LATEST NEWS: ਅੱਜ ਨਵ ਨਿਯੁਕਤ ਸਿਵਲ ਸਰਜਨ ਵੱਜੋ ਡਾ. ਰਣਜੀਤ ਸਿੰਘ ਨੇ ਅਹੁਦਾ ਸੰਭਾਲਿਆ

ਹੁਸ਼ਿਆਰਪੁਰ 1 ਜਨਵਰੀ (ਆਦੇਸ਼) : ਅੱਜ ਜਿਲੇ ਦੇ ਨਵ ਨਿਯੁਕਤ ਸਿਵਲ ਸਰਜਨ ਵੱਜੋ ਡਾ ਰਣਜੀਤ ਸਿੰਘ ਨੇ ਅਹੁਦਾ ਸੰਭਾਲਦੇ ਹੋਏ ਜਿਲਾ ਵਾਸੀਆ ਨੂੰ ਨਵੇ ਸਾਲ ਦੀ ਆਮਦ ਤੇ ਵਧਾਈ ਦਿੱਤੀ । ਉਹਨਾਂ ਨੇ  ਆਪਣੀ ਅਤੇ ਜਿਲੇ ਦੀ ਪੂਰੀ ਟੀਮ ਵੱਲੋ ਯਕੀਨ ਦਿਵਾਉਦੇ ਹੋਏ ਕਿਹਾ ਕਿ ਲੋਕ ਨੂੰ ਚੰਗੀਆਂ ਸਿਹਤ ਸਹੂਲਤਾ ਇਮਨਦਾਰੀ ਅਤੇ ਬਿਨਾਂ ਕਿਸੇ ਭੇਦ ਭਾਵ ਤੋਂ ਦੇਣਗੇ ।

ਲੋਕਾਂ ਨੂੰ ਸਰਕਾਰ ਵੱਲੋ ਚਲਾਈ ਜਾ ਰਹੀਆ ਸਕੀਮਾਂ ਅਤੇ ਪ੍ਰੋਗਰਾਮਾ ਦਾ ਪੂਰਾ ਲਾਭ ਦੇਣ ਦੀ ਆਸ ਪ੍ਰਗਟਾਈ । ਦਫਤਰ ਸਿਵਲ ਸਰਜਨ ਵਿਖੇ ਜਿਲੇ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਟਾਫ ਨੂੰ ਸਬੋਧਨ ਕਰਦੇ ਹੋਏ ਉਹਨਾਂ ਨੂੰ ਨਵੇ ਸਾਲ ਦਾ ਲੋਕਾਂ ਨੂੰ ਸੁਚਜੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ । ਇਹ ਵਰਨਣ ਯੋਗ ਹੈ ਡਾ ਰਣਜੀਤ ਸਿੰਘ ਪਹਿਲਾਂ ਵੀ ਇਸ ਜਿਲੇ ਵਿੱਚ ਆਪਣੀਆ ਸੇਵਾਵਾ ਨਿਭਾ ਚੁਕੇ ਹਨ ਅਤੇ ਹੁਣ ਜਿਲਾ ਗੁਰਦਾਸਪੁਰ ਤੋ ਪਦ ਉਨਤ ਹੋ ਕੇ ਆਏ ਹਨ । ਇਸ ਮੋਕੇ ਉਹਨਾਂ ਦੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ  ਅਤੇ ਸਿਹਤ ਵਿਭਾਗ ਦਾ ਹੋਰ ਸਟਾਫ ਹਾਜਰ ਸੀ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply