LATEST NEWS: ਕੋਰੋਨਾ ਵਾਇਰਸ ਨੇ ਅੱਜ ਲੈ ਲਈ ਇਕ ਹੋਰ ਹੁਸ਼ਿਆਰਪੁਰ ਨਿਵਾਸੀ ਦੀ ਜਾਨ

LATEST NEWS: ਕੋਰੋਨਾ ਵਾਇਰਸ ਨੇ ਅੱਜ ਲੈ ਲਈ ਇਕ ਹੋਰ ਹੁਸ਼ਿਆਰਪੁਰ ਨਿਵਾਸੀ ਦੀ ਜਾਨ

5  ਨਵੇ ਪਾਜੇਟਿਕ ਕੇਸ ਆਉਣ ਨਾਲ ਕੁੱਲ ਕੋਵਿਡ ਪਾਜੇਟਿਵ ਕੇਸਾਂ ਦੀ ਗਿਣਤੀ 7563 ਹੋਈ

ਹੁਸ਼ਿਆਰਪੁਰ 21 ਦਸੰਬਰ:  ਜਿਲੇ ਵਿੱਚ ਅੱਜ ਕੋਰੋਨਾ ਦੇ ਸ਼ੱਕੀ ਲੱਛਣਾ ਵਾਲੇ ਅਤੇ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਵਾਲੇ 1412  ਵਿਆਕਤੀਆ ਦੇ ਸੈਪਲ ਲਏ ਗਏ ਅਤੇ 1300 ਸੈਪਲਾ ਦੀ ਲੈਬ ਤੋ ਰਿਪੋਟ ਮਿਲਣ ਨਾਲ 45 ਨਵੇ ਪਾਜੇਟਿਵ ਕੇਸ ਮਿਲੇ ਹਨ ਜਿਨਾਂ ਵਿੱਚੋ 15 ਕੇਸ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਜਦ ਕਿ 30 ਕੇਸ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋ ਲੈ ਕੇ ਹੁਣ ਤੱਕ ਸ਼ੱਕੀ ਲੱਛਣਾ ਵਾਲੇ 222673 ਵਿਆਕਤੀਆਂ ਦੇ ਸੈਪਲ ਲਏ ਗਏ ਹਨ ਤੇ ਹੁਣ ਤੱਕ 7563 ਪਾਜੇਟਿਵ ਕੇਸ ਜਦ ਕੇ 214947 ਸੈਪਲ ਨੈਗਟਿਵ ਪਾਏ ਗਏ ਹਨ ।

Advertisements

 1694 ਸੈਪਲਾੰ ਦੀ ਰਿਪੋਟ ਦਾ ਇੰਤਜਾਰ  ਹੈ । 7081 ਵਿਆਕਤੀ ਇਸ ਬਿਮਾਰੀ ਤੋ ਨਜਾਤ ਪਾ ਚੁੱਕੇ ਹਨ ਅਤੇ 185 ਐਕਟਿਵ ਕੇਸ ਹਨ । ਕੋਰੋਨਾ ਬਿਮਾਰੀ ਤੋ 297  ਵਿਆਕਤੀਆੰ ਨੇ ਆਪਣੀ ਜਿੰਦਗੀ ਨੂੰ ਹਾਰਿਆ ਹੈ ਅੱਜ ਇਕ  ਮੋਤ ਰਿਪੋਟ ਹੋਈਆ ਹਨ (1)   67 ਸਾਲਾ ਵਿਆਕਤੀ ਵਾਸੀ ਸੁਖਦੇਵ ਨਗਰ ਹੁਸ਼ਿਆਰਪੁਰ  ਦੀ ਮੌਤ ਐਸ ਪੀ ਐਸ ਹਸਪਤਾਲ ਲੁਧਿਆਣਾ । ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੋ ਮਾਸਿਕ ਲਗਾਉਣ , ਸਮਾਜਿਕ ਦੂਰੀ ਰੱਖਣ ,ਹੱਥਾਂ ਦੀ ਸਫਾਈ ਅਤੇ ਸ਼ੱਕੀ ਲੱਛਣ , ਪਾਜੇਟਿਵ ਵਿਆਕਤੀ ਦੇ ਸਪੰਰਕ ਵਿੱਚ ਆਉਣ ਸਮੇ ਨਜਦੀਕੀ ਸਿਹਤ ਸੰਸਥਾੰ ਤੋ ਆਪਣਾ ਕੋਵਿਡ 19 ਦਾ ਟੈਸਟ ਜਰੂਰ ਕਰਵਾਉਣ । 

Advertisements

EDITED BY ROHINI

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply