ਲੋਕ ਉਤਸਵ ਸਾਡੇ ਸੱਭਿਆਚਾਰ ਦਾ ਅਟੁੱਟ ਅੰਗ : ਕੈਬਨਿਟ ਮੰਤਰੀ ਸ. ਰੰਧਾਵਾ


ਲੋਕ ਉੱਤਸਵ ਗੁਰਦਾਸਪੁਰ 2020 ਯਾਦਗਾਰੀ ਹੋ ਨਿਬੜਿਆਂ

ਗੁਰਦਾਸਪੁਰ , 26 ਦਸੰਬਰ : ( ਅਸ਼ਵਨੀ ) : ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਵੱਲੋਂ ਨਾਰਧ ਜੋਨ ਕਲਚਲਰ ਸੈਂਟਰ ਪਟਿਆਲਾ ,ਸਭਿਆਚਾਰਕ ਮੰਤਰਾਲੇ ਭਾਰਤੇ ਸਰਕਾਰ ਵੱਲੋਂ ਪੰਜ ਰੋਜ਼ਾਂ ਲੋਕ ਉਤਸਵ ਗੁਰਦਾਸਪੁਰ 2020 21 ਦਸੰਬਰ ਤੋਂ 25 ਦਸੰਬਰ ਤੱਕ ਜ਼ਿਲ੍ਹੇ ਦੇ ਵੱਖ ਵੰਖ ਸਥਾਨਾਂ ਤੇ ਕਰਵਾਇਆ ਗਿਆ।ਜਿਸ ਦਾ ਸਮਾਪਤੀ ਸਮਾਰੋਰ 25 ਦਸੰਬਰ, 2020 ਨੂੰ ਫਿਸ ਪਾਰਕ ਗੁਰਦਾਸਪੁਰ ਵਿਖੇ ਕੀਤਾ ਗਿਆ। ਇਸ ਸਥਾਪਨ ਸਮਾਰੋਹ ਵਿੱਚ ਸ. ਸੁਖਜਿੰਦਰ ਸਿੰਘ ਰੰਧਾਵਾ, ਜੇਲ ਅਤੇ ਸਹਿਕਾਰਤਾ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸਾਮਲ ਹੋਏ। 

ਪ੍ਰੋਗਰਾਮ ਦੀ ਪ੍ਰਧਾਨਗੀ ਸ.ਬਰਿੰਦਰਮੀਤ ਸਿੰਘ ਪਾਹੜਾ ਐਮ. ਐਲ. ਏ.ਗੁਰਦਾਸਪੁਰ  ਨੇ ਕੀਤੀ।ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਦਰਾਸਪੁਰ ਅਤੇ ਰਜਿੰਦਰ ਸਿੰਘ ਸੋਹਲ ਐਸ.ਐਸ.ਪੀ.  ਗੁਰਦਾਸਪੁਰ,ਬਤੌਰ ਵਿਸ਼ੇਸ਼ ਮਹਿਮਾਨ ਸਿਕਰਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪਿਆਰ ਮੁਹੱਮਤ ਅਤੇ ਭਾਈਚਾਰੇ ਦੀ ਸਮਾ ਰੋਸ਼ਨ ਕਰਕੇ ਕੀਤੀ। ਪੰਜਾਬ ਫੋਕ ਆਰਟ ਸੈਂਟਰ ਦੇ ਪ੍ਰਧਾਨ ਸ. ਹਰਮਨਪ੍ਰੀਤ ਸਿਘ ਬਾਠ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਕਲਾ ਦੀ ਰੋਸ਼ਨੀ ਹੀ ਵਿਸ਼ਵ ਵਿੱਚ ਸ਼ਾਤੀ ਲਿਆ ਸਕਦੀ ਹੈ। ਗੁਰਦਾਸਪੁਰ ਵਾਲਿਆਂ ਦੀ ਮਹਿਮਾਨ ਨਿਵਾਜੀ ਤੇ ਦਰਸ਼ਕਾਂ ਦੀ ਕਲਾ ਰੂਪੀ ਇੰਦਰਧਨੁਸ਼ ਨੂੰ ਵੇਖਣ ਦੀ ਤਰਜੀਵ ਨੇ ਕਲਾਕਾਰ ਦੇ ਦਿਲ ਤੇ ਵੀ ਅਮਿਟ ਛਾਪ ਛੱਡੀ 10 ਵਾਂ ਲੋਕ ਉਤਸਵ  2020 ਯੁਵਾ ਪੀੜੀ ਨੁੰ ਕਲਾ ਤੇ ਸੰਸ਼ਕ੍ਰਿਤੀ ਦੇ ਦਰਸ਼ਨ ਕਰਵੇ ਨੇ ਅਤੇ ਸ਼ਾਤੀ ਲੋਕ ਪ੍ਰੰਪਰਾਵਾਂ , ਲੋਕ ਗੀਤ ਤੇ ਲੋਕ ਨਾਚਾਂ ਨੇ ਪੂਰੇ ਭਾਰਤ ਦੇ ਦਰਸ਼ਨ ਇਕ ਮੰਚ ਰਹੀਂ ਕਰਵਾਏ ਹਨ। 

ਸਭ ਤੋਂ ਪਹਿਲਾਂ ਕਸ਼ਮੀਰ ਦੇ ਕਲਾਂਕਾਰਾਂ ਨੇ ਰੂਫ,ੳੜੀਸ ਨੇ ਸਾਬਲਪੁਰੀ ,ਪੰਜਾਬ ਦਾ ਗਿੱਧਾ , ਤ੍ਰਿਪੁਰਾ ਦਾ ਮੰਗਤਾ,ਹਰਿਆਣਾ ਦਾ ਫਾਗ,  ਤੇਲੰਗਾਨਾ ਦਾ ਮਾਥੁਰੀ  ਦੇ ਨਾਲ ਨਾਲ ਗੁਜਰਾਤ ਦੇ ਕਲਾਕਾਰ ਦਾ ਸਿੱਧੀ ਧਮਾਲ ਲੋਕ ਨਾਚ ਦੇਖ ਕੇ ਅਸ ਅਸ ਕਰ ਉੱਠੇ। ਠਾਠਾਮਾਰਦੇ ਇੱਕਠ ਨੇ ਖੜੇ ਹੋ ਕੇ ਤਾੜੀਆਂ ਨਾਲ ਪੰਜਾਬ ਫੋਕ  ਆਰਟ ਸੈਂਟਰ ਦੇ ਇਸ ਉਪਰਾਲ ਨੂੰ ਬਲਿੰਦੀ ਤੱਕ ਪਹੁੰਚਾਇਆ । ਪ੍ਰੋਗਰਾਮ ਦਾ ਮੰਚ ਸੰਚਾਲਕ ਸ੍ਰੀ ਸੰਜੀਵ ਸੂਦ ਨੇ ਆਪਣੀ ਸੇਰੋ ਇਸਾਰੀ ਦੇ ਨਾਲ ਨਾਲ ਕੰਨਿਆ ਭਰੂਣ ਹੱਤਿਆ, ਨਸ਼ਾਖੋਰੀ ਵਿਰੁੱਧ ਅਵਾਜ਼ ਬੁਲੰਦ ਕੀਤੀ। ਉਥੇ ਭਗਤ ਸਿੰਘ ਦੀ ਗਾਥਾਂ ਸ਼ਨਾ ਕੇ ਦਰਸ਼ਕਾ ਵਿੱਚ ਜੋਸ਼ ਭਰ ਦਿੱਤਾ। ਸ. ਬਰਿੰਦਰਮੀਤ ਸਿੰਘ ਪਾਹੜਾ ਐਮ.ਐਲ.ਏ. ਗੁਰਦਾਸਪੁਰ ਨੇ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਜੀ  ਦਾ ਇਸ ਪ੍ਰੋਰਗਾਮ  ਤੇ ਉਚੇਚੇ ਤੌਰ ਤੇ ਪਹੁੰਚਣ ਧੰਨਵਾਦ ਕੀਤਾ ਤੇ ਉਹਨਾਂ ਨੇ ਪੰਜਾਬ ਫੋਕ ਆਰਟ ਸੈਂਟਰ ਦੀ ਸਲਾਘਾ ਕਰਦਿਆਂ ਹੋਇਆ ਮੰਤਰੀ ਜੀ ਨੂੰ ਦੱਸਿਆ ਕਿ ਇਹ ਸੰਸਥਾ ਪਿਛਲੇ ਵੀਹਸਾਲਾਂ ਤੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਸਭਆਚਾਰਿਕ ਗਤੀਵਿਧੀਆਂ ਕਰਦੀਆ ਰਹੀਂ ਹੈ।

ਸ. ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਕਿਹਾ ਕਿ ਭਾਰਤ ਦੀ ਕਲਾ ਤੇ ਸੰਸ਼ਕਿਤੀ ਬਹੁਤ ਅਮੀਰ ਹੈ ਅਤੇ ਲੋਕ ਉਤਸਵ ਸਾਡੇ ਸੱਭਿਆਚਾਰ ਦਾ ਅਟੁੱਟ ਅੰਗ ਹਲ। ਅੱਜ ਇਸ ਸਮਾਗਮ ਚੋ ਅਨੇਕਾਂ ਵਿੱਚੋਂ ਏਕਤਾ ਦਾ ਸੰਦੇਸ਼਼ ਉਭਰ ਕੇ ਆਇਆ ਹੈ। ਵਰਤਮਾਨ ਦੌਰ ਵਿੱਚ ਇਹੋ ਜਿਹੇ ਪ੍ਰੋਗਰਾਮ ਦੀ ਬਹੁਤ ਵੱਡੀ ਜ਼ਰੂਰਤ ਹੈ। ਕਿਉਂਕਿ ਕਲਾਕਾਰ ਹੀ ਦੇਸ਼ ਦੀ ਲੋਕ ਸੰਸ਼ਕ੍ਰਿਤੀ ਦੇ ਪਹਿਰੇਦਾਰ ਹੁੰਦੇ ਹਨ। ਇਹੀ ਲੋਕ ਆਪਣੀ ਕਲਾਂ ਦੇ ਰਾਹੀਂ ਆਪਣੀ ਵਿਸਤ ਨੂੰ ਆਉਣ ਵਾਲੀ ਪੀੜੀ ਤੱਕ ਪਹੁੰਚਦੇ ਹਨ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਦੇ ਡਾਇਰੈਕਟਰ ਡਾ. ਪ੍ਰੋ ਸੋਭਾਗਿਆ ਵਰਧਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਦਾ ਕੀਤਾ ਅਤੇ ਉਹਨਾ ਨੇ ਆਪਣੇ ਕਰ ਕਮਲਾ ਨਾਲ ਸਾਰੇ ਕਲਾਕਾਰਾਂ ਨੂੰ ਪ੍ਰਮਾਣ ਪੱਤਰ ਦੇ ਕੇ ਮੰਚ ਤੇ ਸਨਮਾਨਿਤ ਕੀਤਾ ।

ਪ੍ਰੋਗਰਾਮ ਵਿੱਚ ਐਸ.ਡੀ.ਐਮ. ਸ. ਅਰਸ਼ਪ੍ਰੀਤ ਸਿੰਘ ਗੁਰਦਾਸਪੁਰ, ਡਾ ਸਤਨਾਮ ਸਿੰਘ ਨਿੱਜਰ , ਜ਼ਿਲ੍ਹਾ ਯੋਜਨਾ ਬੋਰਡ  ਦੇ ਚੇਅਰਮੈਨ,ਸ.  ਗੁਰਮੀਤਿ ਸਿੰਘ ਪਾਹੜਾ ਚੇਅਰਮੈਨ, ਸ.ਬਲਜੀਤ ਸਿਘ ਚੇਅਰਮੈਨ, ਮਿਲਕ ਪਲਾਂਟ ਗੁਰਦਾਸਪੁਰ, ਕੇ.ਪੀ.ਪਾਹੜਾ ਸੋਨੂੰ ਤਰਸੇਮ ਸਹੋਤਾ ,ਸੁੱਚਾ ਸਿੰਘ ਰਾਮਨਗਰ , ਨਾਰਧ ਜੋਨ ਵੱਲੋਂ ਸ. ਜਰਨੈਲ ਸਿਘ , ,ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਮਹਿੰਦਰ ਸਿੰਘ ਹਾਜ਼ਰ ਸਨ। ਪੰਜਾਬ ਫੋਕ ਆਰਟ ਸੈਂਟਰ ਦੇ ਦਮਨਜੀਤ ਸਿੰਘ ਸਟੇਟ ਪੰਜਾਬ ਫੋਕ , ਅਰਸਪ੍ਰੀਤ ਸਿੰਘ ਬਾਰ,ਵਰਿਆਮ ਸਿੰਘ , ਹਮਨਜੋਤ ਸਿੰਘ,ਸੋਰਵ ਕਲਸੀ  , ਧਰਮਪ੍ਰਤੀ ਸਿੰਘ, ਅਕਸੇ ਆਦਿ ਹ਼ਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply