BREAKING.. ਤੁਸ਼ਾਰ ਮੈਡੀਕਲ ਸੋਟਰ ਮੁਕੇਰੀਆਂ ਤੇ ਛਾਪੇਮਾਰੀ,22 ਤਰਾਂ ਦੀਆ ਅੰਗਰੇਜੀ ਦਵਾਈਆਂ ਜਪਤ ਲਾਈਸੈਂਸ ਨਾ ਹੋਣ ਤੇ ਮੈਡੀਕਲ ਸਟੋਰ ਸੀਲ

(ਤੁਸ਼ਾਰ ਮੈਡੀਕਲ ਸਟੋਰ ਮੁਕੇਰੀਆੰ ਤੋ ਦਵਾਈਆੰ ਸੀਲ ਕਰਦੇ ਹੋਏ ਡਰੱਗ ਅਫਸਰ ਪਰਮਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਤੇ ਹੋਰ)

ਹੁਸ਼ਿਆਰਪੁਰ 17 ਦਸੰਬਰ (ਚੌਧਰੀ ) : ਸਿਵਲ ਸਰਜਨ ਹੁਸਿਆਰਪੁਰ ਡਾ ਜਸਬੀਰ ਸਿੰਘ ਦੀਆਂ ਹਦਾਇਤਾ ਅਨੁਸਾਰ ਅਤੇ ਜੋਨਿਲ ਲਾਈਸਿੰਗ ਅਥਾਰਟੀ  ਰਕੇਸ਼ ਸੂਰੀ ਪ੍ਰਧਾਨਗੀ ਹੇਠ  ਡਰੱਗ ਕੰਟਰੋਲ ਅਫਸਰ ਪਰਮਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਸਯੁੰਕਤ ਟੀਮ ਵੱਲੋ ਮੁਕੇਰੀਆਂ ਖੇਤਰ ਦੇ ਡਰੱਗ ਅਤੇ ਕਾਸਮੈਟਿਕ  ਐਕਟ ਆਧੀਨ ਵੱਖ ਵੱਖ – ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੋਰਾਨ ਤੁਸ਼ਾਰ ਮੈਡੀਕਲ ਸੋਟਰ ਮੁਕੇਰੀਆਂ ਦੇ ਮਾਲਿਕ ਵੱਲੋ ਦਵਾਈਆਂ ਵੇਚਣ ਸਬੰਧੀ ਲਾਈਸੈਸ ਅਤੇ ਡਕਟਾਰੀ ਸਬੰਧੀ ਕੋਈ ਵੀ ਸਰਟੀਫੇਕਟ ਨਹੀ ਦਿਖਾਇਆ ਗਿਆ । ਜਿਸ ਤੇ ਕਾਰਵਾਈ ਕਰਦੇ ਹੋਏ ਟੀਮ ਵੱਲੋ 22 ਤਰਾਂ     ਦੀਆਂ ਅੰਗਰੇਜੀ ਦਵਾਈਆਂ ਲੱਘ ਭੱਗ ਕੀਮਤ 26 ਹਜਾਰ ਰੁਪਏ ਦੀਆੰ ਜਪਤ ਕਰਕੇ ਡਰੱਗ ਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਾਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਮੈਡੀਕਲ ਸਟੋਰ ਨੂੰ ਬੰਦ ਕਰ ਦਿਤਾਂ ਗਿਆ ਹੈ ਅਤੇ ਮਾਲਿਕ ਵਿਰੁੱਧ ਅਗਲੇਰੀ ਕਾਰਵਾਈ ਕਰਨ ਹਿੱਤ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਇਸ ਸਬੰਧੀ ਹੋਰ  ਜਾਣਕਾਰੀ ਦਿੰਦੇ ਹੋਏ ਡਰੱਗ ਕੰਟਰੋਲ ਅਫਸਰ ਪਰਮਿੰਦਰ ਸਿੰਘ ਦੱਸਿਆ ਕਿ ਪੰਜਾਬ ਸਰਕਾਰ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਕਟ ਦੀ ਇੰਨ ਬਿੰਨ ਪਾਲਣਾ ਲਈ ਸਿਹਤ ਵਿਭਾਗ ਵੱਲੋ ਸਮੇ ਸਮੇ ਸਿਰ ਅਜਿਹੀਆਂ ਚੈਕਿੰਗਾਂ ਜਾਰੀ ਰਹਿਣ ਗਈਆਂ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply