ਸਿੰਘਲੈਂਡ ਸੰਸਥਾ ਵਲੋਂ ਲੋੜਵੰਦ ਬਜੁਰਗ ਮਹਿਲਾ ਦੇ ਇਲਾਜ ਲਈ 20 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਮਦਦ

(ਪਰਿਵਾਰ ਨੂੰ 20 ਹਜਾਰ ਰੁਪਏ ਦਾ ਚੈੱਕ ਭੇਂਟ ਕਰਦੇ ਹੋਏ ਸੰਸਥਾ ਮੈਂਬਰ ਮਨਦੀਪ ਸਿੰਘ ਤੇ ਹੋਰ)

ਗੜ੍ਹਦੀਵਾਲਾ 4 ਦਸੰਬਰ (ਚੌਧਰੀ) :ਸਿੰਘਲੈਂਡ ਸੰਸਥਾ ਵਲੋਂ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਬਜੁਰਗ ਮਹਿਲਾ ਮੰਜੁ  ਨਿਵਾਸੀ ਝਿੰਗੜਾਂ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਮਦਦ ਦਿੱਤੀ ਹੈ।ਇਸ ਮੌਕੇ ਸੰਸਥਾ ਮੈਂਬਰਾਂ ਨੇ ਦੱਸਿਆ ਕਿ ਮਾਤਾ ਮੰਜੂ ਦੀ ਇੱਕ ਮਹੀਨਾ ਪਹਿਲਾਂ ਘਰ ਵਿੱਚ ਡਿੱਗਣ ਕਾਰਨ ਲੱਤ ਟੁੱਟ ਗਈ ਸੀ।ਜਿਨ੍ਹਾਂ ਦਾ ਇਲਾਜ ਜਲੰਧਰ ਦੇ ਨਿਜੀ ਹਸਪਤਾਲ ਵਿਚ ਚੱਲ ਰਿਹਾ ਹੈ।ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਪਰਿਵਾਰ ਇਲਾਜ ਕਰਵਾਉਣ ਵਿੱਚ ਅਸਮਰਥ ਸਨ।ਜਿਸ ਦੇ ਇਲਾਜ ਲਈ ਸੰਸਥਾ ਵੱਲੋਂ 20 ਹਜ਼ਾਰ ਰੁਪਏ ਆਰਥਿਕ ਮਦਦ ਦਿੱਤੀ ਗਈ ਹੈ।ਇਸ ਮਦਦ ਲਈ ਪਰਿਵਾਰ ਨੇ ਸਿੰਘਲੈਂਡ ਸੰਸਥਾ ਦਾ ਧੰਨਵਾਦ ਕੀਤਾ।ਇਸ ਮੌਕੇ ਮਨਦੀਪ ਸਿੰਘ,ਸਿਮਰਨ ਸਿੰਘ, ਇੰਦਰਜੀਤ ਸਿੰਘ,ਮੌਜੂਦ ਸਨ।


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply