ਹੁਸ਼ਿਆਰਪੁਰ ਜਿਲੇ ਵਿੱਚ ਦਸੂਹਾ ਨਿਵਾਸੀ ਸਮੇਤ 1 ਹੋਰ ਦੀ ਮੌਤ,20 ਹੋਰ ਲੋਕ ਆਏ ਕੋਰੋਨਾ ਦੀ ਲਪੇਟ ‘ਚ

ਹੁਸ਼ਿਆਰਪੁਰ ਜਿਲੇ ਵਿੱਚ  20 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ  7370 ਅਤੇ  ਜਿਲੇ ਚ 2 ਮੋਤ ਹੋਣ ਨਾਲ ਮੌਤਾਂ  ਦੀ ਗਿਣਤੀ 284 ਪੁੱਜੀ

ਹੁਸ਼ਿਆਰਪੁਰ 14 ਦਸੰਬਰ (ਚੌਧਰੀ ) :  ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1257 ਨਵੇ ਸੈਪਲ ਲੈਣ  ਨਾਲ ਅਤੇ 1405 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ  20 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7370 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 214472 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  206886 ਸੈਪਲ  ਨੈਗਟਿਵ,ਜਦ ਕਿ 1682  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,149 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 284 ਹੈ।ਐਕਟਿਵ ਕੇਸਾ ਦੀ ਗਿਣਤੀ ਹੈ  148  ,ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 6938 ਹਨ  । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 20 ਪਾਜੇਟਿਵ ਕੇਸ ਆਏ ਹਨ।  

ਹੁਸ਼ਿਆਰਪੁਰ ਸ਼ਹਿਰ 8 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ  12 ਪਾਜੇਟਵ ਮਰੀਜ ਹਨ  । ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ ਅੱਜ ਦੋ ਮੋਤਾਂ ਹੋਈਆਂ ਹਨ। ਜਿਨਾਂ ‘ਚ 60 ਸਾਲਾ ਔਰਤ ਵਾਸੀ ਸਲਵਾੜਾ ਹੁਸ਼ਿਆਰਪੁਰ ਮੌਤ ਐਨ ਐਚ ਜਲੰਧਰ ਵਿਖੇ  ਹੋਈ ਹੈ (2) 72 ਸਾਲਾ ਵਿਆਕਤੀ  ਵਾਸੀ ਦਸ਼ਮੇਸ਼ ਨਗਰ ਦਸੂਹਾ  ਨਿਜੀ ਹਸਪਤਾਲ ਜਲੰਧਰ  ਵਿਖੇ ਹੋਈ।ਸਿਵਲ ਸਰਜਨ ਨੇ ਲੋਕਾਂ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply