ਗੜ੍ਹਦੀਵਾਲਾ,ਕਿਸਾਨਾਂ ਵਲੋਂ ਭਾਰਤ ਬੰਦ ਦੇ ਸਮਰਥਨ ਮੁਕੰਮਲ ਤੌਰ ਤੇ ਬੰਦ ਰਿਹਾ, ਮਾਨਗੜ੍ਹ ਟੋਲ ਪਲਾਜ਼ਾ ਕਿਸਾਨਾਂ ਅਤੇ ਸਮੂਹ ਜਥੇਬੰਦੀਆਂ ਦੇ ਮੋਦੀ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਕਰਿਆਨਾ ਮੰਡਲ ਗੜ੍ਹਦੀਵਾਲਾ ਵਲੋਂ ਲੰਗਰ ਲਈ ਕਿਸਾਨਾਂ ਨੂੰ ਦਿੱਤੀ 11 ਹਜਾਰ ਰੁਪਏ ਦੀ ਸੇਵਾ

ਗੜ੍ਹਦੀਵਾਲਾ 8 ਦਸੰਬਰ (ਚੌਧਰੀ) : ਅੱਜ ਕਿਸਾਨਾਂ ਵਲੋਂ ਭਾਰਤ ਦੇ ਸੱਦੇ ਦੇ ਸਮਰਥਨ ਚ ਗੜ੍ਹਦੀਵਾਲਾ ਸ਼ਹਿਰ ਮੁਕਮੰਲ ਤੌਰ ਤੇ ਬੰਦ ਰਿਹਾ।ਅੱਜ ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 61 ਵੇਂ ਦਿਨ ਭਾਰੀ ਗਿਣਤੀ ਵਿੱਚ ਕਿਸਾਨਾਂ ਅਤੇ ਵੱਖ-ਵੱਖ ਜਥੇਬੰਦੀਆਂ, ਦੁਕਾਨਦਾਰਾਂ ਨੇ ਸੰਯੁਕਤ ਰੂਪ ਚ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ,ਡਾ ਮਝੈਲ ਸਿੰਘ, ਡਾ ਮੋਹਨ ਸਿੰਘ ਮੱਲੀ, ਇਕਬਾਲ ਸਿੰਘ ਜੌਹਲ, ਜਸਵੀਰ ਸਿੰਘ ਰਾਜਾ, ਪਿੰ ਨਵਤੇਜ ਸਿੰਘ ਗੜ੍ਹਦੀਵਾਲਾ, ਫਕੀਰ ਸਿੰਘ ਸਹੋਤਾ, ਇਕਬਾਲ ਕੋਕਲਾ, ਸ਼ੁਭਮ ਸਹੋਤਾ, ਜਸਵੰਤ ਕੌਰ, ਅਵਤਾਰ ਸਿੰਘ, ਕਾਮਰੇਡ ਚਰਨਜੀਤ ਸਿੰਘ ਚਠਿਆਲ, ਚੈਂਚਲ ਸਿੰਘ ਪਵਾ, ਪਿੰ ਰਛਪਾਲ ਸਿੰਘ, ਸ਼ਿਵ ਦੇਵ ਟਾਂਡਾ ਅਤੇ ਹੋਰ ਆਗੂਆਂ ਨੇ ਕਿਹਾ ਜੱਦ ਤੱਕ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਤੱਦ ਤੱਕ ਕਿਸਾਨਾਂ ਦਾ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ।

ਉਨਾਂ ਕਿਹਾ ਕਿ ਮੋਦੀ ਸਰਕਾਰ ਚਾਹੇ ਜਿੰਨੀਆਂ ਮਰਜੀ ਚਾਲਾਂ ਚੱਲ ਲਵੇ ਪਰ ਕਿਸਾਨਾਂ ਨੂੰ ਆਪਣੇ ਹੱਕ ਲੈਣ ਤੋਂ ਨਹੀਂ ਰੋਕ ਸਕਦੀ।ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਅਤੇ ਮਾਨਗੜ੍ਹ ਟੋਲ ਪਲਾਜ਼ਾ ਤੋਂ ਪਹਿਲੇ ਜੱਥੇ ਚ ਦਿੰਲੀ ਲਈ ਰਵਾਨਾਂ ਹੋਏ ਜੱਥੇ ਨੇ ਸੰਭੂ ਵਾਡਰ ਤੇ ਸਰਕਾਰ ਨਾਲ ਲੜੀ ਲੜਾਈ ਚ ਪੂਰੇ ਦੋਆਬੇ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸਰਕਾਰ ਦੀ ਚਾਲਾਂ ਨੂੰ ਪਛਾੜਦੇ ਹੋਏ ਅਗਾਂਹ ਦਿੱਲੀ ਵੱਲ ਕੂਚ ਕੀਤਾ ਸੀ।ਜਿਸਦੀ ਚਰਚਾ ਪੂਰੇ ਭਾਰਤ ਵਿੱਚ ਹੋ ਰਹੀ ਹੈ। ਇਸ ਮੌਕੇ ਕਰਿਆਨਾ ਮੰਡਲ ਗੜ੍ਹਦੀਵਾਲਾ ਦੇ ਲੰਗਰ ਲਈ 11 ਹਜਾਰ ਰੁਪਏ ਦੀ ਸੇਵਾ ਕਿਸਾਨਾਂ ਨੂੰ ਦਿੱਤੀ। ਇਸ ਮੌਕੇ ਡਾ ਮਝੈਲ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਚਾਹ ਪਕੌੜੇ ਦਾ ਅਟੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਗਗਨਦੀਪ ਸਿੰਘ ਮੋਹਾ,ਮਾਸਟਰ ਗੁਰਬਚਨ ਸਿੰਘ ਕਾਲਰਾ,ਮੈਨੇਜਰ ਫਕੀਰ ਸਿੰਘ ਸਹੋਤਾ ,ਮਨਜੋਤ ਸਿੰਘ ਤਲਵੰਡੀ,ਅਵਤਾਰ ਸਿੰਘ ਫ੍ਰੀਡਮ ਫਾਈਟਰ ਅਸੋਸੀਏਸ਼ਨ ਜਿਲਾ ਪ੍ਰਧਾਨ,ਹਰਵਿੰਦਰ ਸਿੰਘ ਸਮਰਾ ਥੇਂਦਾ,ਤੀਰਥ ਸਿੰਘ ਦਾਤਾ,ਡਾ ਮਨਦੀਪ ਸਿੰਘ ਖਾਲਸਾ,ਐਡਵੋਕੇਟ ਭੁਪਿੰਦਰ ਸਿੰਘ ਘੁੰਮਣ,ਮਹਿੰਦਰ ਸਿੰਘ,ਹਰਵਿੰਦਰ ਜੌਹਲ,ਕਮਲ ਪਾਲ ਟੁੰਡ, ਹਰਵਿੰਦਰ ਸਿੰਘ ਸਰਾਂਈ ,ਸੁਖਵੀਰ ਸਿੰਘ ਭਾਨਾ, ਰਜਿੰਦਰ ਪਾਲ ਸਿੰਘ,ਬਲਦੇਵ ਸਿੰਘ ਧੁੱਗਾ,ਪਿੰ.ਨਵਤੇਜ ਸਿੰਘ ਗੜ੍ਹਦੀਵਾਲਾ,ਮਾਸਟਰ ਰਛਪਾਲ ਸਿੰਘ ਗੜ੍ਹਦੀਵਾਲਾ, ਡਾ ਗੁਰਕਮਲ ਸਿੰਘ, ਅਸ਼ੋਕ ਜਾਜਾ, ਕਲਦੀਪ ਸਿੰਘ ਮਿੰਟੂ, ਕੁਲਦੀਪ ਸਿੰਘ ਲਾਡੀ ਬੁੱਟਰ, ਦਲਿਤ ਨੇਤਾ ਸੁਭਮ ਸਹੋਤਾ, ਵਿਵੇਕ ਗੁਪਤਾ,ਗੁਰਮੀਤ ਸਿੰਘ ਰਿਟਾਇਰਡ ਡੀ ਪੀ ਆਰ ਓ, ਸਰਪੰਚ ਕੁਲਦੀਪ ਸਿੰਘ ਜੌਹਲ, ਬਲਦੇਵ ਸਿੰਘ ਚੱਕ ਖੇਲਾਂ, ਰਿਸ਼ਵ ਗੁਪਤਾ,ਦੀਪਕ ਕੁਮਾਰ,ਅਮਨਦੀਪ ਗੁਪਤਾ,ਯੂਵਾ ਵਪਾਰੀ ਯੋਗੇਸ਼ ਅਗਰਵਾਲ, ਲਖਵਿੰਦਰ ਸਿੰਘ, ਮਨਜੀਤ ਸਿੰਘ, ਲਵਰਾਜ ਸਿੰਘ ਕਾਲਕਟ, ਲੰਬਰਦਾਰ ਪਰਮਿੰਦਰ ਸਿੰਘ, ਇਕਬਾਲ ਸਿੰਘ ਭੱਟੀਆਂ,ਹਰਦੀਪ ਸਿੰਘ ਸਮਰਾ,ਦੁਸ਼ਤ ਬਹਿਲ, ਜੀਵਨ ਵਰਮਾ,ਪੁਸ਼ਪਿੰਦਰ ਸਿਹਰਾ, ਸਿਮਰਨਜੀਤ ਸਿੰਘ, ਬਲਕਾਰ ਬੈਂਸ, ਸੈਂਕੀ ਕਲਿਆਣ, ਸਮੇਤ ਭਾਰੀ ਗਿਣਤੀ ਵਿਚ ਕਿਸਾਨ ਅਤੇ ਹੋਰ ਜੱਥੇਬੰਦੀਆਂ ਦੇ ਲੋਕ ਹਾਜਰ ਸਨ। 


 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply