HOSHIARPUR (ADESH PARMINDER SINGH, AJAY JULKA, SATWINDER SINGH) ਫਗਵਾੜਾ-ਲੁਧਿਆਣਾ ਬਾਈਪਾਸ ਤੇ ਅੱਜ ਦੇਰ ਸ਼ਾਮ ਟੈਂਪੂ ਤੇ ਇੱਕ ਵੱਡੇ ਟਰਾਲੇ ਦੀ ਆਹਮਣੇ -ਸਾਹਮਣੇ ਟੱਕਰ ਹੋ ਗਈ, ਜਿਸ ਕਾਰਣ ਦੋ ਪਰਿਵਾਰਾਂ ਦੇ ਸੱਤ ਜੀਅ ਗੰਭੀਰ ਰੂਪ ਚ ਜਖਮੀਂ ਹੋ ਗਏ।
ਜਾਣਕਾਰੀ ਅਨੁਸਾਰ ਸੀਮੈਂਟ ਦੀਆਂ ਬੋਰੀਆਂ ਨਾਲ ਲੱਧਿਆ ਹੋਇਆ ਟਰਾਲਾ ਚੰਡੀਗੜ ਬਾਈਪਾਸ ਤੋਂ ਆ ਰਿਹਾ ਸੀ ਜਦੋਂ ਕਿ ਬੱਸੀ ਦੌਲਤ ਖਾਂ ਦੇ ਦੋ ਪਰਿਵਾਰਾਂ ਦੇ 10 ਜੀਅ ਬੱਚਿਆਂ ਸਮੇਤ ਆਪਣੇ ਰਿਸ਼ਤੇਦਾਰਾਂ ਨੂੰ ਲੋਹੜੀ ਦੇ ਕੇ ਸਿੰਗੜੀਵਾਲਾ ਤੋਂ ਜਲੰਧਰ ਬਾਈਪਾਸ ਰਾਹੀ ਫਗਵਾੜਾ-ਲੁਧਿਆਣਾ ਬਾਈਪਾਸ ਵੱਲ ਆ ਰਹੇ ਸਨ।
ਜਦੋਂ ਟਰਾਲਾ ਤੇ ਟੈਂਪੂ ਫਗਵਾੜਾ ਬਾਈਪਾਸ ਤੇ ਪਹੁੰਚੇ ਤੇ ਟੈਂਪੂ ਫਗਵਾੜਾ ਸਾਈਡ ਨੂੰ ਮੁੜਨ ਲੱਗਾ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਡਰਾਈਵਰ ਤੋਂ ਟਰਾਲਾ ਬਰੇਕ ਲਗਾਉਣ ਦੇ ਬਾਵਜੂਦ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਟੈਂਪੂੰ ਨੂੰ ਲੱਗਭੱਗ 20 ਫੁੱਟ ਤੱਕ ਘੜੀਸਦਾ ਲੈ ਗਿਆ ਤੇ ਅੱਗੇ ਜਾ ਕੇ ਸੜਕ ਤੇ ਹੀ ਟਰਾਲਾ ਪਲਟ ਗਿਆ।
ਸਿੱਟੇ ਵਜੋਂ ਟੈਂਪੂ ਚ ਸਵਾਰ 7 ਪਰਿਵਾਰਿਕ ਮੈਂਬਰ ਗੰਭੀਰ ਜਖਮੀਂ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਰਹੀਰਾਂ ਦੇ ਚੌਕੀ ਇੰਚਾਰਜ ਸੋਹਣ ਲਾਲ ਪੁਲਿਸ ਪਾਰਟੀ ਨਾਲ ਮੈਂਕੇ ਤੇ ਪਹੁੰਚੇ ਤੇ ਤੁੰਰਤ ਉਂੱਨਾਂ ਨੇ ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ।
ਜਖਮੀਂਆਂ ਚ ਟੈਂਪੂ ਚਾਲਕ ਹਰਕੀਰਤ ਸਿੰਘ, ਅਮਰੀਕ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ, ਸਵਿਤਾ ਰਾਣੀ, ਮਨਿੰਦਰ ਸਿੰਘ, ਪਲਵੀ, ਅਰਚਨਾ, ਐਂਜਲ, ਹਰਮਨ ਤੇ ਚੰਦੂ ਸ਼ੀਮਲ ਹਨ।
ਇੰੱਨਾ ਸਭ ਦੀ ਰਾਜ ਸਕੈਨ ਸੈਂਟਰ ਚ ਸਕੈਨਿੰਗ ਚੱਲ ਰਹੀ ਹੈ।
ਉਧਰ ਦੂਜੇ ਪਾਸੇ ਚੌਕੀ ਇੰਚਾਰਜ ਸੋਹਣ ਲਾਲ ਨੇ ਫਗਵੜਾ ਬਾਈਪਾਸ ਤੇ ਪਹੁੰਚ ਕੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਆਵਾਜਾਈ ਫਿਰ ਤੋਂ ਬਹਾਲ ਕਰਵਾ ਦਿੱਤੀ ਹੈ।
ਇਸ ਦੌਰਾਨ ਚੌਕੀ ਇੰਚਾਰਜ ਸੋਹਣ ਲਾਲ ਨੇ ਕਿਹਾ ਹੈ ਕਿ ਉਹ ਟੈਂਪੂ ਚਾਲਕ ਹਰਕੀਰਤ ਸਿੰਘ ਦੀ ਸਕੈਨਿੰਗ ਤੇ ਮੁਢਲੇ ਇਲਾਜ ਤੋਂ ਬਾਅਦ ਤੁਰੰਤ ਮਾਮਲਾ ਦਰਜ ਕਰ ਲੈਣਗੇ।
ਉਂੱਨਾ ਨੇ ਇਸ ਦੌਰਾਨ ਜਾਣਕਾਰੀ ਦਿੱਤੀ ਕਿ ਟਰਾਲੇ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp