ਕਿਸਾਨਾਂ ਦੇ ਹੱਕ ‘ਚ 8 ਦਸੰਬਰ ਨੂੰ,ਭਾਰਤ ਬੰਦ ਦੇ ਸਮਰਥਨ’ ਚ ਨਿੱਤਰੇ ਸ਼ਹਿਰ ਗੜ੍ਹਦੀਵਾਲਾ ਦੇ ਦੁਕਾਨਦਾਰ

(ਮੇਨ ਰੋਡ ਦੇ ਸਮੂਹ ਦੁਕਾਨਦਾਰ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ)

ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ: ਦੁਕਾਨਦਾਰ ਭਾਈਚਾਰਾ

ਗੜ੍ਹਦੀਵਾਲਾ 7 ਦਸੰਬਰ : (ਚੌਧਰੀ) : ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀਬਾੜੀ ਸਬੰਧੀ ਕਾਾਲੇ ਕਾਨੂੰਨਾਂ ਦੇ ਵਿਰੁੱਧ ਦੇਸ਼ ਅਤੇ ਰਾਜ ਦੇ ਸਮੂਹ ਕਿਸਾਨਾਂ ਆਪਣੀ ਮੰਗਾਂ ਨੂੰ ਲੈ ਕੇ ਲਗਭਗ ਦੋ ਮਹੀਨਿਆਂ ਤੋਂ ਸੰਘਰਸ਼ ਵਿਚ ਲੱਗੇ ਹੋਏ ਹਨ। ਕੇਂਦਰ ਵਲੋਂ ਇਹਨਾਾਂ ਬਿੱਲਾ ਨੂੰ ਰੱਦ ਨਹੀਂ ਕੀਤਾ ਜਾਣ ਤੋਂ ਬਾਅਦ ਹੁਣ ਕਿਸਾਨ ਲਗਭਗ 13 ਦਿਨਾਂ ਤੋਂ ਦਿੱਲੀ ਦੀਆਂ ਸੜਕਾਂ ਦੇ ਦਿਨ ਰਾਤ ਸ਼ੰਘਰਸ ਵਿਚ ਡੱੱਟੇੇ ਹੋਏ ਹਨ।  ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਅੜੀਅਲ ਰਵੱਈਆ ਵਾਲਾ ਰੁੱਖ ਜਾਰੀ ਰਖਿਆ ਹੈ। ਇਸ ਸਘੰਰਸ਼ ਨੂੰ ਹੋਰ ਤੇਜ਼ ਕਰਨ ਲਈ ਦੇਸ਼ ਦੇ ਸਮੂਹ ਕਿਸਾਨਾਂ ਵੱਲੋਂ 8 ਦਸੰਬਰ ਨੂੰ ਇੱਕ ਜੁਟ ਹੋਕੇੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।ਇਸ ਦੇ ਮੱਦੇਨਜ਼ਰ ਗੜ੍ਹਦੀਵਾਲਾ ਮੇਨ ਰੋਡ ਮਾਰਕੀਟ ਦੇ ਦੁਕਾਨਦਾਰਾਂ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾ ਜਲਦੀ ਹੋ ਸਕੇ ਕਿਸਾਨਾਂ ਦੇ ਹੱਕ ਵਿੱਚ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ।  8 ਦਸੰਬਰ ਨੂੰ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਹੱਕਾਂ ਨੂੰ ਮੁੁੱਖ ਰੱਖਦਿਆਂ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ।ਇਸ ਸਮੂੂਹ ਦੁਕਾਨਦਾਰਾਂ ਨੇ ਕਿਹਾ ਕਿ ਕਿਸਾਨ ਦੁਕਾਨਦਾਰ ਦੀ ਰੀੜ੍ਹ ਦੀ ਹੱਡੀ ਹੈ, ਜੇਕਰ ਦੇਸ਼ ਦਾ ਕਿਸਾਨ ਖੁਸ਼ ਨਹੀਂ ਹੈ ਤਾਂ ਦੁਕਾਨਦਾਰ ਦਾ ਕੀ ਬਣੇਗਾ।ਇਸ ਮੌਕੇ ਦੁਕਾਨਦਾਰਾਂ ਵਿਚ ਮਹਾਰਾਜ ਕਰਿਆਨੇ ਵਾਲੇ ਰਿਸ਼ਭ ਗੁਪਤਾ, ਬਹਿਲ ਟੈਲੀਕਾਮ ਦੇ ਮਾਲਕ ਦਿਸ਼ਾਂਤ ਬਹਿਲ, ਤਰਸੇਮ ਸਾਈਕਲ ਸਟੋਰ ਦੇ ਮਾਲਕ ਜੀਵਨ ਵਰਮਾ, ਬਖਸ਼ੀਰਾਮ ਕਰਿਆਨਾ ਤੋਂ ਮੋਨੂੰ, ਭਾਈ ਮਨਦੀਪ ਸਿੰਘ ਖਾਲਸਾ,ਅਮ੍ਰਿਤਸਰੀ ਕਲਾਥ ਹਾਉਸ ਤੋਂ ਹਰਵਿੰਦਰ ਹੈਰੀ, ਵਿਨੈ ਸਵੀਟਸ,ਮਾਡਰਨ ਟੈਲੀਕਾਮ ਦੇੇ ਸੁਨੀਲ ਸ਼ਰਮਾ, ਸਤਕਰਤਾਰ ਇਲੈਕਟ੍ਰਾਨਿਕਸ ਦੇ ਮਦਨ ਲਾਲ ਗੋਗੀ,ਰਮਨ ਸ਼ਰਮਾ ਰਾਮਾ, ਮਦਨ ਲਾਲ ਕਰਿਆਨਾ,ਕਮਲ ਕਿਸ਼ੋਰ ਟੀ ਸਟਾਲ, ਪਬਲਿਕ ਮੈਡੀਕਲ ਸਟੋਰ,ਸੰਨੀ ਟੀ ਸਟਾਲ, ਸੋਨੂੰ, ਫੋਟੋ ਸ਼ਾਪ ਦੇ ਮੰਗੀ, ਵਿਮਲ ਕੁਮਾਰ, ਪੁਸ਼ਪ ਸਬਜ਼ੀਆਂ ਦੀ ਦੁਕਾਨ, ਕਿਸ਼ੋਰੀ ਲਾਲ ਕਾਲੂ, ਲੱਕੀ ਫਰੂਟ  ਸ਼ਾਪ,ਯੁਵਾ ਵਪਾਾਰੀ ਯੋਗੇਸ਼ ਅਗਰਵਾਲ,ਰਮਨ ਪਲਿਆਲ ਸਮੇਤ ਸਮੂਹ ਦੁਕਾਨਦਾਰ ਭਾਈਚਾਰਾ ਹਾਜਰ ਸੀ। 


,

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply