ਅੰਤਰਰਾਸ਼ਟਰੀ ਕਮਿਸ਼ਨ ਨੇ ਕੀਤਾ ਸੋਲਰ ਲਿਫਟ ਇਰੀਗੇਸ਼ਨ ਪ੍ਰੋਜੈਕਟ ਦਾ ਦੌਰਾ

-14 ਪਿੰਡਾਂ ਦੇ 1200 ਕਿਸਾਨਾਂ ਨੂੰ ਤੁਪਕਾ ਅਤੇ ਫੁਹਾਰਾ ਸਿਸਟਮ ਰਾਹੀਂ ਮੁਹੱਈਆ ਕਰਵਾਇਆ ਜਾ ਰਿਹੈ ਸਿੰਚਾਈ ਯੋਗ ਪਾਣੀ : ਡਿਪਟੀ ਕਮਿਸ਼ਨਰ
HOSHIARPUR (ADESH PARMINDER SINGH) ਅੰਤਰਰਾਸ਼ਟਰੀ ਸਿੰਚਾਈ ਅਤੇ ਡਰੇਨੇਜ਼ ਕਮਿਸ਼ਨ ਦੀ ਟੀਮ ਵਲੋਂ ਪਿੰਡ ਜੁਗਿਆਲ ਵਿਖੇ ਬਣੇ ਸੋਲਰ ਪਾਵਰ ਕਮਿਊਨਿਟੀ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ ਦਾ ਦੌਰਾ ਕੀਤਾ ਗਿਆ। ਟੀਮ ਵਿੱਚ ਫੂਡ ਅਤੇ ਐਗਰੀਕਲਚਰ ਸੰਗਠਨ (ਐਫ.ਏ.ਓ) ਉਤਰ ਅਤੇ ਪੂਰਬੀ ਅਫ਼ਰੀਕਾ ਦੇ ਹੈਡ ਸ਼੍ਰੀ ਮੁਹੰਮਦ ਅਲਹਾਮਦੀ, ਖੇਤੀਬਾੜੀ ਮੰਤਰਾਲਿਆ ਟਿਯੂਨਿਸ਼ੀਆ ਤੋਂ ਸ਼੍ਰੀ ਗਬਦੁਜ਼ ਰਿਧੀਆ, ਸਿੰਚਾਈ ਮੰਤਰਾਲਿਆ ਇਜ਼ੀਪਟ ਤੋਂ ਡਾ. ਅਯਮੈਨ ਇਬਰਾਹੀਮ, ਅੰਤਰਰਾਸ਼ਟਰੀ ਸਿੰਚਾਈ ਅਤੇ ਡਰੇਨੇਜ਼ ਕਮਿਸ਼ਨ ਦਿੱਲੀ ਸੈਂਟਰ ਤੋਂ ਡਾ. ਸਹਿਦੇਵ ਸਿੰਘ, ਡਾ. ਟੀ.ਬੀ.ਐਸ. ਰਾਜਪੂਤ ਅਤੇ ਡਾ. ਪ੍ਰਾਚੀ ਸ਼ਰਮਾ ਸ਼ਾਮਲ ਸਨ।
ਇਸ ਉਚ ਪੱਧਰੀ ਟੀਮ ਵਲੋਂ ਕੰਢੀ ਇਲਾਕੇ ਵਿੱਚ ਹੋਣ ਵਾਲੀਆਂ ਫ਼ਸਲਾਂ ਅਤੇ ਪ੍ਰੋਜੈਕਟ ਤੋਂ ਹੋਣ ਵਾਲੇ ਫਾਇਦਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਉਨ•ਾਂ ਜਿਥੇ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਥੇ  ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਉਸਾਰੀ ਗਈ ਨਰਸਰੀ ਅਤੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਵੀ ਕੀਤਾ। ਟੀਮ ਹੈਡ ਸ਼੍ਰੀ ਮੁਹੰਮਦ ਅਲਹਾਮਦੀ ਨੇ ਪ੍ਰੋਜੈਕਟ ਸੁਚਾਰੂ ਢੰਗ ਨਾਲ ਚਲਾਉਣ ‘ਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਖੇਤੀ ਵਿਭਿੰਨਤਾ ਦੇ ਨਮੂਨੇ ਵਜੋਂ ਉਚ ਪੱਧਰ ‘ਤੇ ਜਾਣਿਆ ਜਾਵੇਗਾ।
ਡਵੀਜ਼ਨਲ ਭੂਮੀ ਰੱਖਿਆ ਅਫ਼ਸਰ ਸ਼੍ਰੀ ਨਰੇਸ਼ ਕੁਮਾਰ ਗੁਪਤਾ ਦੀ ਅਗਵਾਈ ਵਿੱਚ ਜ਼ਿਲ•ੇ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਉਪ ਮੰਡਲ ਅਫ਼ਸਰ ਸ਼੍ਰੀ ਕੇਸ਼ਵ ਕੁਮਾਰ, ਸ਼੍ਰੀ ਰਾਜੇਸ਼ ਸ਼ਰਮਾ ਅਤੇ ਜੈਨ ਇਰੀਗੇਸ਼ਨ ਸਿਸਟਮਜ਼ ਦੇ ਇੰਜੀਨੀਅਰ ਸ਼੍ਰੀ ਸੁਖਦੀਪ ਦੁੱਗਲ ਨੇ ਟੀਮ ਨੂੰ ਪ੍ਰੋਜੈਕਟ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਸ਼੍ਰੀ ਦਲਜੀਤ ਸਿੰਘ, ਸ਼੍ਰੀ ਅਜੈਪਾਲ, ਸ਼੍ਰੀ ਗੁਰਬਖਸ਼ ਸਿੰਘ, ਸ਼੍ਰੀ ਸਤਪਾਲ ਸਿੰਘ, ਸ਼੍ਰੀਮਤੀ ਸਰਲਾ ਦੇਵੀ ਅਤੇ ਸ਼੍ਰੀਮਤੀ ਊਸ਼ਾ ਦੇਵੀ ਤੋਂ ਇਲਾਵਾ ਹੋਰ ਵੀ ਕਿਸਾਨ ਮੌਜੂਦ ਸਨ।
ਉਧਰ ਇਸ ਪ੍ਰੋਜੈਕਟ ਸੰਬਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਣਾਏ ਗਏ ਸੋਲਰ ਲਿਫਟ ਇਰੀਗੇਸ਼ਨ ਪ੍ਰੋਜੈਕਟ (ਸੋਲਰ ਪਾਵਰਡ ਕਮਿਊਨਿਟੀ ਲਿਫਟ ਐਂਡ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ) ਰਾਹੀਂ ਤਲਵਾੜਾ ਅਤੇ ਹਾਜੀਪੁਰ ਇਲਾਕੇ ਦੇ 14 ਪਿੰਡਾਂ ਦੇ 1200 ਕਿਸਾਨਾਂ ਦੀ ਕਰੀਬ 1700 ਏਕੜ (664 ਹੈਕਟੇਅਰ) ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਉਕਤ ਕਿਸਾਨਾਂ ਦੀਆਂ ਉਚੀਆਂ ਜ਼ਮੀਨਾਂ ‘ਤੇ ਤੁਪਕਾ ਅਤੇ ਫੁਹਾਰਾ ਸਿੰਚਾਈ ਸਿਸਟਮ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਪਾਣੀ ਦੀ ਵੀ ਬੱਚਤ ਹੋ ਰਹੀ ਹੈ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਨਾਲ ਕਿਸਾਨ ਰਿਵਾਇਤੀ ਦੀ ਥਾਂ ਬਦਲਵੀਂ ਖੇਤੀ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਸੋਲਰ ਪੈਨਲ ਰਾਹੀਂ ਰੋਜ਼ਾਨਾ 1100 ਕਿਲੋਵਾਟ ਬਿਜਲੀ ਜਨਰੇਟ ਕੀਤੀ ਜਾ ਸਕਦੀ ਹੈ। ਉਨ•ਾਂ ਦੱਸਿਆ ਕੰਢੀ  ਖੇਤਰ ਦੇ ਜੋ ਕਿਸਾਨ ਪਾਣੀ ਦੀ ਕਿੱਲਤ ਕਾਰਨ ਨਿਰਾਸ਼ ਸਨ, ਉਹ ਇਸ ਪ੍ਰੋਜੈਕਟ ਕਾਰਨ ਹਲਦੀ, ਅਦਰਕ, ਸਰੋਂ, ਬਾਗ, ਸਬਜ਼ੀਆਂ, ਦਾਲਾਂ, ਕਣਕ, ਮੱਕੀ ਅਤੇ ਲੈਮਨ ਗਰਾਸ ਆਦਿ ਦੀ ਖੇਤੀ ਕਰਕੇ ਖੁਸ਼ਹਾਲ ਤੇ ਉਨਤ ਖੇਤੀ ਵੱਲ ਤੁਰ ਪਏ ਹਨ। ਉਨ•ਾਂ ਦੱਸਿਆ ਕਿ ਉਕਤ ਖੇਤੀ ਲਈ ਝੋਨੇ ਦੇ ਮੁਕਾਬਲੇ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply