ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ 4 ਮੌਤਾਂ,26 ਹੋਰ ਲੋਕ ਆਏ ਕੋਰੋਨਾ ਦੀ ਲਪੇਟ ‘ਚ

26 ਨਵੇਂ ਪਾਜੇਟਿਕ ਕੇਸ ਆਉਣ ਨਾਲ ਕੁੱਲ ਕੋਵਿਡ ਪਾਜੇਟਿਵ ਕੇਸਾਂ ਦੀ ਗਿਣਤੀ 7454ਹੋਈ

ਹੁਸ਼ਿਆਰਪੁਰ 18 ਦਸੰਬਰ (ਚੌਧਰੀ ) : ਜਿਲੇ ਵਿੱਚ ਅੱਜ ਕੋਰੋਨਾ ਦੇ ਸ਼ੱਕੀ ਲੱਛਣਾ ਵਾਲੇ ਅਤੇ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਵਾਲੇ 1225  ਵਿਆਕਤੀਆ ਦੇ ਸੈਪਲ ਲਏ ਗਏ ਅਤੇ 1330 ਸੈਪਲਾ ਦੀ ਲੈਬ ਤੋ ਰਿਪੋਟ ਮਿਲਣ ਨਾਲ 26 ਨਵੇ ਪਾਜੇਟਿਵ ਕੇਸ ਮਿਲੇ ਹਨ। ਜਿਨਾਂ ਵਿੱਚੋ 7 ਕੇਸ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਜਦ ਕਿ 19 ਕੇਸ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋ ਲੈ ਕੇ ਹੁਣ ਤੱਕ ਸ਼ੱਕੀ ਲੱਛਣਾ ਵਾਲੇ 219659 ਵਿਆਕਤੀਆਂ ਦੇ ਸੈਪਲ ਲਏ ਗਏ ਹਨ ਤੇ ਹੁਣ ਤੱਕ 7454 ਪਾਜੇਟਿਵ ਕੇਸ ਜਦ ਕੇ 211607 ਸੈਪਲ ਨੈਗਟਿਵ ਪਾਏ ਗਏ ਹਨ। 2102 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। 7026 ਵਿਆਕਤੀ ਇਸ ਬਿਮਾਰੀ ਤੋ ਨਜਾਤ ਪਾ ਚੁੱਕੇ ਹਨ ਅਤੇ 137 ਐਕਟਿਵ ਕੇਸ ਹਨ । ਕੋਰੋਨਾ ਬਿਮਾਰੀ ਤੋ 291 ਵਿਆਕਤੀਆੰ ਨੇ ਆਪਣੀ ਜਿੰਦਗੀ ਨੂੰ ਹਾਰਿਆ ਹੈ ਅੱਜ ਚਾਰ ਮੋਤਾਂ ਰਿਪੋਟ ਆਈਆਂ ਹਨ (1) ਮੌਤ 62 ਸਾਲਾ ਵਿਆਕਤੀ ਵਾਸੀ ਚਨੋਰ ਮੁਕੇਰੀਆਂ ਦੀ ਮੌਤ ਮੈਡੀਕਲ ਕਾਲਿਜ ਫਰੀਦਕੋਟ (2) 88 ਸਾਲਾ ਵਿਆਕਤੀ ਵਾਸੀ ਖੁਡਾਂ ,ਟਾਂਡਾ ਦੀ ਮੋਤ ਪ੍ਰਾਈਵੇਟ ਹਸਪਤਾਲ ਜਲੰਧਰ  (3) 62  ਸਾਲਾ ਵਿਆਕਤੀ ਵਾਸੀ ਬੀਰਬਲ ਨਗਰ ਹੁਸ਼ਿਆਰਪੁਰ  ਦੀ ਮੌਤ ਪ੍ਰਾਈਵੇਟ ਹਸਪਤਾਲ ਜਲੰਧਰ (4) 73 ਸਾਲਾ ਵਿਆਕਤੀ ਵਾਸੀ  ਗੋਬਿੰਦ ਨਗਰ ਹੁਸ਼ਿਆਰਪੁਰ ਮੌਤ ਆਈ ਵੀ ਬਾਈ ਹਸਪਤਾਲ ਮੁਹਾਲੀ  ਵਿੱਚ ਹੋਈ ਹੈ । ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੋ ਮਾਸਿਕ ਲਗਾਉਣ,ਸਮਾਜਿਕ ਦੂਰੀ ਰੱਖਣ,ਹੱਥਾਂ ਦੀ ਸਫਾਈ ਅਤੇ ਸ਼ੱਕੀ ਲੱਛਣ,ਪਾਜੇਟਿਵ ਵਿਆਕਤੀ ਦੇ ਸਪੰਰਕ ਵਿੱਚ ਆਉਣ ਸਮੇ ਨਜਦੀਕੀ ਸਿਹਤ ਸੰਸਥਾੰ ਤੋ ਆਪਣਾ ਕੋਵਿਡ 19 ਦਾ ਟੈਸਟ ਜਰੂਰ ਕਰਵਾਉਣ । ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply