ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 62 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 10 ਦਸੰਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 62 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ  ਮੋਹਨ ਸਿੰਘ ਮੱਲੀ,ਪ੍ਰਿੰ ਰਛਪਾਲ ਸਿੰਘ, ਪ੍ਰੋ.ਸ਼ਾਮ ਸਿੰਘ ਆਦਿ ਨੇ ਕਿਹਾ ਕਿ ਜੱਦ ਤੱਕ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤੱਦ ਤੱਕ ਕਿਸਾਨਾਂ ਸਘੰਰਸ਼ ਇਸੇ ਤਰਾਂ ਜਾਰੀ ਰਹੇਗੀ। ਕਿਸਾਨ ਜਥੇਬੰਦੀਆਂ ਦੀ ਮੋਦੀ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਜਿਸ ਕਰਕੇ ਕਿਸਾਨਾਂ ਵਿੱਚ ਇੱਕ ਵਾਰ ਫਿਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਕਿਸਾਨਾਂ ਦਾ ਇਹ ਸੰਘਰਸ਼ ਚਕਨਾਚੂਰ ਕਰਕੇ ਰੱਖ ਦੇਵੇਗਾ ਅਤੇ  ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਦਿੱਲੀ ਤੋਂ ਵਾਪਸ ਪਰਤਣਗੇ। ਇਸ ਮੌਕੇ ਸਰਪੰਚ ਜਗਦੀਪ ਸਿੰਘ ਪਲਆ ਚੱਕ ਨੇ ਕਿਸਾਨਾਂ ਨੂੰ 5100 ਰੁਪਏ ਦੀ ਮਾਇਕ ਸਹਾਇਤਾ ਵੀ ਦਿੱਤੀ।ਇਸ ਮੌਕੇ ਮਾਸਟਰ ਗੁਰਬਚਨ ਸਿੰਘ ਕਾਲਰਾ,ਡਾ ਮੋਹਨ ਸਿੰਘ ਮੱਲ੍ਹੀ, ਗਗਨਪ੍ਰੀਤ ਸਿੰਘ ਮੋਹਾ,ਮਹਿੰਦਰ ਸਿੰਘ,ਹਰਵਿੰਦਰ ਜੌਹਲ,ਸਰਪੰਚ ਜਗਦੀਪ ਸਿੰਘ ਪਲਆਚੱਕ, ਇੰਦਰਪਾਲ ਸਿੰਘ, ਬਲਵੀਰ ਪਵਾਚੱਕ, ਰਛਪਾਲ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਤਾਰਾ ਸਿੰਘ, ਜਗਜੀਤ ਸਿੰਘ, ਸੇਵਾ ਸਿੰਘ, ਮਨੋਹਰ ਸਿੰਘ, ਜਰਨੈਲ ਸਿੰਘ, ਮਾਲਵਿੰਦਰ ਸਿੰਘ, ਦਲਜੀਤ ਸਿੰਘ, ਜਸਪ੍ਰੀਤ ਸਿੰਘ ਆਦਿ ਹੋਰ ਕਿਸਾਨ ਹਾਜਰ ਸਨ। 
ਫੋਟੋ :ਮਾਨਗੜ੍ਹ ਟੋਲਪਲਾਜਾ ਤੇ ਧਰਨੇ ਦੌਰਾਨ  ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਸਮੂਹ ਕਿਸਾਨ 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply