LATEST NEWS: ਹੁਸ਼ਿਆਰਪੁਰ ਚ ਕੋਰੋਨਾ ਵੈਕਸੀਨ ਵੈਕਸੀਨ ਲਗਾਉਣ ਦੀ ਤਿਆਰੀਆਂ, ਨਾਲ ਦੇ ਜ਼ਿਲਿਆਂ ਨੂੰ ਵੀ ਕੀਤੀ ਜਾਵੇਗੀ ਸਪਲਾਈ

ਭਾਵੇ ਅਜੇ ਤੱਕ ਵੈਕਸੀਨ ਦੇ ਆਉਣ ਦੀ ਮਿਤੀ ਵੱਧ  ਨਿਰਧਾਰਿਤ ਨਹੀ ਹੈ ਪਰ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਵੱਲੋ ਵੈਕਸੀਨ ਨੂੰ ਲੈ ਕੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾ ਜੋ ਵੈਕਸੀਨ ਆਉਣ ਤੇ ਉਸ ਨੂੰ ਸਹੀ ਤਰੀਕੇ ਨਾਲ ਸਟੋਰਜ ਅਤੇ ਲਾਭਪਤਰੀਆ ਨੂੰ ਵੈਕਸੀਨ ਮੁੱਹਈਆਂ ਕਰਵਾਉਣ ਤੇ ਕੋਈ ਦਿਕਤ ਪੇਸ ਨਾ ਆਵੇ । ਉਹਨਾਂ ਇਹ ਵੀ ਦੱਸਿਆ ਕਿ  ਸਿਵਲ  ਹਸਪਤਾਲ ਹੁਸ਼ਿਆਰਪੁਰ ਵਿਖੇ ਵੈਕਸੀਨ ਦਾ ਰਿਜਨਲ ਸਟੋਰ ਬਣਾਇਆ ਹੈ ਜਿਥੋ ਨਾਲ ਦੇ ਜਿਲਿਆ ਨੂੰ  ਵੈਕਸੀਨ ਸਪਲਾਈ ਕੀਤੀ  ਜਾਵੇਗੀ  ।

ਹੁਸ਼ਿਆਰਪੁਰ ਚ ਕੋਰੋਨਾ ਵੈਕਸੀਨ ਵੈਕਸੀਨ ਲਗਾਉਣ ਦੀ ਤਿਆਰੀਆਂ ਸਬੰਧੀ ਪ੍ਰਬੰਧਾਂ ਦਾ ਜਾਇਜਾ

ਜਦ ਤੱਕ ਵੈਕਸੀਨ ਨਹੀ , ਤਦ ਤੱਕ ਮਾਸਿਕ ਹੀ ਵੈਕਸੀਨ — ਤੰਨੂੰ ਕਸ਼ਿਅਪ

ਹੁਸ਼ਿਆਰਪੁਰ 17 ਦਸੰਬਰ  ( ਆਦੇਸ਼    ) ਕੋਰੋਨਾ ਵੈਕਸੀਨ ਦੇ ਭੰਡਾਰਣ ਅਤੇ ਵੈਕਸੀਨ ਲਗਾਉਣ ਦੀ ਤਿਆਰੀਆਂ ਸਬੰਧੀ ਪ੍ਰਬੰਧਾਂ ਦਾ ਜਾਇਜਾ ਲੈਣ ਲਈ  ਐਮ. ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੰਨੂੰ ਕਸ਼ਿਅਪ ਵੱਲੋ ਜਿਲੇ ਦੇ ਸਿਵਲ ਹਸਪਤਾਲ ਦਾ ਮੁਆਇਨਾ ਕੀਤਾ ।  ਇਸ ਦੋਰਾਨ ਉਹਨਾਂ ਵੈਕਸੀਨ ਸਟੋਰਜ ਕਰਨ ਦਾ ਵਿਤਰਣ ਪ੍ਰਣਾਲੀ ਦਾ ਮੁਲਅਕੰਣ ਕੀਤਾ ਅਤੇ ਪ੍ਰਬੰਧਾ ਦੀ ਸਤੁੰਸ਼ਟੀ ਜਤਾਉਦੇ  ਉਹਨਾਂ ਦੱਸਿਆ ਕਿ ਭਾਵੇ ਅਜੇ ਤੱਕ ਵੈਕਸੀਨ ਦੇ ਆਉਣ ਦੀ ਮਿਤੀ ਵੱਧ  ਨਿਰਧਾਰਿਤ ਨਹੀ ਹੈ ਪਰ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਵੱਲੋ ਵੈਕਸੀਨ ਨੂੰ ਲੈ ਕੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾ ਜੋ ਵੈਕਸੀਨ ਆਉਣ ਤੇ ਉਸ ਨੂੰ ਸਹੀ ਤਰੀਕੇ ਨਾਲ ਸਟੋਰਜ ਅਤੇ ਲਾਭਪਤਰੀਆ ਨੂੰ ਵੈਕਸੀਨ ਮੁੱਹਈਆਂ ਕਰਵਾਉਣ ਤੇ ਕੋਈ ਦਿਕਤ ਪੇਸ ਨਾ ਆਵੇ । ਉਹਨਾਂ ਇਹ ਵੀ ਦੱਸਿਆ ਕਿ  ਸਿਵਲ  ਹਸਪਤਾਲ ਹੁਸ਼ਿਆਰਪੁਰ ਵਿਖੇ ਵੈਕਸੀਨ ਦਾ ਰਿਜਨਲ ਸਟੋਰ ਬਣਾਇਆ ਹੈ ਜਿਥੋ ਨਾਲ ਦੇ ਜਿਲਿਆ ਨੂੰ  ਵੈਕਸੀਨ ਸਪਲਾਈ ਕੀਤੀ  ਜਾਵੇਗੀ  ।

Advertisements

ਉਹਨਾਂ ਇਸ ਮੋਕੇ ਸਿਹਤ ਵਿਭਾਗ ਵਿੱਚ ਸਟਾਫ ਦੀ ਕਮੀ ਦਾ ਜਿਕਰ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪਿਛਲੇ ਮਹੀਨੇ ਹੀ 2800 ਦੇ ਕਰੀਬ ਡਾਕਟਰ ਅਤੇ ਪੈਰਾਮੈਡੀਕਲ ਦੇ ਸਟਾਫ ਦੀ ਭਰਤੀ ਕੀਤੀ ਗਈ ਅਤੇ ਜਿਲਾਂ ਹੁਸ਼ਿਆਰਪੁਰ ਨੂੰ 17 ਨਵੇ ਡਾਕਟਰ ਵੀ ਮਿਲੇ ਹਨ । ਇਸ ਮੋਕੇ ਉਹਨਾਂ ਐਮਰਜੈਸੀ ਵਾਰਡ , ਆਈਸੋਲੇਸ਼ਨ ਵਾਰਡ , ਮਾਈਕਰੋਬਾਈਲੋਜਿਸਟ ਲੈਬ , ਡਾਇਲਸਿਜ ਯੂਨਿਟ , ਰਿਜਨਲ ਵੈਕਸੀਨ ਸਟੋਰ . ਬਲੱਡ ਬੈਕ ਅਤੇ ਐਮ. ਸੀ. ਐਚ. ਸੈਟਰ ਦਾ ਨਿਰੀਖਣ ਕਰਕੇ ਸਟਾਫ ਦੇ ਕੰਮ ਦੀ ਜਾਇਜਾ ਲੈਣ ਉਪਰੰਤ ਤਸੱਲੀ ਪ੍ਰਗਟਾਈ । ਕੋਵਿਡ ਮਹਾਂਮਾਰੀ ਦੋਰਾਨ ਸਿਹਤ ਵਿਭਾਗ ਦੇ ਸਮੂਹ ਸਟਾਫ ਵੱਲੋ ਕੀਤੀ ਗਈ ਸਮਰਪਿਤ ਭਾਵਨਾ ਨਾਲ ਕੀਤੀ ਡਿਊਟੀ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਮੀਡੀਆ ਰਾਹੀ ਇਸ ਬਿਮਾਰੀ ਤੋ ਬਚਾਉ  ਲਈ ਲੋਕਾਂ ਨੂੰ ਮਾਸਿਕ ਲਗਾਉਣ , ਸਮਾਜਿਕ ਦੂਰੀ ਰੱਖਣ ਅਤੇ ਸਮੇ ਸਮੇ ਸਿਰ ਹੱਥਾਂ ਦਾ ਸਫਾਈ ਰੱਖਣ ਬਾਰੇ ਕਿਹਾ ਤਾਂ ਇਸ ਬਿਮਾਰੀ ਤੋ ਬਚਿਆ ਜਾ ਸਕੇ ।  ਇਸ ਮੋਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ , ਸਿਵਲ ਸਰਜਨ ਡਾ ਜਸਬੀਰ ਸਿੰਘ ,ਡੀ. ਡੀ. ਐਫ. ਪਿਉਸ਼ ਗੋਇਲ ,  ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਪਰਿਵਾਰ ਭਲਾਈ ਅਫਸਰ  ਡਾ ਰਜਿੰਦਰ ਰਾਜ , ਜਿਲਾਂ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਡਾ ਨਮਿਤਾ ਘਈ  , ਡਾ ਨੇਹਾ ਮੈਡੀਕਲ ਸ਼ਪੈਸ਼ਲਿਸਟ,  ਸਹਾਇਕ ਹਸਪਤਾਲ ਪ੍ਰਬੰਧਿਕ ਡਾ ਸ਼ਿਪਰਾ , ਡਾ ਸ਼ਲੇਸ਼ ਕੁਮਾਰ , ਡਾ ਲਕਸ਼ਮੀ ਕਾਂਤ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰ ਪਾਲ ਸਿੰਘ ਤੇ ਸੁਰਿੰਦਰ ਸਿੰਘ ਫਾਰਮਸਿਸਟ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ, ਅਮਨਦੀਪ ਸਿੰਘ  ਆਦਿ ਹਾਜਰ ਸਨ ।

Advertisements

ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਰਿਜਨਲ ਵੈਕਸੀਨ ਸਟੋਰ ਵਿੱਚ ਵੈਕਸੀਨ ਦੀ 15 ਲੱਖ ਡੋਜ ਰੱਖੀ ਜਾ ਸਕਦੀ ਹੈ ਅਤੇ ਇਸ ਸਟੋਰ ਤੋ ਜਿਲੇ ਦੇ ਵੱਖ ਵੱਖ ਸਿਹਤ ਕੇਦਰਾਂ ਨੂੰ ਕੋਲਡ ਚੈਨ ਵਰਕਰਾਰ ਰੱਖਦੇ ਹੋਏ ਵੈਕਸੀਨ ਦੀ ਵੰਡ ਕੀਤੀ ਜਾਦੀ ਹੈ ।  ਕੋਵਿਡ ਟੀਕਾਕਰਨ ਲਈ ਮਾਈਕਰੋਪਲੈਨ ਦੀ ਤਿਆਰੀ  ਅਤੇ ਸਟਾਫ ਨੂੰ ਵਰਚੂਅਲ ਸਿਖਲਾਈ  ਦਿੱਤੀ ਜਾ ਚੂਕੀ ਹੈ  । 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply