LATEST: ਪ੍ਰਸਤਾਵਿਤ ਐਮ.ਐਸ.ਐਮ.ਈਜ਼ ਵਿਸਥਾਰ ਕੇਂਦਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਣਗੇ: ਸੁੰਦਰ ਸ਼ਾਮ ਅਰੋੜਾ

ਪ੍ਰਸਤਾਵਿਤ ਐਮ.ਐਸ.ਐਮ.ਈਜ਼ ਵਿਸਥਾਰ ਕੇਂਦਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਣਗੇ: ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ , 9 ਦਸੰਬਰ:
ਨਵੇਂ ਐਮ.ਐਸ.ਐਮ.ਈ. ਵਿਸਥਾਰ ਕੇਂਦਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਣਗੇ। ਇਹ ਨਵੀਆਂ ਸਹੂਲਤਾਂ ਰਾਜ ਦੇ ਪੇਂਡੂ ਖੇਤਰ ਵਿਚ ਤਕਨਾਲੋਜੀ ਦੀ ਪਹੁੰਚ ਨੂੰ ਵਧਾਉਣ ਦੇ ਨਾਲ-ਨਾਲ ਵਿਕਸਿਤ ਨਿਰਮਾਣ ਤਕਨਾਲੋਜੀ ਤੱਕ ਪਹੁੰਚ ਮੁਹੱਈਆ ਕਰਵਾਉਣਗੀਆਂ। ਇਹ ਪ੍ਰਗਟਾਵਾ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਕੀਤਾ।
ਸ੍ਰੀ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਹੱਬ ਅਤੇ ਸਪੋਕ ਮਾਡਲ ਦੇ ਆਧਾਰ ’ਤੇ 200 ਕਰੋੜ ਰੁਪਏ (ਹਰੇਕ) ਦੀ ਪ੍ਰਾਜੈਕਟ ਲਾਗਤ ਨਾਲ 20 ਨਵੇਂ ਤਕਨਾਲੋਜੀ ਕੇਂਦਰ (ਟੀ.ਸੀਜ਼) ਅਤੇ 20 ਕਰੋੜ ਰੁਪਏ (ਹਰੇਕ) ਦੀ ਪ੍ਰਾਜੈਕਟ ਲਾਗਤ ਨਾਲ 100 ਵਿਸਥਾਰ ਕੇਂਦਰਾਂ (ਈ.ਸੀਜ਼) ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਆਪਣੇ ਕੰਮ-ਕਾਜ ਦੇ ਦੋ ਸਾਲਾਂ ਅੰਦਰ ਮਾਡਲ ਦੇ ਸਵੈ-ਸਥਾਈ ਰਹਿਣ ਦੀ ਉਮੀਦ ਹੈ।
ਸ੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਭਾਰਤ ਸਰਕਾਰ ਦੇ ਸੈਂਟਰਲ ਟੂਲ ਰੂਮ (ਸੀ.ਟੀ.ਆਰ.), ਲੁਧਿਆਣਾ ਅਤੇ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼ (ਸੀ.ਆਈ.ਐੱਚ.ਟੀ.) ਨਾਮੀ 2 ਇੰਸਟੀਚਿਊਟ ਹ ਜੋ ਪੰਜਾਬ ਰਾਜ ਵਿੱਚ ਸਥਾਪਤ ਹੋਣ ਵਾਲੇ ਵਿਸਥਾਰ ਕੇਂਦਰਾਂ ਲਈ ਹੱਬ ਸੈਂਟਰ ਵਜੋਂ ਕੰਮ ਕਰਨਗੇ। ਉਨਾਂ ਅੱਗੇ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਨੇ ਐਸ.ਏ.ਐਸ.ਨਗਰ, ਪਟਿਆਲਾ, ਅੰਮਿ੍ਰਤਸਰ ਅਤੇ ਹੁਸ਼ਿਆਰਪੁਰ ਦੀ ਪਛਾਣ ਕੀਤੀ ਹੈ ਅਤੇ ਹਾਲ ਹੀ ਵਿੱਚ ਸੈਂਟਰਲ ਟੂਲ ਰੂਮ, ਲੁਧਿਆਣਾ ਅਤੇ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼, ਜਲੰਧਰ ਨਾਲ ਵਿਸਥਾਰ ਕੇਂਦਰਾਂ (ਸਪੋਕ ਸੈਂਟਰਾਂ) ਦੀ ਸਥਾਪਨਾ ਲਈ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ ਜਿੱਥੇ ਇਸ ਮੰਤਵ ਲਈ ਟੋਕਨ ਲੀਜ਼ ਦੇ ਅਧਾਰ ’ਤੇ ਆਪਣੀ ਖਾਲੀ ਜ਼ਮੀਨ ਅਤੇ ਇਮਾਰਤਾਂ ਦੇਣ ਦੀ ਸਹਿਮਤੀ ਬਣੀ।
 
 ਉਨਾਂ ਕਿਹਾ ਕਿ ਇਨਾਂ ਤਜਵੀਜ਼ਾਂ ਤੋਂ ਇਲਾਵਾ ਵਿਭਾਗ ਜਲੰਧਰ ਵਿਖੇ ਖੇਡਾਂ ਦੇ ਸਾਮਾਨ ਦੀ ਇੰਡਸਟਰੀ ਲਈ ਇਕ ਵਿਸਥਾਰ ਕੇਂਦਰ ਸਥਾਪਤ ਕਰਨ ਦੇ ਪ੍ਰਸਤਾਵ ’ਤੇ ਵੀ ਵਿਚਾਰ ਕਰ ਰਿਹਾ ਹੈ।
ਵਿਵਹਾਰਕ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਅਰੋੜਾ ਨੇ ਕਿਹਾ ਕਿ ਐਮਐਸਐਮਈ ਸੈਕਟਰ ਘੱਟ ਨਿਵੇਸ਼ ’ਤੇ ਰੁਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਕਰਦਾ ਹੈ। ਨਵੀਨਤਾ ਅਤੇ ਸਿਰਜਣਾਤਮਕਤਾ ਦੀ ਵਰਤੋਂ ਕਰਦਿਆਂ, ਇਹ ਘੱਟ ਕੀਮਤ ’ਤੇ ਹੱਲ ਵਿਕਸਿਤ ਕਰਨ ਅਤੇ ਨਵੇਂ ਬਿਜ਼ਨਸ ਮਾਡਲਾਂ ਦੀ ਸਿਰਜਣਾ ਵਿੱਚ ਸਮਰੱਥ ਹੈ ਅਤੇ ਇਸ ਤਰਾਂ ਆਰਥਿਕ ਵਿਕਾਸ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ।
 ਇਸ ਲਈ ਐਮ.ਐਸ.ਐਮ.ਈ. ਅਰਥਚਾਰੇ ਅਤੇ ਰੁਜ਼ਗਾਰ ਉੱਤਪਤੀ ਦੀ ਰੀੜ ਹਨ। ਹਾਲਾਂਕਿ, ਇਨਾਂ ਨੂੰ ਤਕਨਾਲੋਜੀ, ਕੁਸ਼ਲ ਕਾਮਿਆਂ ਅਤੇ ਮਾਰਕੀਟ ਤੱਕ ਪਹੁੰਚ ਦੇ ਮਾਮਲੇ ਵਿੱਚ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
 ਗੌਰਤਲਬ ਹੈ ਕਿ ਭਾਰਤ ਸਰਕਾਰ ਦੇ ਐਮ.ਐਸ.ਐਮ.ਈਜ਼ ਬਾਰੇ ਮੰਤਰਾਲੇ ਨੇ ਪਹਿਲਾਂ ਹੀ ਦੇਸ਼ ਭਰ ਦੇ ਵੱਡੇ ਉਦਯੋਗਿਕ ਸ਼ਹਿਰਾਂ ਵਿੱਚ 33 ਤਕਨਾਲੋਜੀ ਸੈਂਟਰ (ਟੀਸੀਜ਼) ਸਥਾਪਤ ਕੀਤੇ ਹਨ।
ਇਨਾਂ ਟੀਸੀਜ਼/ ਈਸੀਜ਼ ਦੀ ਸਥਾਪਨਾ ਲਈ, ਇਹ ਕਲਪਨਾ ਕੀਤੀ ਗਈ ਹੈ ਕਿ ਭਾਰਤ ਸਰਕਾਰ ਇਸ ਸਬੰਧੀ ਸਾਰੀ ਮਸ਼ੀਨਰੀ / ਉਪਕਰਣ ਪ੍ਰਦਾਨ ਕਰੇਗੀ ਅਤੇ ਸੂਬਾ ਸਰਕਾਰ ਵਿਸਥਾਰ ਕੇਂਦਰਾਂ ਦੀ ਸਥਾਪਨਾ ਲਈ ਢੁੱਕਵੀਂ ਜ਼ਮੀਨ ਅਤੇ ਇਮਾਰਤਾਂ ਪ੍ਰਦਾਨ ਕਰੇਗੀ।
 
ਤਕਨਾਲੋਜੀ ਸੈਂਟਰ (ਟੀ.ਸੀਜ਼)  ਸੂਬੇ ਦੇ ਕਿਸੇ ਵੀ ਵੱਡੇ ਉਦਯੋਗਿਕ ਸ਼ਹਿਰ ਵਿੱਚ ਸਥਾਪਤ ਹੋਣਗੇ ਅਤੇ ਅਤਿ ਆਧੁਨਿਕ ਮਸ਼ੀਨਰੀ / ਉਪਕਰਣ ਨਾਲ ਲੈਸ ਹੋਣਗੇ। ਇਹ  ਸੈਂਟਰ ਆਫ਼ ਐਕਸੀਲੈਂਸ ਹੋਣਗੇ ਅਤੇ ਹੱਬ ਸੈਂਟਰਾਂ ਵਜੋਂ ਕੰਮ ਕਰਨਗੇ। ਜ਼ਮੀਨੀ ਪੱਧਰ ’ਤੇ ਐਮ.ਐਸ.ਐਮ.ਈਜ਼ ਤੱਕ ਉਨਾਂ ਦੀ ਪਹੁੰਚ ਨੂੰ ਵਧਾਉਣ ਲਈ, ਇਹ ਹੱਬ ਸੈਂਟਰ ਸੂਬੇ ਦੇ ਸੰਭਾਵੀ ਜ਼ਿਲਿਆਂ ਜਾਂ ਕੈਚਮੈਂਟ ਖੇਤਰ(ਪਾਣੀ ਵਾਲੇ ਖੇਤਰ) ਵਿੱਚ ਆਪਣੇ ਵਿਸਥਾਰ ਕੇਂਦਰਾਂ ਦੀ ਸਥਾਪਨਾ ਕਰਨਗੇ। ਇਹ ਤਕਨਾਲੋਜੀ ਸੈਂਟਰ ਨਵੀਨਤਮ ਤਕਨਾਲੋਜੀ ਨਾਲ ਲੈਸ ਹੋਣਗੇ ਅਤੇ ਸਬੰਧਤ ਸਪੋਕਸ ਸੈਂਟਰਾਂ ਲਈ ਕੰਮ ਕਰਨਗੇ। ਇਹ ਤਕਨੀਕੀ ਮਾਹਰਾਂ ਨਾਲ ਤਾਲਮੇਲ ਕਰਨਗੇ , ਨਵੀਂ ਤਕਨਾਲੋਜੀ ਲਈ ਲਾਇਸੈਂਸਾਂ ਦੀ ਖਰੀਦ ਕਰਨਗੇ ਅਤੇ ਸਬੰਧਤਮ ਸਪੋਕਸ ਸੈਂਟਰਾਂ ਰਾਹੀਂ ਐਮ.ਐਸ.ਐਮ.ਈਜ਼ ਨੂੰ ਤਕਨਾਲੋਜੀ ਮੁਹੱਈਆ ਕਰਵਾਉਣ  ਵਿੱਚ ਸਹਾਇਤਾ ਕਰਨਗੇ।
ਪ੍ਰਸਤਾਵਿਤ ਵਿਸਥਾਰ ਕੇਂਦਰ ਵਿੱਚ ਸੀ.ਏ.ਡੀ, ਕੈਮ, ਸੀ.ਏ.ਈ, ਸੀ.ਐਨ.ਸੀ ਮਸ਼ੀਨਾਂ, ਪੀ.ਐਲ.ਸੀ, ਐਮਬੈਡਡ ਸਿਸਟਮ, ਇੰਡਸਟਰੀ 4.0, ਵੈਲਡਿੰਗ, ਪੀਸਣ, ਹੀਟ ਟ੍ਰੀਟਮੈਂਟ ਸਬੰਧੀ  ਸਹੂਲਤਾਂ ਉਪਲਬਧ ਹੋਣਗੀਆਂ। ਇਹ ਸਹੂਲਤਾਂ  ਖੇਤਰ ਦੇ ਐਮ.ਐਸ.ਐਮ.ਈਜ਼ ਨੂੰ ਟੂਲਿੰਗ ਅਤੇ ਉਤਪਾਦਨ ਸੇਵਾਵਾਂ ਪ੍ਰਦਾਨ ਕਰਨਗੀਆਂ, ਜਿਸ ਨਾਲ ਇਨਾਂ ਸ਼ਹਿਰਾਂ ਵਿੱਚ ਮੌਜੂਦ ਉਦਯੋਗਾਂ ਦੀ ਸਹਾਇਤਾ ਕੀਤੀ  ਜਾ ਸਕੇਗੀ । ਇਹ ਉਦਯੋਗਪਤੀਆਂ ਨੂੰ ਆਪਣੇ ਹੱਬ ਦੇ ਸਰਗਰਮ ਤਕਨੀਕੀ ਅਤੇ ਵਪਾਰਕ ਸਬੰਧਾਂ ਨਾਲ ਆਪਣਾ ਨਵਾਂ ਉਦਯੋਗ ਸ਼ੁਰੂ ਕਰਨ ਵਿੱਚ ਸਹਾਇਤਾ ਕਰਨਗੇ। ਹੁਨਰ ਵਿਕਾਸ ਦੀਆਂ ਗਤੀਵਿਧੀਆਂ ਸਥਾਨਕ ਲੋਕਾਂ  ਨੂੰ  ਗਿਆਨ ਅਤੇ ਹੁਨਰ ਪ੍ਰਾਪਤੀ ਦੇ ਮੌਕੇ ਉਪਲੱਬਧ ਕਰਵਾਉਣਗੀਆਂ ਤਾਂ ਜੋ ਉੁਹ ਆਪਣੇ ਇਲਾਕੇ ਦੇ ਉਦਯੋਗਾਂ ਵਿੱਚ ਕੰਮ ਕਰ ਸਕਣ  ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਆਪਣਾ ਯੋਗਦਾਨ ਪਾ ਸਕਣ।  ਟੂਲ ਐਂਡ ਡਾਈ ਟੈਕਨਾਲੌਜੀ, ਸੀ.ਏ.ਡੀ, ਕੈਮ, ਸੀ.ਏ.ਈ, ਪੀ.ਐਲ.ਸੀ, ਐਮਬੈਡਡ ਸਿਸਟਮ, ਵੈਲਡਿੰਗ, ਹੀਟ ਟ੍ਰੀਟਮੈਂਟ ਦੇ ਸਿਖਲਾਈ ਕੋਰਸ ਉਪਲਬਧ ਜਾਣਗੇ। ਇਹ ਕੋਰਸ ਐਨ.ਐਸ.ਕਿਊ.ਐਫ ਦੀ ਪਾਲਣਾ ਕਰਦਿਆਂ 96 ਘੰਟਿਆਂ ਤੋਂ ਇਕ ਸਾਲ ਦੇ ਹਨ ਅਤੇ ਅੰਤਰਰਾਸ਼ਟਰੀ ਮਾਨਤਾ ਰੱਖਦੇ ਹਨ। ਇਹ ਯੋਜਨਾ ਬਣਾਈ ਗਈ ਹੈ ਕਿ ਇਨਾਂ ਵਿੱਚੋਂ ਹਰੇਕ ਕੇਂਦਰ ਨੂੰ ਸਵੈਚਾਲਨ, ਹੀਟ ਟ੍ਰੀਟਮੈਂਟ, ਵੈਲਡਿੰਗ ਦੇ ਖੇਤਰ ਵਿੱਚ ਨਿਵੇਕਲਾ ਬਣਾਇਆ ਜਾਵੇ ਅਤੇ ਐਕਸੀਲੈਂਸ ਦੇ ਦੂਜੇ ਕੇਂਦਰਾਂ ਨਾਲ ਜੋੜਿਆ ਜਾਵੇ ਤਾਂ ਜੋ ਮੌਜੂਦਾ ਅਤੇ ਉਭਰ ਰਹੇ ਉੱਦਮੀਆਂ ਨੂੰ ਸੰਪੂਰਨ ਹੱਲ ਮੁਹੱਈਆ ਕਰਵਾਏ ਜਾ ਸਕਣ।   
——-
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply