LATEST NEWS: ਕੋਰੋਨਾ ਵਾਇਰਸ ਨੇ ਅੱਜ ਲੈ ਲਈ ਇਕ ਹੋਰ ਹੁਸ਼ਿਆਰਪੁਰ ਨਿਵਾਸੀ ਦੀ ਜਾਨ
5 ਨਵੇ ਪਾਜੇਟਿਕ ਕੇਸ ਆਉਣ ਨਾਲ ਕੁੱਲ ਕੋਵਿਡ ਪਾਜੇਟਿਵ ਕੇਸਾਂ ਦੀ ਗਿਣਤੀ 7563 ਹੋਈ
ਹੁਸ਼ਿਆਰਪੁਰ 21 ਦਸੰਬਰ: ਜਿਲੇ ਵਿੱਚ ਅੱਜ ਕੋਰੋਨਾ ਦੇ ਸ਼ੱਕੀ ਲੱਛਣਾ ਵਾਲੇ ਅਤੇ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਵਾਲੇ 1412 ਵਿਆਕਤੀਆ ਦੇ ਸੈਪਲ ਲਏ ਗਏ ਅਤੇ 1300 ਸੈਪਲਾ ਦੀ ਲੈਬ ਤੋ ਰਿਪੋਟ ਮਿਲਣ ਨਾਲ 45 ਨਵੇ ਪਾਜੇਟਿਵ ਕੇਸ ਮਿਲੇ ਹਨ ਜਿਨਾਂ ਵਿੱਚੋ 15 ਕੇਸ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਜਦ ਕਿ 30 ਕੇਸ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋ ਲੈ ਕੇ ਹੁਣ ਤੱਕ ਸ਼ੱਕੀ ਲੱਛਣਾ ਵਾਲੇ 222673 ਵਿਆਕਤੀਆਂ ਦੇ ਸੈਪਲ ਲਏ ਗਏ ਹਨ ਤੇ ਹੁਣ ਤੱਕ 7563 ਪਾਜੇਟਿਵ ਕੇਸ ਜਦ ਕੇ 214947 ਸੈਪਲ ਨੈਗਟਿਵ ਪਾਏ ਗਏ ਹਨ ।
1694 ਸੈਪਲਾੰ ਦੀ ਰਿਪੋਟ ਦਾ ਇੰਤਜਾਰ ਹੈ । 7081 ਵਿਆਕਤੀ ਇਸ ਬਿਮਾਰੀ ਤੋ ਨਜਾਤ ਪਾ ਚੁੱਕੇ ਹਨ ਅਤੇ 185 ਐਕਟਿਵ ਕੇਸ ਹਨ । ਕੋਰੋਨਾ ਬਿਮਾਰੀ ਤੋ 297 ਵਿਆਕਤੀਆੰ ਨੇ ਆਪਣੀ ਜਿੰਦਗੀ ਨੂੰ ਹਾਰਿਆ ਹੈ ਅੱਜ ਇਕ ਮੋਤ ਰਿਪੋਟ ਹੋਈਆ ਹਨ (1) 67 ਸਾਲਾ ਵਿਆਕਤੀ ਵਾਸੀ ਸੁਖਦੇਵ ਨਗਰ ਹੁਸ਼ਿਆਰਪੁਰ ਦੀ ਮੌਤ ਐਸ ਪੀ ਐਸ ਹਸਪਤਾਲ ਲੁਧਿਆਣਾ । ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੋ ਮਾਸਿਕ ਲਗਾਉਣ , ਸਮਾਜਿਕ ਦੂਰੀ ਰੱਖਣ ,ਹੱਥਾਂ ਦੀ ਸਫਾਈ ਅਤੇ ਸ਼ੱਕੀ ਲੱਛਣ , ਪਾਜੇਟਿਵ ਵਿਆਕਤੀ ਦੇ ਸਪੰਰਕ ਵਿੱਚ ਆਉਣ ਸਮੇ ਨਜਦੀਕੀ ਸਿਹਤ ਸੰਸਥਾੰ ਤੋ ਆਪਣਾ ਕੋਵਿਡ 19 ਦਾ ਟੈਸਟ ਜਰੂਰ ਕਰਵਾਉਣ ।
EDITED BY ROHINI
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp