਾਰ ਕੀਤਾ ਜਾਂਦਾ ਹੈ, ਨੌਜੁਵਾਨ ਪਾਰਟੀ  ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ ਅਤੇ ਪਾਰਟੀ ਦੇ ਵਿਸਥਾਰ ‘ਚ ਅਹਿਮ ਭੂਮਿਕਾ  ਨਿਭਾਉਂਦੇ ਹਨ।ਉਹਨਾਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਗੜਦੀਵਾਲਾ ਦੀਆਂ ਚੋਣਾਂ ਵਿਚ ਪਾਰਟੀ ਵਲੋਂ ਤਆਰੀ ਕੀਤੀ ਜਾ ਰਹੀ ਹੈ ਅਤੇ ਇਹਨਾ ਚੋਣਾਂ ਵਿਚ ਪਾਰਟੀ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰੇਗੀ। ਜਿਸ ਵਿੱਚ ਯੂਥ ਅਹਿਮ ਭੂਮਿਕਾ ਨਿਭਾਏਗਾ।

ਇਸ ਮੌਕੇ ਯੂਥ ਕਾਂਗਰਸ ਵਿੰਗ ਦੇ ਅਹੁਦੇਦਾਰਾਂ ਦੀਆਂ ਗੜਦੀਵਾਲਾ ਸ਼ਹਿਰ ਦੇ 11ਵਾਰਡਾਂ ਵਿਚ ਨਿਯੁਕਤੀਆਂ ਕੀਤੀਆਂ ਗਈਆਂ।ਜਿਸ ਵਿਚ ਵਾਰਡ ਨੰਬਰ 1 ‘ਚ ਮਨਦੀਪ ਕੁਮਾਰ ਨੂੰ ਪ੍ਰਧਾਨ ਤੇ ਸੰਨੀ ਕੁਮਾਰ ਨੂੰ ਵਾਰਡ ਵਾਇਸ ਪ੍ਰਧਾਨ,ਵਾਰਡ ਨੰਬਰ 2 ‘ਚ ਸ਼ਾਮ ਲਾਲ ਪ੍ਰਧਾਨ, ਅਸ਼ੀਸ਼ ਕੁਮਾਰ ਤੇ ਰਮਨ ਕੁਮਾਰ ਨੂੰ ਵਾਇਸ ਪ੍ਰਧਾਨ, ਵਾਰਡ ਨੰਬਰ 4 ‘ਚ ਮਹਿੰਦਰ ਪਾਲ ਉਰਫ ਐਮ ਪੀ ਨੂੰ ਪ੍ਰਧਾਨ, ਵਾਰਡ ਨੰਬਰ 5 ‘ਚ ਲਵਲੀ ਨੂੰ ਪ੍ਰਧਾਨ, ਵਾਰਡ ਨੰਬਰ 6 ‘ਚ ਹਰਵਿੰਦਰ ਕੁਮਾਰ ਨੂੰ ਪ੍ਰਧਾਨ ਤੇ ਰਵੀ ਕੁਮਾਰ ਵਾਇਸ ਪ੍ਰਧਾਨ, ਵਾਰਡ ਨੰਬਰ 7 ਰੋਹਿਤ ਸ਼ਰਮਾ ਨੂੰ ਪ੍ਰਧਾਨ ਤੇ ਕਰਨ ਕੁਮਾਰ ਨੂੰ ਵਾਇਸ ਪ੍ਰਧਾਨ, ਵਾਰਡ ਨੰਬਰ 8 ‘ਚ ਗੁਰਪ੍ਰੀਤ ਸਿੰਘ ਲੱਕੀ ਨੂੰ ਪ੍ਰਧਾਨ,ਵਾਰਡ ਨੰਬਰ 9 ‘ਚ ਕੁਲਜੀਤ ਸਿੰਘ ਨੂੰ ਪ੍ਰਧਾਨ, ਰਾਹੁਲ ਭਾਰਗਵ ਨੂੰ ਵਾਇਸ ਪ੍ਰਧਾਨ, ਵਾਰਡ ਨੰਬਰ 10‘ਚ ਸੰਜੂ ਡਲਹੌਜ਼ੀ ਨੂੰ ਪ੍ਰਧਾਨ, ਵਾਰਡ 11 ‘ਚ ਵਿਨੋਦ ਕਲਿਆਣ  ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਮੋਹਿਤ ਕੁਮਾਰ ਪ੍ਰਧਾਨ ਨੇ ਵੀ ਹਾਜਰੀ ਭਰੀ।

ਇਸ ਮੌਕੇ ਭਾਜਪਾ ਦੀਆਂ ਨੀਤੀਆਂ ਤੋਂ ਖਫਾ ਹੋ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਭਾਜਪਾ ਆਗੂ ਜੀਵਨ ਕੁਮਾਰ ਰੂਪੋਵਾਲੀਆ ਅਤੇ ਭਾਜਪਾ ਯੂਥ ਸ਼ਹਿਰੀ ਵਾਇਸ ਪ੍ਰਧਾਨ ਸਚਿਨ ਰੂਪੋਵਾਲੀਆਂ ਅਤੇ ਨਵੇਂ ਨਿਯੁਕਤ ਕੀਤੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਾਕ ਪ੍ਰਧਾਨ ਬਹਾਦਰ ਸਿੰਘ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ, ਵਾਇਸ ਪ੍ਰਧਾਨ ਸੌਰਵ ਮਿਨਹਾਸ, ਸਕੱਤਰ ਜੋਰਾਵਰ ਸਿੰਘ, ਸਕੱਤਰ ਅਮਿਤ ਸ਼ਰਮਾ, ਸ਼ਹਿਰੀ ਪ੍ਰਧਾਨ  ਇਸਤਰੀ ਵਿੰਗ ਸਰੋਜ ਮਿਨਹਾਸ, ਐਡਵੋਕੇਟ ਸੰਦੀਪ ਜੈਨ, ਕਰਨੈਲ ਸਿੰਘ ਕਲਸੀ ,ਸੁਦੇਸ਼ ਟੋਨੀ, ਟੋਨੀ ਪੁਰੀ, ਬਿੰਦਰਪਾਲ ਬਿੱਲਾ,ਧਰਮਿੰਦਰ ਕਲਿਆਣ,ਸੂਬੇਦਾਰ ਰੇਸ਼ਮ ਸਿੰਘ,ਕੈਪਟਨ ਮਨਜੀਤ ਸਿੰਘ ਕੈਪਟਨ ਜਸ਼ਮੀਰ ਸਿੰਘ,ਸੁਰਿੰਦਰਪਾਲ,ਵਾਇਸ ਪ੍ਰਧਾਨ ਅਜੀਤ ਕੁਮਾਰ ਸਮੇਤ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply