LETEST NEWS.. ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਵਲੋਂ ਦਸੂਹਾ ਵਿਖੇ ਰਿਲਾਇੰਸ ਜੀਓ ਦਾ ਦਫਤਰ ਕਰਵਾਇਆ ਬੰਦ

ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਲੀ ਵਿਖੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਕੱਲ ਦਿੱਤੀ ਜਾਵੇਗੀ ਸ਼ਰਧਾਂਜਲੀ

ਦਸੂਹਾ,19 ਦਸੰਬਰ (ਚੌਧਰੀ ) : ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਵਲੋਂ ਕਾਮਰੇਡ ਚਰਨਜੀਤ ਸਿੰਘ ਚਠਿਆਲ ਅਤੇ ਕਾਮਰੇਡ ਚੈਂਚਲ ਸਿੰਘ ਪਵਾ ਦੀ ਅਗਵਾਈ ਵਿੱਚ ਦਸੂਹਾ ਵਿਖੇ ਰਿਲਾਾਇੰਸ ਜੀਓ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਉਨਾਂ ਨੇ ਜੀਓ ਦਾ ਦਫਤਰ ਬੰਦ ਕਰਵਾਇਆ। ਇਸ ਮੌਕੇ ਉਨਾਂ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜੱਦ ਤੱਕ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤੱਦ ਤੱਕ ਇਹ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ।

(ਕਿਸਾਨਾਂ ਨਾਲ ਗੱਲਬਾਤ ਕਰਦੇ ਹੋੋੋਏ ਥਾਣਾ ਮੁਖੀ ਇੰਸਪੈਕਟਰ ਮਲਕੀਤ ਸਿੰਘ ਅਤੇੇ ਹੋਰ)

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਧਰਨੇ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਦਸੂਹਾ ਇੰਸਪੈਕਟਰ ਮਲਕੀਤ ਸਿੰਘ ਅਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ ਅਤੇ ਕਿਸਾਨ ਆਗੂਆਂ ਨਾਲ ਗਲਬਾਤ ਕੀਤੀ। ਇਸ ਮੌਕੇ ਜੀਓ ਦਫਤਰ ਚ ਤੈਨਾਤ ਮੈਨੇਜਰ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਹਨ। ਉਨ੍ਹਾਂ ਨੇ ਕਿਸਾਨ ਆਗੂਆਂ ਦੇ ਕਹਿਣ ਤੇ ਤੁਰੰਤ ਜੀਉ ਦਫਤਰ ਨੂੰ ਬੰਦ ਕਰ ਦਿੱਤਾ।

(ਕਿਸਾਨਾਂ ਵਲੋਂ ਬੰਦ ਕਰਵਾਉਣ ਤੋਂ ਬਾਦ ਬੰਦ ਪਿਆ ਜੀਓ ਦਫਤਰ)

ਦੂਜੇ ਪਾਸੇ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ 72 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਹੇਮਰਾਜ ਸਪੋਰਟਸ ਕਲੱਬ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਕਿਹਾ ਕਿ ਕਿ ਕੱਲ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਲੀ ‘ਚ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ 1 ਤੋਂ 2 ਵਜੇ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਉਸ ਉਪਰੰਤ ਪ੍ਰਿੰਸੀਪਲ ਹੇਮਰਾਜ ਸਪੋਰਟਸ ਕਲੱਬ ਡੱਫਰ ਵਲੋਂ ਕਿਸਾਨਾਂ ਲਈ ਪਿੰਨੀਆਂ ਵੰਡੀਆਂ ਜਾਣਗੀਆਂ। ਦਸੂਹਾ ਜੀਉ ਦੇ ਦਫਤਰ ਸਾਹਮਣੇ ਲਗਾਏ ਧਰਨੇ ਦੌਰਾਨ ਕਾਮਰੇਡ ਚਰਨਜੀਤ ਸਿੰਘ ਚਠਿਆਲ, ਚੈਂਚਲ ਸਿੰਘ ਪਵਾਂ,ਮਲਕੀਤ ਸਿੰਘ,ਵਰਿੰਦਰ ਸਿੰਘ, ਸਰਵਣ ਸਿੰਘ,ਗੁਰਬਚਨ ਸਿੰਘ,ਹਰਪਾਲ ਸਿੰਘ,ਕਮਲਜੀਤ ਸਿੰਘ, ਰਘਵੀਰ ਸਿੰਘ ਸਮੇਤ ਹੋਰ ਮੈਂਬਰ ਹਾਜਰ ਸਨ। 



Advertisements
Advertisements
Advertisements
Advertisements
Advertisements
Advertisements
Advertisements

Related posts

Leave a Reply