BREAKING.. ਗੜ੍ਹਦੀਵਾਲਾ ‘ਚ 158 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪਤੀ,ਪਤਨੀ ਨੂੰ ਪੁਲਿਸ ਨੇ ਦਬੋਚਿਆ

ਗੜ੍ਹਦੀਵਾਲਾ 15 ਦਸੰਬਰ (ਚੌਧਰੀ) : ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਮੁਹਿੰਮ ਤਹਿਤ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਬਲਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਗੜ੍ਹਦੀਵਾਲਾ ਪੁਲਿਸ ਵੱਲੋਂ ਗਸ਼ਤ ਵੀ ਚੈਕਿੰਗ ਦੌੌਰਾਨ ਪਤੀ, ਪਤਨੀ ਪਾਸੋਂ 158 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਸ ਸੰਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਏ.ਐੱਸ.ਆਈ ਨਾਮ ਦੇਵ ਆਦਿ ਪੁਲਿਸ ਪਾਰਟੀ ਪਿੰਡ ਕੁੱਲੀਆ, ਡੱਫਰ ਮੋੜ ਵਿਖੇ ਗਸ਼ਤ ਵਾ ਚੈਕਿੰਗ ਦੌਰਾਨ ਮੌੌਜੂਦ ਸਨ । ਇਸ ਦੌਰਾਨ ਡੱਫਰ ਸਾਈਡ ਤੋਂ ਇੱਕ ਮੋਨਾ ਵਿਅਕਤੀ ਅਤੇ ਔਰਤ ਪੈਦਲ ਆਉਂਦੇ ਹੋਏ ਦਿਖਾਈ ਦਿੱਤੇ। ਪੁਲਿਸ ਪਾਰਟੀ ਨੂੰ ਦੇਖ ਕੇ ਦੋਨੋਂ ਯਕਦਮ ਘਬਰਾ ਕੇ ਪਿਛ੍ਹਾਂ ਨੂੰ ਮੁੜਨ ਲੱਗੇ ਤਾਂ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਮੋਨੇ ਵਿਅਕਤੀ ਨੇ ਆਪਣੀ ਪੈਂਟ ਦੀ ਜੇਬ ਵਿਚੋਂ ਇੱਕ ਮੋਮੀ ਲਿਫਾਫਾ ਅਤੇ ਔਰਤ ਨੇ ਅਪਣੀ ਕੋਟੀ ਦੀ ਜੇਬ ਚੋਂ ਮੋਮੀ ਲਿਫਾਫਾ ਕੱਢ ਕੇ ਸੜਕ ਦੇ ਕਿਨਾਰੇ ਸੁਟ ਦਿੱਤਾ।ਪੁਲਿਸ ਵੱਲੋਂ ਇਨ੍ਹਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਪਛਾਣ ਪੁਸ਼ੀ ਗਈ ਤਾਂ ਉਹਨਾਂ ਨੇ ਆਪਣਾ ਨਾਂ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ ਅਤੇ ਔਰਤ ਨੇ ਆਪਣਾ ਨਾਂ ਹਰਦੀਪ ਕੌਰ ਪਤਨੀ ਗਗਨਦੀਪ ਸਿੰਘ ਵਾਸੀ ਜਲੋਟਾ ਦੱਸੀ।ਜਦੋਂ ਪਤੀ-ਪਤਨੀ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਕਤ ਵਿਅਕਤੀ ਵਲੋਂ ਸੁੱਟੇ ਗਏ ਲਿਫਾਫੇ ਵਿੱਚੋਂ110 ਗ੍ਰਾਮ ਨਸ਼ੀਲਾ ਪਾਊਡਰ,ਔਰਤ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿਚੋਂ 48 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।ਪੁਲਿਸ ਵੱਲੋਂ ਦੋਵਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ਼ ਐਨ ਡੀ ਪੀ ਸੀ ਐਕਟ ਦੇ ਤਹਿਤ 22-61-85, ਐੱਨ.ਡੀ.ਪੀ.ਐੱਸ.ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਮੌਕੇ ਇੰੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਪਹਿਲਾਾਂ ਵੀ ਐੱਨ. ਡੀ. ਪੀ.ਐੱਸ. ਐਕਟ ਅਧੀਨ ਮਾਮਲੇ ਦਰਜ ਹਨ।ਜਿਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਹੋਰ ਰਿਕਵਰੀ ਹੋ ਸਕਦੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply