ਮੁਲਾਜਮਾਂ,ਸਮਾਜ ਸੇਵੀ, ਨੌਜਵਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਅਤੇ ਕਿਰਤੀਆਂ ਦੇ ਇਤਿਹਾਸਕ ਘੋਲ ਦੀ ਹਮਾਇਤ ਦਾ ਐਲਾਨ

(ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਜਥੇਬੰਦੀਆਂ ਦੇ ਆਗੂ)

ਗੜ੍ਹਦੀਵਾਲਾ 3 ਦਸੰਬਰ (ਚੌਧਰੀ) : ਗਜ਼ਟਿਡ ਐਡ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ, ਐਸ ਸੀ ਬੀ ਸੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਅਤੇ ਅੰਬੇਡਕਰ ਮਿਸ਼ਨ ਕਲੱਬ ਰਜਿ ਪੰਜਾਬ ਦੀਆਂ ਸੂਬਾ ਕਮੇਟੀਆਂ ਦੀ ਸਾਂਝੀ ਮੀਟਿੰਗ ਚੇਅਰਮੈਨ ਜਸਬੀਰ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਇਥੇ ਹੋਈ, ਜਿਸ ਵਿਚ ਸਮੂਹ ਸਟੇਟ ਅਹੁਦੇਦਾਰ ਅਤੇ ਜਿਲ੍ਹਾ ਅਹੁਦੇਦਾਰਾਂ ਨੇ ਭਾਗ ਲਿਆ।ਇਸ ਹੰਗਾਮੀ ਮੀਟਿੰਗ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਸੰਵਿਧਾਨ ਦੇ ਉਲਟ ਖੇਤੀ ਬਿੱਲ ਵਿਰੁੱਧ ਕੀਤੇ ਜਾ ਰਹੇ ਵਿਸ਼ਾਲ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਤਾੜਨਾ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰਤ ਪ੍ਰਵਾਨ ਕਰਕੇ ਕਾਲੇ ਕਨੂੰਨ ਰਦ ਕਰਕੇ ਸਾਰੇ ਭਾਰਤ ਫੈਲੀ ਬੇਚੈਨੀ ਨੂੰ ਢਲ ਪਾਵੇ ।

ਸਮੂਹ ਬੁਲਾਰਿਆਂ ਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਭਗਤੀ ਦੀ ਭਰਪੂਰ ਨਿੰਦਾ ਕੀਤੀ ।ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਅਤੇ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੇਚ ਕੇ, ਸੰਸਾਰ ਵਿੱਚ ਉਤਮ ਭਾਰਤੀ ਸੰਵਿਧਾਨ ਨੂੰ ਕਮਜ਼ੋਰ ਕਰਕੇ ਅਤੇ ਰਾਖਵਾਂਕਰਨ ਖਤਮ ਕਰਕੇ ਮੋਦੀ ਜੀ ਦੇਸ਼ ਵਿੱਚ ਅਫਰਾਤਫਰੀ ਦਾ ਮਹੌਲ ਪੈਦਾ ਕਰਕੇ ਦੇਸ਼ ਨੂੰ ਮੁੜ ਅਠਾਰਵੀਂ ਸਦੀ ਵਲ ਧਕੇਲ ਕੇ ਹਿੰਦੂਵਾਦ ਲਾਗੂ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ , ਉਨ੍ਹਾਂ ਦੇ ਕਾਲੇ ਸੁਪਨੇ ਕਦੇ ਵੀ ਪੂਰੇ ਨਹੀਂ ਹੋਣ ਦਿਆਂਗੇ।

ਇਸ ਮੌਕੇ ਸੂਬਾ ਪ੍ਰਧਾਨ ਬਲਰਾਜ ਕੁਮਾਰ,ਕੁਲਵਿੰਦਰ ਸਿੰਘ, ਸਲਵਿਦਰ ਸਿੰਘ ਜੱਸੀ, ਅਮਰਜੀਤ ਖਟਕੜ,ਜੱਗਾ ਸਿੰਘ, ਸੁਖਦੇਵ ਸਿੰਘ, ਸਤਵੰਤ ਸਿੰਘ,ਹਰਮੇਸ਼ ਘੇੜਾ, ਸ਼ਿਵ ਸਿੰਘ ਬੰਗੜ,ਡਾਕਟਰ ਸੁਖਵਿਦਰ ਸਿੰਘ,ਬਲਬੀਰ ਸਿੰਘ,ਦਿਨੇਸ਼ ਕੁਮਾਰ,ਰੇਸ਼ਮ ਸਿੰਘ, ਤਰਸੇਮ ਬੰਗਾ,ਬਲਦੇਵ ਸਿੰਘ ਧੁੱਗਾ,ਹਰਪਾਲ ਸਿੰਘ,ਪਰਮਜੀਤ ਸਿੰਘ, ਕ੍ਰਿਸ਼ਨ ਲਾਲ, ਮਨੋਹਰ ਲਾਲ,ਮਲਕੀਤ ਸਿੰਘ,ਗੁਰਬਖਸ਼ ਸਿੰਘ, ਅਮਰਜੀਤ ਸਿੰਘ,ਮੱਖਣ ਰਤੂ,ਮਹਿੰਦਰ ਸਿੰਘ,ਸਵਰਨ ਸਿੰਘ, ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਬੰਧੀ ਜਾਣਕਾਰੀ ਮੁੱਖ ਮੀਡੀਆ ਇਨਚਾਰਜ ਸਲਵਿਦਰ ਸਿੰਘ ਜੱਸੀ ਅਤੇ ਮੀਡੀਆ ਇਨਚਾਰਜ ਅਮਰਜੀਤ ਸਿੰਘ ਪਿਪਲਾਵਾਲਾ ਨੇ ਮੀਡੀਆ ਨੂੰ ਦਿਤੀ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply