ਡੀ.ਈ.ਓ ਅਤੇ ਡਿਪਟੀ ਡੀਈਓ ਨੇ ਕੀਤਾ ਸ.ਸੀਨੀ. ਸੈਕੰ.ਸਕੂਲ ਚਸਮਾ ਅਤੇ ਬਧਾਨੀ ਦਾ ਦੌਰਾ

 
ਚੱਲ ਰਹੇ ਦਸੰਬਰ ਪੇਪਰਾਂ ਦਾ ਲਿਆ ਜਾਇਜਾ

ਪਠਾਨਕੋਟ,17 ਦਸੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )  :  ਜਿਲਾ ਸਿੱਖਿਆ ਅਫਸਰ(ਸੈ.ਸਿ) ਵਰਿੰਦਰ ਪਰਾਸਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਸਮਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਸਕੂਲ ਵਿੱਚ ਚੱਲ ਰਹੇ ਦਸੰਬਰ ਟੈਸਟ ਦਾ ਜਾਇਜਾ ਲੈਣ ਤੋਂ ਬਾਅਦ ਸਕੂਲ ਸਟਾਫ ਨਾਲ ਮੀਟਿੰਗ ਕੀਤੀ ਅਤੇ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਕੀਤੇ ਗਏ ਕੰਮਾਂ ਦੀ ਦਿਲ ਖੋਲ ਕੇ ਸਲਾਘਾ ਕੀਤੀ ਅਤੇ ਸਟਾਫ ਕੋਲੋਂ ਸਕੂਲ ਵਿੱਚ ਬਣਾਏ ਗਏ ਇੰਗਲਿਸ ਬੁਸਟਰ ਕਲੱਬ, ਬੱਡੀ ਗਰੁੱਪ,ਸਮਾਰਟ ਸਕੂਲ ਮੁਹਿੰਮ,ਮਿਸ਼ਨ ਸਤ ਪ੍ਰਤੀਸਤ,ਆਨ ਲਾਈਨ ਪੜ੍ਹਾਈ,ਐਨ.ਟੀ.ਐਸ.ਈ,ਐਨ.ਐਮ.ਐਮ.ਐਸ ਦੀ ਤਿਆਰੀ, ਲੀਗਲ ਲਿਟਰੇਸੀ ਕਲੱਬ, ਇਲੈਕਟੋਰਲ ਲਿਟਰੇਸੀ ਕਲੱਬ, ਗਾਈਡੈਂਸ ਐਂਡ ਕੌਂਸਲਿਂਗ ਸੈਲ,ਮਸਾਲ ਪ੍ਰੋਜੈਕਟ ਅਤੇ ਲਾਇਬ੍ਰੇਰੀ,ਕੰਪਿਊਟਰ ਲੈਬ ,ਸਾਇੰਸ ਲੈਬ,ਨਬਾਰਡ ਤਹਿਤ ਨਿਰਮਾਣ ਅਧੀਨ ਨਵੇਂ ਕਮਰਿਆਂ ਦੀ ਜਾਣਕਾਰੀ ਲਈ ਗਈ। ਉਹਨਾਂ ਨੇ ਅਧਿਆਪਕਾਂ ਨੂੰ ਸਕੂਲਾਂ ਦੀਆਂ ਉਪਲੱਬਧੀਆਂ ਨੂੰ ਲੋਕਾਂ ਵਿੱਚ ਲੈਕੇ ਜਾਣ ਲਈ ਪ੍ਰੇਰਿਤ ਕੀਤਾ ਅਤੇ ਹੋਰ ਵਧੀਆ ਤਰੀਕੇ ਨਾਲ ਮਿਹਨਤ ਕਰਨ ਲਈ ਉਤਸਾਹਿਤ ਕੀਤਾ।ਇਸ ਮੌਕੇ ਤੇ ਸਿੱਖਿਆ ਸੁਧਾਰ ਟੀਮ ਮੈਂਬਰ ਰਮੇਸ ਕੁਮਾਰ, ਕਮਲ ਕਿਸੋਰ, ਪਿ੍ਰੰਸੀਪਲ ਜਗੀਰ ਕੌਰ, ਪਿ੍ਰੰਸੀਪਲ ਰਘੁਬੀਰ ਕੌਰ ਅਤੇ ਸਮੂਹ ਸਕੂਲ ਸਟਾਫ ਹਾਜਰ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply