ਯੂਥ ਕਾਂਗਰਸ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਅਤੇ ਕਿਸਾਨਾਂ ਦੇ ਹੱਕ ‘ਚ ਕੱਢਿਆ ਵਿਸ਼ਾਲ ਰੋਸ ਮਾਰਚ

ਮੋਦੀ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨ ਅੰਦੋਲਨ ਨੂੰ ਜਲਦ ਖਤਮ ਕਰਨ : ਅਚਿਨ ਸ਼ਰਮਾ 

ਗੜ੍ਹਦੀਵਾਲਾ,1 ਜਨਵਰੀ (ਚੌਧਰੀ ) : ਯੂਥ ਕਾਂਗਰਸ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਅਤੇ ਸੰਸਦ ਦਾ ਸਰਦ ਰੁੱਤ ਸੈਸ਼ਨ ਰੱਦ ਕਰਨ ਦੇ ਵਿਰੋਧ ਵਿਚ ਉਲੀਕੇ ਗਏ ਦੇਸ਼ਭਰ ਦੇ ਹਰ ਜ਼ਿਲੇ ਅਤੇ ਵਿਧਾਨ ਸਭਾ ਹਲਕੇ ਵਿਚ ਅੰਦੋਲਨ ਤਹਿਤ ਸਥਾਨਕ ਸ਼ਹਿਰ ਵਿਖੇ ਯੂਥ ਕਾਂਗਰਸ ਦੇ ਨੌਜਵਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਦੇ ਹੱਕ ਚ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੀ ਅਗਵਾਈ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸਰਹਾਲਾ ਮੋੜ ਤੋਂ ਸ਼ੁਰੂ ਹੋ ਕੇ ਖ਼ਾਲਸਾ ਕਾਲਜ ਤੇ ਗੜ੍ਹਦੀਵਾਲਾ ਦੇ ਬਾਜ਼ਾਰ ਵਿਚੋਂ ਲੰਘਦਿਆਂ ਪੁਰਾਣੇ ਡਾਕਘਰ ਤੋਂ ਮੁੜ ਸਰਹਾਲਾ ਰੋਡ ਤੇ ਖਤਮ ਹੋਇਆ।

ਇਸ ਮੌਕੇ ਅਚਿਨ ਸ਼ਰਮਾ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਕੜਾਕੇ ਦੀ ਠੰਡ ਚ ਕਈ ਕਿਸਾਨ ਸ਼ਹੀਦ ਹੋ ਗਏ ਹਨ ਫਿਰ ਵੀ ਕੇਂਦਰ ਸਰਕਾਰ ਇਸ ਤੋਂ ਬੇਪ੍ਰਵਾਹ ਆਪਣੀ ਮਨਮਰਜ਼ੀ ਕਰ ਰਹੀ ਹੈ, ਜੋ ਬੁਹਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨ ਅੰਦੋਲਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਬਲਾਕ ਵਾਈਸ ਪ੍ਰਧਾਨ ਸੌਰਵ ਮਿਨਹਾਸ,ਜਨਰਲ ਸੈਕਟਰੀ ਚੈੱਕੀ ਜ਼ੋਰਾਵਰ,ਜਨਰਲ ਸੈਕਟਰੀ ਅਮਿਤ ਸ਼ਰਮਾ,ਵਿਕਾਸ ਵਰਮਾ,ਧਰਮਿੰਦਰ ਕਲਿਆਣ,ਕਰਨ ਚੌਧਰੀ,ਅਜੀਤ ਕੁਮਾਰ ਬਿੱਕਾ,ਪ੍ਰਧਾਨ ਹਰਮਿੰਦਰ ਕੁਮਾਰ ਸੋਨੂੰ, ਵਾਰਡ ਪ੍ਰਧਾਨ ਚੰਦਨ ਬੱਧਣ, ਠਾਕੁਰ ਦਵਿੰਦਰ ਸਿੰਘ, ਮਾਸਟਰ ਕਰਨੈਲ ਸਿੰਘ,ਕਰਨ,ਸਚਿਨ ਰੂਪੋਵਾਲੀਆ,ਸਾਬੀ ਮਲਿਕ, ਲਵ ਮਲਿਕ,ਰਾਹੁਲ ਮਲਿਕ,ਅਮਰ ਮਲਿਕ,ਰੋਹਿਤ ਸ਼ਰਮਾ, ਸੰਜੂ ਡਲਹੌਜ਼ੀ ਅਤੇ ਪਾਲ ਹੰਸ ਆਦਿ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply