ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਵਿਸ਼ੇਸ਼ ਲੈਕਚਰ


ਗੜ੍ਹਦੀਵਾਲਾ 24 ਦਸੰਬਰ (ਚੌਧਰੀ) : ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਇੱਕ ਵਿਸੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਗੋਰਮਿੰਟ ਕਾਲਜ, ਹੁਸ਼ਿਆਰਪੁਰ ਤੋਂ ਬੌਟਨੀ ਵਿਭਾਗ ਦੇ ਸੇਵਾ-ਮੁਕਤ ਪ੍ਰੋਫੈਸਰ ਡਾ. ਦਲਜੀਤ ਸਿੰਘ ਨੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਹੁਮੁੱਲੀ ਜਾਣਕਾਰੀ ਦਿੱਤੀ। ਉਹਨਾ ਨੇ ਲੈਕਚਰ ਤੋਂ ਪਹਿਲਾਂ ਕਾਲਜ ਦੀ ਪ੍ਰੋਫੈਸਰ ਸ੍ਰੀਮਤੀ ਅਰਚਨਾ ਠਾਕੁਰ ਨੇ ਇਸ ਲੈਕਚਰ ਦੀ ਲੋੜ ਤੇ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਉਹਨਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਫੈਲੀ ਕਰੋਨਾ ਮਹਾਂਮਾਰੀ ਦਾ ਕੋਈ ਇਲਾਜ ਨਹੀਂ, ਇਸ ਤੋਂ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਕੇ ਬਚਿਆ ਜਾ ਸਕਦਾ ਹੈ। ਡਾ. ਦਲਜੀਤ ਸਿੰਘ ਨੇ ਆਪਣੇ ਲੈਕਚਰ ਵਿੱਚ ਕੋਵਿਡ-19 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਵਾਇਰਸ ਤਾਂ 100 ਸਾਲ ਪਹਿਲਾਂ ਹੀ ਪੈਦਾ ਹੋ ਗਿਆ ਸੀ ਤੇ ਇਸ ਆਪਣਾ ਸੁਭਾਅ ਤੇ ਰੂਪ ਬਦਲਕੇ ਸਮੇਂ ਸਮੇਂ ਵਿਭਿੰਨ ਬੀਮਾਰੀਆਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਰਿਹਾ ਹੈ।

ਡਾਕਟਰੀ ਖੋਜਾਂ ਇਕ ਬੀਮਾਰੀ ਲਈ ਦਵਾਈ ਤਿਆਰ ਕਰਦੀਆਂ ਹਨ ਤੇ ਇਹ ਵਾਇਰਸ ਕਿਸੇ ਹੋਰ ਬੀਮਾਰੀ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਇਸ ਲਈ ਇਸ ਰੋਸ ਤੋਂ ਬਚਣ ਲਈ ਇਨਸਾਨ ਨੂੰ ਆਪਣੀ ਰੋਗ ਪ੍ਰਤੀਰੋਧਕ ਸਮਰਥਾ ਵਧਾਉਣ ਦੀ ਜ਼ਰੂਰਤ ਹੈ। ਉਹਨਾਂ ਦੱਸਿਆ ਕਿ ਰੋਗ ਪ੍ਰਤੀਰੋਧਕ ਸਮਰਥ ਬੱਚੇ ਨੂੰ ਮਾਂ ਦੇ ਪੇਟ ਵਿਚੋਂ ਹੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਮਾਂ ਦੇ ਪੇਟ ਵਿੱਚ ਹੀ ਬੱਚਾ ਇਸ ਤਰ੍ਹਾਂ ਵਿਕਸਿਤ ਹੁੰਦਾ ਹੈ ਕਿ ਉਸਦੇ ਅੰਦਰਲੇ ਸੈਲ ਸਰੀਰ ਵਿਚੋਂ ਬਾਹਰੋਂ ਦਖਲ ਹੋਣ ਵਾਲੇ ਸੈੱਲਾਂ ਨੂੰ ਆਪਣੇ ਆਪ ਖ਼ਤਮ ਕਰ ਦਿੰਦੇ ਹਨ। ਇਸੇ ਨੂੰ ਵਿਅਕਤੀ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਰੋਜ਼ਾਨਾ ਕਸਰਤ ਤੇ ਸੰਤੁਲਿਤ ਖ਼ੁਰਾਕ ਖਾਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਭਾਰਤੀ ਅੰਦਰ ਕਰੋਨਾ ਰੋਗ ਤੋਂ ਤੰਦਰੁਸਤ ਹੋਣ ਦਾ ਪ੍ਰਤੀਸਤਤਾ 96 % ਹੈ, ਜਿਸਦਾ ਕਾਰਨ ਇਹ ਹੈ ਕਿ ਭਾਰਤੀ ਲੋਕ ਹਲਦੀ, ਲੌਂਗ, ਲਸਣ, ਇਲਾਇਚੀ, ਅਦਰਕ, ਦਾਲ-ਚਿੰਨੀ ਆਦਿ ਮਸਾਲਿਆਂ ਦੀ ਭਰਪੂਰ ਮਾਤਰਾ ਵਿੱਚ ਵਰਤੋਂ ਕਰਦੇ ਹਨ।

ਇਸ ਮੌਕੇ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਲੋਂ ਪਿਛਲੇ ਦਿਨੀ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸ਼ੀਮ ਕੀਤੇ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿਤੀ 22 ਦਸੰਬਰ,2020 ਨੂੰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਲੋਂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਰੰਗੋਲੀ, ਪੋਸਟਰ ਮੇਕਿੰਗ, ਬਿਨਾਂ ਸੇਕ ਤੋਂ ਖਾਣਾ ਬਣਾਉਣ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਅੰਤ ਵਿੱਚ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਡਾ. ਦਲਜੀਤ ਸਿੰਘ ਦਾ ਕਾਲਜ ਆਉਣ ਲਈ ਧੰਨਵਾਦ ਕੀਤਾ ਅਤੇ ਕਾਲਜ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply