ਤੇਜ਼ ਰਫ਼ਤਾਰ ਗੱਡੀ ਦੇ ਮੋਟਰ-ਸਾਈਕਲ ਨਾਲ ਟਕੱਰ ਕਾਰਨ ਦੋ ਦੀ ਮੌਤ ਇਕ ਗੰਭੀਰ ਜਖਮੀ

(ਹਾਦਸੇ ਵਿੱਚ ਮਾਰੇ ਗਏ ਵਿਕਟਰ ਮਸੀਹ ਅਤੇ ਅਭੀ ਦੀ ਫੋਟੋ)

ਭਰਾ ਦੇ ਵਿਆਹ ਤੋਂ ਪਹਿਲਾ ਵਿਕਟਰ ਤੇ ਉਸ ਦੇ ਦੋਸਤ ਦੀ ਮੋਤ ਕਾਰਨ ਵਿਆਹ ਦੀ ਖ਼ੁਸ਼ੀ ਗ਼ਮ ਵਿੱਚ ਤਬਦੀਲ

ਗੁਰਦਾਸਪੁਰ 23 ਦਸੰਬਰ ( ਅਸ਼ਵਨੀ ) :- ਬੀਤੀ ਰਾਤ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ਉੱਪਰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਦੇ ਮੋਟਰ-ਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਕੁਚਲ ਦੇਣ ਕਾਰਨ ਦੋ ਦੀ ਮੋਕਾਂ ਤੇ ਹੀ ਮੋਤ ਹੋ ਗਈ ਜਦੋ ਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਨੂੰ ਇਲਾਜ ਲਈ ਸਥਾਨਕ ਸਿਵਲ ਹਸੱਪਤਾਲ ਵਿੱਚ ਭਰਤੀ ਕਰਵਾਇਆਂ ਗਿਆ ਸੀ ਜਿੱਥੋਂ ਇਸ ਦੀ ਹਾਲਤ ਗੰਭੀਰ ਵੇਖਦੇ ਹੋਏ ਡਾਕਟਰਾਂ ਵੱਲੋਂ ਅੰਮ੍ਰਿਤਸਰ ਭੇਜ ਦਿੱਤਾ ਗਿਆ ।ਜਦੋਿਕ ਗੱਡੀ ਦਾ ਚਾਲਕ ਗੱਡੀ ਸਮੇਤ ਮੋਕਾਂ ਤੋਂ ਫ਼ਰਾਰ ਹੋ ਗਿਆ ।ਹਾਦਸੇ ਵਿੱਚ ਮਾਰੇ ਗਏ ਨੋਜਵਾਨਾ ਦੀ ਪਛਾਨ ਵਿਕਟਰ ਮਸੀਹ ( 20 ) ਪੁੱਤਰ ਸੁਰਿੰਦਰ ਮਸੀਹ ਵਾਸੀ ਬਥਵਾਲਾ ਅਤੇ ਅਭੀ ( 17 ) ਪੁੱਤਰ ਰੋਸੀ ਮਸੀਹ ਵਾਸੀ ਅੋਜਲਾ ਕਲੋਨੀ ਦੇ ਤੋਰ ਤੇ ਹੋਈ ਜਦੋਿਕ ਗੰਭੀਰ ਜਖਮੀ ਕਾਲਾ ਮਸੀਹ ਵਾਸੀ ਸੁਚੇਤਗੜ ਦਾ ਰਹਿਣ ਵਾਲਾ ਹੈ ।
                   
ਜਿਕੱਰਯੋਗ ਹੈ ਕਿ ਮ੍ਰਿਤਕ ਵਿਕਟਰ ਮਸੀਹ ਦੇ ਭਰਾ ਦਾ ਵਿਆਹ ਅੱਜ ਹੋਣਾ ਹੈ ਜਦੋਂ ਕਿ ਉਸ ਦਾ ਵਿਆਹ 17 ਜਨਵਰੀ 2021 ਨੂੰ ਹੋਣਾ ਸੀ । ਆਪਣੇ ਭਰਾ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਵਿਕਟਰ ਮਸੀਹ ਆਪਣੇ ਦੋਸਤ ਕਾਲਾ ਨੂੰ ਸ਼ਾਮ ਦੇ 6 ਵਜੇ ਨਾਲ ਲੈ ਕੇ ਮੋਟਰ-ਸਾਈਕਲ ਤੇ ਗਿਆ ਸੀ ਪਰ ਕੁਦਰਤ ਨੂੰ ਕੂਝ ਹੋਰ ਹੀ ਪ੍ਰਵਾਨ ਸੀ । ਵਿਕਟਰ ਮਸੀਹ ਦੇ ਪਿਤਾ ਰੋਸੀ ਮਸੀਹ ਨੇ ਦਸਿਆਂ ਕਿ ਵਿਕਟਰ ਤੇ ਅਭੀ ਪੱਕੇ ਦੋਸਤ ਸਨ ਉਹ ਆਪਣੇ ਭਰਾ ਦੇ ਵਿਆਹ ਕਰਕੇ ਬਹੁਤ ਖੁਸ਼ ਸੀ ।ਅਭੀ ਅਤੇ ਵਿਕਟਰ ਅਜੇ ਪਿੰਡ ਬਥਵਾਲਾ ਵਿੱਚ ਹੀ ਸਨ ਕਿ ਉਹਨਾਂ ਨੂੰ ਕਾਲੇ ਦਾ ਫ਼ੋਨ ਆ ਗਿਆ ਕਿ ਉਸ ਨੂੰ ਸੁਚੇਤਗੜ ਤੋਂ ਲੈ ਜਾਉ । ਵਿਕਟਰ ਅਤੇ ਅਭੀ ਕਾਲੇ ਨੂੰ ਲੈਣ ਲਈ ਸ਼ਾਮ ਦੇ 6 ਵਜੇ ਮੋਟਰ-ਸਾਈਕਲ ਤੇ ਚੱਲੇ ਗਏ ਰਾਤ ਕਰੀਬ ਸਾਢੇ ਅੱਠ ਵਜੇ ਜਦੋਂ ਉਹ ਵਾਪਿਸ ਆ ਰਹੇ ਸਨ ਤਾਂ ਨਬੀਪੁਰ ਬਾਈਪਾਸ ਉੱਪਰ ਤੇਜ਼ ਰਫ਼ਤਾਰ ਗੱਡੀ ਨੇ ਇਹਨਾਂ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਜਿਸ ਕਾਰਨ ਵਿਕਟਰ ਅਤੇ ਅਭੀ ਦੀ ਮੋਕੇ ਤੇ ਹੀ ਮੋਤ ਹੋ ਗਈ ਜਦੋਿਕ ਕਾਲੇ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹੱਸਪਤਾਲ ਲੇ ਜਾਇਆ ਗਿਆ। ਜਦਕਿ ਵਿਕਟਰ ਤੇ ਅਭੀ ਦੀਆ ਮਿ੍ਰਤਕ ਸ਼ਰੀਰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਲੈਜਾਏ ਗਏ।ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੇ ਮੁਖੀ ਜਤਿੰਦਰਪਾਲ ਸਿੰਘ ਨੇ ਦਸਿਆਂ ਕਿ ਅਨਪਛਾਤੇ ਗੱਡੀ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਕਾਰਵਾਈ ਕੀਤੀ ਜਾ ਰਹੀ





Advertisements
Advertisements
Advertisements
Advertisements
Advertisements
Advertisements
Advertisements

Related posts

Leave a Reply