ਦਸੰਬਰ ਟੈਸਟਾਂ ਦੀ ਡੇਟਸ਼ੀਟ ‘ਚ ਸਿੱਖਿਆ ਵਿਭਾਗ ਵੱਲੋਂ ਤਬਦੀਲੀਆਂ


ਹੁਸ਼ਿਆਰਪੁਰ, 9 ਦਸੰਬਰ(ਚੌਧਰੀ) :  ਸਿੱਖਿਆ ਵਿਭਾਗ ਵੱਲੋਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲੰਘੀ 7 ਦਸੰਬਰ ਤੋਂ ਪ੍ਰਾਇਮਰੀ, ਅਪਰ-ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਡੇਟਸ਼ੀਟ ਅਨੁਸਾਰ ਦਸੰਬਰ-2020 ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਵਿਭਾਗ ਵੱਲੋਂ ਤਾਰੀਖ਼ ਬੀਤੀ 25 ਨਵੰਬਰ ਨੂੰ ਜਾਰੀ ਕੀਤੀ ਡੇਟਸ਼ੀਟ ਵੱਚਿ ਕੁੱਝ ਤਬਦੀਲੀ ਕੀਤੀ ਗਈ ਹੈ।ਜਿਲ੍ਹਾ ਸਿੱਖਿਆ ਅਫਸਰ (ਸੈ.) ਹਰਜੀਤ ਸਿੰਘ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀ ਸੰਜੀਵ ਗੌਤਮ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਸੋਧੀ ਹੋਈ ਡੇਟਸ਼ੀਟ ਅਨੁਸਾਰ ਜਮਾਤ ਚੌਥੀ ਅਤੇ ਪੰਜਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਹਿੰਦੀ ਵਿਸ਼ੇ ਦਾ ਟੈਸਟ ਹੁਣ 21 ਦਸੰਬਰ ਨੂੰ ਲਿਆ ਜਾਵੇਗਾ।ਛੇਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਕੰਪਿਊਟਰ ਵਿਸ਼ੇ ਦਾ ਟੈਸਟ 18 ਦਸੰਬਰ ਨੂੰ ਲਿਆ ਜਾਵੇਗਾ। ਸੱਤਵੀਂ ਜਮਾਤ ਦਾ 8 ਦਸੰਬਰ ਨੂੰ ਲਿਆ ਜਾਣ ਵਾਲਾ ਵਿਗਿਆਨ ਵਿਸ਼ੇ ਦਾ ਟੈਸਟ 17 ਦਸੰਬਰ ਨੂੰ ਲਿਆ ਜਾਵੇਗਾ। ਅੱਠਵੀਂ ਜਮਾਤ ਦਾ 19 ਦਸੰਬਰ ਨੂੰ ਹੋਣ ਵਾਲਾ ਸਰੀਰਕ ਸਿੱਖਿਆ ਵਿਸ਼ੇ ਦਾ ਟੈਸਟ ਹੁਣ 18 ਦਸੰਬਰ ਨੂੰ ਲਿਆ ਜਾਵੇਗਾ। ਨੌਵੀਂ ਜਮਾਤ ਦਾ 14 ਦਸੰਬਰ ਨੂੰ ਪੰਜਾਬੀ ਏ ਅਤੇ 15 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਟੈਸਟ ਲਿਆ ਜਾਵੇਗਾ ਅਤੇ 8 ਦਸੰਬਰ ਨੂੰ ਹੋਣ ਵਾਲਾ ਸਮਾਜਿਕ ਸਿੱਖਿਆ ਵਿਸ਼ੇ ਦਾ ਟੈਸਟ ਹੁਣ 17 ਦਸੰਬਰ ਨੂੰ ਲਿਆ ਜਾਵੇਗਾ। ਦਸਵੀਂ ਜਮਾਤ ਦਾ ਪੰਜਾਬੀ ਏ ਵਿਸ਼ੇ ਦਾ ਟੈਸਟ 16 ਦਸੰਬਰ ਨੂੰ, ਸਮਾਜਿਕ ਸਿੱਖਿਆ ਵਿਸ਼ੇ ਦਾ 19 ਦਸੰਬਰ ਨੂੰ ਹੋਣ ਵਾਲਾ ਟੈਸਟ 18 ਦਸੰਬਰ ਨੂੰ ਅਤੇ 23 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਟੈਸਟ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਗਿਆਰ੍ਹਵੀਂ ਜਮਾਤ ਦਾ 24 ਦਸੰਬਰ ਨੂੰ ਹੋਣ ਵਾਲਾ ਭੂਗੋਲ (ਜੌਗਰਫੀ) ਵਿਸ਼ੇ ਦਾ ਟੈਸਟ ਹੁਣ 17 ਦਸੰਬਰ ਨੂੰ,19 ਦਸੰਬਰ ਨੂੰ ਹੋਣ ਵਾਲਾ ਅਰਥ ਸ਼ਾਸ਼ਤਰ (ਇਕਨਾਮਿਕਸ) ਵਿਸ਼ੇ ਦਾ ਟੈਸਟ 21 ਦਸੰਬਰ ਨੂੰ ਅਤੇ 8 ਦਸੰਬਰ ਨੂੰ ਹੋਣ ਵਾਲਾ ਪੰਜਾਬੀ ਜਨਰਲ ਵਿਸ਼ੇ ਦਾ ਟੈਸਟ ਹੁਣ 24 ਦਸੰਬਰ ਨੂੰ ਲਿਆ ਜਾਵੇਗਾ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ 19 ਦਸੰਬਰ ਨੂੰ ਹੋਣ ਵਾਲਾ ਬਿਜ਼ਨਸ ਸਟੱਡੀਜ਼/ ਭੌਤਿਕ ਵਿਗਿਆਨ (ਫਿਜਿਕਸ) ਵਿਸ਼ਿਆਂ ਦਾ ਟੈਸਟ ਹੁਣ 21 ਦਸੰਬਰ ਨੂੰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਬਾਕੀ ਟੈਸਟ ਪਹਿਲਾ ਜਾਰੀ ਕੀਤੀ ਡੇਟਸ਼ੀਟ ਅਤੇ ਹਦਾਇਤਾਂ ਅਨੁਸਾਰ ਹੀ ਹੋਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply