ਕਿਸਾਨਾਂ ਦਾ ਝਗੜਾ ਸਪੇਸ਼ਲ ਟ੍ਰਿਬਿਊਨਲ ਦੁਆਰਾ ਸੁਣਿਆ ਜਾਵੇ ਜਿਸ ਵਿਚ ਪ੍ਰੀਜੁਡਿੰਗ ਅਫਸਰ ਅਡੀਸ਼ਨਲ ਸੈਸ਼ਨ ਜੱਜ ਹੋਵੇ- ਐਡਵੋਕੇਟ ਸਰਬਜੀਤ ਸਿੰਘ ਭੂੰਗਾਂ

ਕਿਸਾਨਾਂ ਦਾ ਝਗੜਾ ਸਪੇਸ਼ਲ ਟ੍ਰਿਬਿਊਨਲ ਦੁਆਰਾ ਸੁਣਿਆ ਜਾਵੇ ਜਿਸ ਵਿਚ ਪ੍ਰੀਜੁਡਿੰਗ ਅਫਸਰ ਅਡੀਸ਼ਨਲ ਸੈਸ਼ਨ ਜੱਜ ਹੋਵੇ-ਐਡਵੋਕੇਟ ਸਰਬਜੀਤ ਸਿੰਘ ਭੂੰਗਾ

ਹੁਸ਼ਿਆਰਪੁਰ 8 ਦਸੰਬਰ (ਸ਼ਰਮਿੰਦਰ ਕਿਰਨ) ਅੱਜ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਹੁਸ਼ਿਆਰਪੁਰ ਦੇ ਕਿਸਾਨਾਂ ਜੱਥੇਬੰਦੀਆਂ ਵਲੋ ਤੇ ਸਮੂਹ ਵਕੀਲ ਭਾਈਚਾਰੇ ਵਲੋ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੋਕੇ ਤੇ ਐਸ ਐਸ ਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਕਿਹਾ ਕੇ ਅੱਜ ਦਾ ਇਹ ਹੁਸ਼ਿਆਰਪੁਰ ਬੰਦ ਦਾ ਸੱਦੇ ਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਵਲੋ ਰੋਸ ਮਾਰਚ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਸ਼ਹਿਰ ਦਾ ਮਹੋਲ ਸ਼ਾਤੀ ਪੂਰਨ ਰਿਹਾ ਹੈ।ਇਸ ਮੋਕੇ ਤੇ ਜਿਲੇ ਦੇ ਵੱਖ ਵੱਖ ਹਲਕਿਆ ਚ ਕਿਸਾਨਾ ਦੇ ਨਾਲ ਆਮ ਜਨਤਾ ਬੀਬੀਆਂ ਭੈਣਾ ਬੱਚੇ ਤੇ ਬਜੂਰਗ ਧਰਨਾ ਲਾ ਕੇ ਕੇਦਰ ਸਰਕਾਰ ਦੇ ਵਲੋਂ ਕਿਸਾਨ ਵਿਰੋਧੀ ਬਿਲਾ ਦਾ ਵਿਰੋਧ ਕਰਨ ਲਈ ਧਰਨਾ ਪ੍ਰਦਸ਼ਨ ਚ ਆਪਣਾ ਪੂਰਨ ਸਹਿਯੋਗ ਦਿੱਤਾ।ਇਸ ਮੋਕੇ ਤੇ ਸੀਨੀਅਰ ਐਡਵੋਕੇਟ ਸਰਬਜੀਤ ਸਿੰਘ ਭੂੰਗਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਬਿਲ ਜੋ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ.

ਉਸ ਅਨੁਸਾਰ ਕੋਈ ਵੀ ਕਿਸਾਨ ਆਪਣੀ ਉਪਜ ਪੈਦਾਵਾਰ ਸਬੰਧੀ ਝਗੜਾ ਸਿਰਫ ਐਸਡੀਐਮ ਕੋਰਟ ਵਿਚ ਹੀ ਸੁਨਵਾਈ ਕਰਨ ਦਾ ਹੱਕ ਦਿੱਤਾ ਗਿਆ ਹੈ ਅਤੇ ਮਾਣਯੋਗ ਸਿਵਲ ਕੋਰਟ ਦਾ ਅਧਿਕਾਰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ।ਇਸ ਨਾਲ ਪੀੜਤ ਕਿਸਾਨਾਂ ਨੂੰ ਸਹੀ ਤਰੀਕੇ ਨਾਲ਼ ਟਰੈਲ ਚੱਲਣ ਦਾ ਭਾਰੀ ਨੁਕਸਾਨ ਉਠਾਣਾ ਪਵੇਗਾ।ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮਾਣਯੋਗ ਬਾਰ ਕੋਸਲ ਆਫ ਇੰਡੀਆ ਨੇ ਸਰਕਾਰ ਪਾਸੋਂ ਮੰਗਾਂ ਰੱਖਿਆ ਹਨ ਜਿਸ ਵਿੱਚ ਮੁੱਖ ਤੋਰ ਤੇ ਕਿਸਾਨਾਂ ਦਾ ਝਗੜਾ ਸਪੇਸ਼ਲ ਟ੍ਰਿਬਿਊਨਲ ਦੁਆਰਾ ਸੁਣਿਆ ਜਾਵੇ ਜਿਸ ਵਿਚ ਪ੍ਰੀਜੁਡਿੰਗ ਅਫਸਰ ਅਡੀਸ਼ਨਲ ਸੈਸ਼ਨ ਜੱਜ ਹੋਵੇ, ਹਰ ਇੱਕ ਕਿਸਾਨ ਆਪਣੀ ਮਰਜੀ ਮੁਤਾਬਕ ਵਕੀਲ ਦਾ ਪ੍ਰਬੰਧ ਕਰ ਸਕੇ ਅਤੇ ਝਗੜਾ ਮਿਟਾਉਣ ਸਬੰਧੀ ਨਿਸ਼ਚਿਤ ਸਮਾ ਤਹਿ ਹੋਣਾ ਚਾਹੀਦਾ ਹੈ। ਇਸ ਮੌਕੇ ਵੱਖ ਵੱਖ ਰੋਸ ਧਰਨਿਆਂ ਮੋਕੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਨੌਜਵਾਨ ਤੋ ਇਲਾਵਾ ਸਤਨਾਮ ਸਿੰਘ, ਪ੍ਰੀਥਵੀ ਪਾਲ ,ਹਰਬੰਸ ਸਿੰਘ, ਅਵਿਸ਼ੇਕ ,ਧੀਰਜ,ਦਰਸ਼ਨ ਸਿੰਘ, ਵੀਰਪਾਲ, ਸ਼ਰਮਿੰਦਰ ਸਿੰਘ, ਹਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਤੀਰਥ, ਰਘਬੀਰ ਸਿੰਘ, ਸਾਭੀ ਲਾਲ , ਨਰਿੰਦਰ ਕੋਰ,ਮਹਿੰਦਰ ਕੋਰ, ਜਸਵੀਰ, ਪਰਮਿੰਦਰ ,ਬਾਬੂ ਸ਼ਰਮਾ ਆਦਿ ਹਾਜਰ ਸਨ ।

Advertisements

ਹੁਸ਼ਿਆਰਪੁਰ ਦੇ ਕਸਬਾ ਭੂੰਗਾ ਵਿਖੇ ਸੀਨੀਅਰ ਐਡਵੋਕੇਟ ਸਰਬਜੀਤ ਸਿੰਘ ਭੂੰਗਾ ਦੀ ਅਗਵਾਈ ਹੇਠ ਰੋਸ਼ ਪ੍ਰਦਰਸਨ ਕਰਦੇ ਪਿੰਡ ਵਾਸੀ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply