ਭਾਵੇ ਅਜੇ ਤੱਕ ਵੈਕਸੀਨ ਦੇ ਆਉਣ ਦੀ ਮਿਤੀ ਵੱਧ ਨਿਰਧਾਰਿਤ ਨਹੀ ਹੈ ਪਰ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਵੱਲੋ ਵੈਕਸੀਨ ਨੂੰ ਲੈ ਕੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾ ਜੋ ਵੈਕਸੀਨ ਆਉਣ ਤੇ ਉਸ ਨੂੰ ਸਹੀ ਤਰੀਕੇ ਨਾਲ ਸਟੋਰਜ ਅਤੇ ਲਾਭਪਤਰੀਆ ਨੂੰ ਵੈਕਸੀਨ ਮੁੱਹਈਆਂ ਕਰਵਾਉਣ ਤੇ ਕੋਈ ਦਿਕਤ ਪੇਸ ਨਾ ਆਵੇ । ਉਹਨਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵੈਕਸੀਨ ਦਾ ਰਿਜਨਲ ਸਟੋਰ ਬਣਾਇਆ ਹੈ ਜਿਥੋ ਨਾਲ ਦੇ ਜਿਲਿਆ ਨੂੰ ਵੈਕਸੀਨ ਸਪਲਾਈ ਕੀਤੀ ਜਾਵੇਗੀ ।
ਹੁਸ਼ਿਆਰਪੁਰ ਚ ਕੋਰੋਨਾ ਵੈਕਸੀਨ ਵੈਕਸੀਨ ਲਗਾਉਣ ਦੀ ਤਿਆਰੀਆਂ ਸਬੰਧੀ ਪ੍ਰਬੰਧਾਂ ਦਾ ਜਾਇਜਾ
ਜਦ ਤੱਕ ਵੈਕਸੀਨ ਨਹੀ , ਤਦ ਤੱਕ ਮਾਸਿਕ ਹੀ ਵੈਕਸੀਨ — ਤੰਨੂੰ ਕਸ਼ਿਅਪ
ਹੁਸ਼ਿਆਰਪੁਰ 17 ਦਸੰਬਰ ( ਆਦੇਸ਼ ) ਕੋਰੋਨਾ ਵੈਕਸੀਨ ਦੇ ਭੰਡਾਰਣ ਅਤੇ ਵੈਕਸੀਨ ਲਗਾਉਣ ਦੀ ਤਿਆਰੀਆਂ ਸਬੰਧੀ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਐਮ. ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੰਨੂੰ ਕਸ਼ਿਅਪ ਵੱਲੋ ਜਿਲੇ ਦੇ ਸਿਵਲ ਹਸਪਤਾਲ ਦਾ ਮੁਆਇਨਾ ਕੀਤਾ । ਇਸ ਦੋਰਾਨ ਉਹਨਾਂ ਵੈਕਸੀਨ ਸਟੋਰਜ ਕਰਨ ਦਾ ਵਿਤਰਣ ਪ੍ਰਣਾਲੀ ਦਾ ਮੁਲਅਕੰਣ ਕੀਤਾ ਅਤੇ ਪ੍ਰਬੰਧਾ ਦੀ ਸਤੁੰਸ਼ਟੀ ਜਤਾਉਦੇ ਉਹਨਾਂ ਦੱਸਿਆ ਕਿ ਭਾਵੇ ਅਜੇ ਤੱਕ ਵੈਕਸੀਨ ਦੇ ਆਉਣ ਦੀ ਮਿਤੀ ਵੱਧ ਨਿਰਧਾਰਿਤ ਨਹੀ ਹੈ ਪਰ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਵੱਲੋ ਵੈਕਸੀਨ ਨੂੰ ਲੈ ਕੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾ ਜੋ ਵੈਕਸੀਨ ਆਉਣ ਤੇ ਉਸ ਨੂੰ ਸਹੀ ਤਰੀਕੇ ਨਾਲ ਸਟੋਰਜ ਅਤੇ ਲਾਭਪਤਰੀਆ ਨੂੰ ਵੈਕਸੀਨ ਮੁੱਹਈਆਂ ਕਰਵਾਉਣ ਤੇ ਕੋਈ ਦਿਕਤ ਪੇਸ ਨਾ ਆਵੇ । ਉਹਨਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵੈਕਸੀਨ ਦਾ ਰਿਜਨਲ ਸਟੋਰ ਬਣਾਇਆ ਹੈ ਜਿਥੋ ਨਾਲ ਦੇ ਜਿਲਿਆ ਨੂੰ ਵੈਕਸੀਨ ਸਪਲਾਈ ਕੀਤੀ ਜਾਵੇਗੀ ।
ਉਹਨਾਂ ਇਸ ਮੋਕੇ ਸਿਹਤ ਵਿਭਾਗ ਵਿੱਚ ਸਟਾਫ ਦੀ ਕਮੀ ਦਾ ਜਿਕਰ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪਿਛਲੇ ਮਹੀਨੇ ਹੀ 2800 ਦੇ ਕਰੀਬ ਡਾਕਟਰ ਅਤੇ ਪੈਰਾਮੈਡੀਕਲ ਦੇ ਸਟਾਫ ਦੀ ਭਰਤੀ ਕੀਤੀ ਗਈ ਅਤੇ ਜਿਲਾਂ ਹੁਸ਼ਿਆਰਪੁਰ ਨੂੰ 17 ਨਵੇ ਡਾਕਟਰ ਵੀ ਮਿਲੇ ਹਨ । ਇਸ ਮੋਕੇ ਉਹਨਾਂ ਐਮਰਜੈਸੀ ਵਾਰਡ , ਆਈਸੋਲੇਸ਼ਨ ਵਾਰਡ , ਮਾਈਕਰੋਬਾਈਲੋਜਿਸਟ ਲੈਬ , ਡਾਇਲਸਿਜ ਯੂਨਿਟ , ਰਿਜਨਲ ਵੈਕਸੀਨ ਸਟੋਰ . ਬਲੱਡ ਬੈਕ ਅਤੇ ਐਮ. ਸੀ. ਐਚ. ਸੈਟਰ ਦਾ ਨਿਰੀਖਣ ਕਰਕੇ ਸਟਾਫ ਦੇ ਕੰਮ ਦੀ ਜਾਇਜਾ ਲੈਣ ਉਪਰੰਤ ਤਸੱਲੀ ਪ੍ਰਗਟਾਈ । ਕੋਵਿਡ ਮਹਾਂਮਾਰੀ ਦੋਰਾਨ ਸਿਹਤ ਵਿਭਾਗ ਦੇ ਸਮੂਹ ਸਟਾਫ ਵੱਲੋ ਕੀਤੀ ਗਈ ਸਮਰਪਿਤ ਭਾਵਨਾ ਨਾਲ ਕੀਤੀ ਡਿਊਟੀ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਮੀਡੀਆ ਰਾਹੀ ਇਸ ਬਿਮਾਰੀ ਤੋ ਬਚਾਉ ਲਈ ਲੋਕਾਂ ਨੂੰ ਮਾਸਿਕ ਲਗਾਉਣ , ਸਮਾਜਿਕ ਦੂਰੀ ਰੱਖਣ ਅਤੇ ਸਮੇ ਸਮੇ ਸਿਰ ਹੱਥਾਂ ਦਾ ਸਫਾਈ ਰੱਖਣ ਬਾਰੇ ਕਿਹਾ ਤਾਂ ਇਸ ਬਿਮਾਰੀ ਤੋ ਬਚਿਆ ਜਾ ਸਕੇ । ਇਸ ਮੋਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ , ਸਿਵਲ ਸਰਜਨ ਡਾ ਜਸਬੀਰ ਸਿੰਘ ,ਡੀ. ਡੀ. ਐਫ. ਪਿਉਸ਼ ਗੋਇਲ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ , ਜਿਲਾਂ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਡਾ ਨਮਿਤਾ ਘਈ , ਡਾ ਨੇਹਾ ਮੈਡੀਕਲ ਸ਼ਪੈਸ਼ਲਿਸਟ, ਸਹਾਇਕ ਹਸਪਤਾਲ ਪ੍ਰਬੰਧਿਕ ਡਾ ਸ਼ਿਪਰਾ , ਡਾ ਸ਼ਲੇਸ਼ ਕੁਮਾਰ , ਡਾ ਲਕਸ਼ਮੀ ਕਾਂਤ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰ ਪਾਲ ਸਿੰਘ ਤੇ ਸੁਰਿੰਦਰ ਸਿੰਘ ਫਾਰਮਸਿਸਟ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ, ਅਮਨਦੀਪ ਸਿੰਘ ਆਦਿ ਹਾਜਰ ਸਨ ।
ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਰਿਜਨਲ ਵੈਕਸੀਨ ਸਟੋਰ ਵਿੱਚ ਵੈਕਸੀਨ ਦੀ 15 ਲੱਖ ਡੋਜ ਰੱਖੀ ਜਾ ਸਕਦੀ ਹੈ ਅਤੇ ਇਸ ਸਟੋਰ ਤੋ ਜਿਲੇ ਦੇ ਵੱਖ ਵੱਖ ਸਿਹਤ ਕੇਦਰਾਂ ਨੂੰ ਕੋਲਡ ਚੈਨ ਵਰਕਰਾਰ ਰੱਖਦੇ ਹੋਏ ਵੈਕਸੀਨ ਦੀ ਵੰਡ ਕੀਤੀ ਜਾਦੀ ਹੈ । ਕੋਵਿਡ ਟੀਕਾਕਰਨ ਲਈ ਮਾਈਕਰੋਪਲੈਨ ਦੀ ਤਿਆਰੀ ਅਤੇ ਸਟਾਫ ਨੂੰ ਵਰਚੂਅਲ ਸਿਖਲਾਈ ਦਿੱਤੀ ਜਾ ਚੂਕੀ ਹੈ ।
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp