ਗੜਸ਼ੰਕਰ ਚ ਧਰਨਾ 53 ਵੇਂ ਦਿਨ ਵੀ ਜਾਰੀ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਅੱਜ 53ਵੇਂ ਦਿਨ ਰਿਲਾਇੰਸ ਮੌਲ ਗੜਸ਼ੰਕਰ ਸਾਹਮਣੇ ਮਾਸਟਰ ਬਲਵੀਰ ਸਿੰਘ ਬੈਂਸ ਗੋਗੋਂ, ਬੀਬੀ ਸੁਸ਼ੀਲ ਕੌਰ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ, ਰਘਵੀਰ ਸਿੰਘ, ਕੁਲਵਿੰਦਰ ਸਿੰਘ ਨਿਹੰਗ ਸਿੰਘ ਗੜੀ ਮੱਟੋਂ ਪ੍ਰਧਾਨਗੀ ਹੇਠ ਰੈਲੀ ਤੇ ਧਰਨਾ ਦਿੱਤਾ ਗਿਆ ਅਤੇ ਜਿਓਂ ਸਟੋਰ ਗੜਸ਼ੰਕਰ 7ਵੇਂ ਦਿਨ ਧਰਨਾ ਤੇ ਰੈਲੀ ਦਿਲਜੀਤ ਸਿੰਘ, ਰਮਨ ਸੱਚੀ ਸੇਵਾ, ਮੋਹਨ ਲਾਲ ਨੰਬਰਦਾਰ ਬੱਕਾਪੁਰ ਗੁਰੂ, ਜੋਗਾ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਰੈਲੀ ਤੇ ਧਰਨਾ ਦਿੱਤਾ ਗਿਆ।ਇਨ੍ਹਾਂ ਦੋਨਾਂ ਧਰਨਿਆਂ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਦਰਸ਼ਨ ਸਿੰਘ ਮੱਟੂ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਸੂਬਾਈ ਸਕੱਤਰ ਗੁਰਨੇਕ ਸਿੰਘ ਭੱਜਲ ਕੁਲ ਹਿੰਦ ਕਿਸਾਨ ਸਭਾ, ਸੁਭਾਸ਼ ਮੱਟੂ ਆਗੂ ਜਨਵਾਦੀ ਇਸਤਰੀ ਸਭਾ, ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਚੌਧਰੀ ਅੱਛਰ ਸਿੰਘ ਬਿਲੜੋਂ, ਕੈਪਟਨ ਕਰਨੈਲ ਸਿੰਘ ਪਨਾਮ, ਕੁਲਭੂਸ਼ਨ ਕੁਮਾਰ ਮਹਿੰਦਵਾਣੀ ਸਾਬਕ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਰਾਨਾ ਸਾਬਕ ਸਰਪੰਚ ਨੇ ਸੰਬੋਧਨ ਕਰਦਿਆਂ ਖੇਤੀਬਾੜੀ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਬਿਜਲੀ ਸੋਧ ਬਿੱਲ 2020,ਪਰਾਲੀ ਸਾੜਨ ਪੰਜ ਸਾਲ ਦੀ ਕੈਦ ਤੇ ਇਕ ਕਰੋੜ ਦਾ ਜੁਰਮਾਨਾ ਰਦ ਕਰਵਾਉਣ ਲਈ ਚਲ ਰਹੇ ਸੰਗਰਾਮ ਨੂੰ ਹੋਰ ਤੇਜ ਕਰਨ ਦਾ ਸੱਦਾ ਦਿੱਤਾ।ਸਾਥੀਆਂ ਨੂੰ ਇਨ੍ਹਾਂ ਧਰਨਿਆਂ ਵਿੱਚ ਵੱਧ ਚੜਕੇ ਸ਼ਾਮਲ ਹੋਣ ਅਤੇ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਹਰਭਜਨ ਸਿੰਘ ਗੁੱਲ ਪੁਰ ਨੇ ਬਾਖੂਬੀ ਸਟੇਜ ਦੀ ਕਾਰਵਾਈ ਚਲਾਈ।ਇਸ ਮੌਕੇ ਅਵਤਾਰ ਸਿੰਘ ਦੇਣੋਵਾਲ ਕਲਾਂ,ਕਸ਼ਮੀਰ ਸਿੰਘ ਭੱਜਲ,ਅਜੀਤ ਸਿੰਘ ਥਿੰਦ, ਰਣਜੀਤ ਸਿੰਘ ਪੱਪੂ,ਕਸ਼ਮੀਰੀ ਲਾਲ ਆਰ ਏ,ਚੌਧਰੀ ਸਰਵਜੀਤ ਸਿੰਘ,ਪ੍ਰੇਮ ਸਿੰਘ ਰਾਨਾ, ਪ੍ਰੇਮ ਸਿੰਘ ਪ੍ਰੇਮੀ, ਮਾਸਟਰ ਬਲਵੀਰ ਸਿੰਘ ਇਬਰਾਹੀਮਪੁਰ, ਅਮਰਜੀਤ ਸਿੰਘ ਮੱਟੂ, ਬਲਵੰਤ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਮਹਿਤਾਬਪੁਰ, ਅਮਰਜੀਤ ਸਿੰਘ ਬਗਵਾਈਂ , ਅਵਤਾਰ ਸਿੰਘ ਥਾਨਾ, ਸੁਖਵਿੰਦਰ ਸਿੰਘ ਆਦਿ ਹਾਜਰ ਸੀ।ਹਰਭਜਨ ਸਿੰਘ ਅਟਵਾਲ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply