ਟੀ ਬੀ ਰੋਗ ਪੂਰੀ ਤਰ੍ਹਾਂ ਇਲਾਜ ਦੇ ਯੋਗ : ਮਾਨ, ਰੋਮੀ


ਗੜਦੀਵਾਲਾ, 16 ਦਸੰਬਰ (ਚੌਧਰੀ) : ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ ਐੱਸ.ਪੀ ਸਿੰਘ, ਐਸ.ਐਮ.ਓ, ਪੀ.ਐਚ.ਸੀ ਮੰਡ ਪੰਧੇਰ ਦੀ ਅਗਵਾਈ ਹੇਠ ਅਤੇ ਜ਼ਿਲਾ ਟੀ ਬੀ ਅਫਸਰ ਡਾ: ਸ਼ਕਤੀ ਸ਼ਰਮਾ ਦੀ ਨਿਗਰਾਨੀ ਹੇਠ ਪਿੰਡ ਕਾਲੋਵਾਲ ਵਿਖੇ ਟੀ ਬੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਟੀ ਬੀ ਸੁਪਰਵਾਈਜਰ ਮਾਨ ਸਿੰਘ ਨੇ ਆਏ ਹੋਏ ਲੋਕਾਂ ਨੂੰ ਟੀ ਬੀ ਰੋਗ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਹਫਤੇ ਤੋਂ ਜ਼ਿਆਦਾ ਖਾਂਸੀ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਭੁੱਖ ਘੱਟ ਲੱਗਣਾ ਅਤੇ ਵਜ਼ਨ ਘਟਣਾ ਟੀ ਬੀ ਰੋਗ ਦੇ ਲੱਛਣ ਹਨ। ਜੇਕਰ ਇਸ ਤਰ੍ਹਾਂ ਦੇ ਲੱਛਣ ਹੋਣ ਤਾਂ ਮਰੀਜ਼ ਨੂੰ ਨਜ਼ਦੀਕ ਦੇ ਸਰਕਾਰੀ ਸਿਹਤ ਕੇਂਦਰ ਵਿਚ ਇਲਾਜ ਲਈ ਜਾਣਾ ਚਾਹੀਦਾ ਹੈ ਅਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮਰੀਜ਼ ਦੀ ਜਾਂਚ ਅਤੇ ਇਲਾਜ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਮਰੀਜ਼ ਨੂੰ ਮੁਫ਼ਤ ਦਵਾਈ ਸ਼ੁਰੂ ਹੋਣ ਦੇ ਨਾਲ ਨਾਲ ਰੋਗੀ ਨੂੰ ਚੰਗੀ ਖੁਰਾਕ ਦੇ ਲਈ ਸਰਕਾਰ ਕੋਲੋਂ ਉਸ ਦੇ ਬੈਂਕ ਦੇ ਖਾਤੇ ਵਿਚ ਪੰਜ ਸੌ ਰੁਪਏ ਪ੍ਰਤੀ ਮਹੀਨਾ ਪਾਇਆ ਜਾਂਦਾ ਹੈ।

ਸਿਹਤ ਕਰਮਚਾਰੀ ਰਜੀਵ ਰੋਮੀ ਨੇ ਦੱਸਿਆ ਕਿ ਟੀ ਬੀ ਐਕਟਿਵ ਕੇਸ ਫਾਈਂਡਿੰਗ 15 ਦਸੰਬਰ ਤੋਂ 14 ਜਨਵਰੀ ਤੱਕ ਕੀਤੀ ਜਾ ਰਹੀ ਹੈ। ਜਿਸ ਦੌਰਾਨ ਸਿਹਤ ਕਰਮਚਾਰੀ ਘਰ ਘਰ ਜਾ ਕੇ ਟੀ ਬੀ ਦੇ ਲੱਛਣਾਂ ਬਾਰੇ ਮਰੀਜ਼ਾਂ ਦੀ ਜਾਂਚ ਕਰਨਗੇ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਬਲਗਮ ਦੀ ਜਾਂਚ ਇਕ ਆਧੁਨਿਕ ਮਸ਼ੀਨ ਸੀ ਵੀ ਨੈੱਟ ਦੁਆਰਾ ਜ਼ਿਲ੍ਹਾ ਹਸਪਤਾਲ ਵਿੱਚ ਮੁਫ਼ਤ ਕੀਤੀ ਜਾਂਦੀ ਹੈ । ਟੀ ਬੀ ਰੋਗ ਪੂਰੀ ਤਰ੍ਹਾਂ ਨਾਲ ਇਲਾਜ ਦੇ ਯੋਗ ਹੈ ਟੀ ਵੀ ਦਾ ਕੋਰਸ ਪੂਰਾ ਕਰਨ ਤੇ ਰੋਗ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦਾ ਹੈ । ਜੇਕਰ ਕਿਸੇ ਵਿਅਕਤੀ ਨੂੰ ਟੀ ਬੀ ਦੇ ਲੱਛਣ ਹੋਣ ਤਾਂ ਤੁਰੰਤ ਆਪਣੀ ਜਾਂਚ ਤੇ ਇਲਾਜ ਲਈ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ । ਇਸ ਸਮੇਂ ਟੀ.ਬੀ ਸੁਪਰਵਾਈਜਰ ਮਾਨ ਸਿੰਘ, ਹੈਲਥ ਇੰਸਪੈਕਟਰ ਵਿਜੇ ਕੁਮਾਰ, ਸਿਹਤ ਕਰਮਚਾਰੀ ਰਾਜੀਵ ਰੋਮੀ, ਬਲਵਿੰਦਰ ਕੁਮਾਰ, ਵਿਰਸਾ ਸਿੰਘ, ਕਮਲੇਸ਼ ਦੇਵੀ ਏ.ਐਨ.ਐਮ, ਸਰਪੰਚ ਅੰਜਨਾ ਕੁਮਾਰੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply