ਨਵੇਂ ਸਾਲ ਵਿੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਨਾਉਣ ਦਾ ਪ੍ਰਣ ਕਰੀਏ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਨਵੇਂ ਸਾਲ ਵਿੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਨਾਉਣ ਦਾ ਪ੍ਰਣ ਕਰੀਏ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ, 2 ਜਨਵਰੀ , 2021: ‘‘ਨਿਰੰਕਾਰ ਪ੍ਰਭੂ ਨੂੰ ਮਨ ਵਿੱਚ ਵਸਾਉਂਦੇ ਹੋਏ , ਨਵੇਂ ਸਾਲ ਵਿੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹੋਏ ਅਸੀਂ ਸਾਰੇ ਆਪਣੇ ਜੀਵਨ ਨੂੰ ਆਪ ਸੁਧਾਰੀਏ ਅਤੇ ਸੰਸਾਰ ਲਈ ਵਰਦਾਨ ਬਣੀਏ । ’’ ਇਹ ਪ੍ਰਵਚਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਆਗਮਨ ਉੱਤੇ ਵਰਚੁਅਲ ਰੂਪ ਵਿੱਚ ਆਜੋਜਿਤ ਸਤਸੰਗ ਸਮਾਰੋਹ ਵਿੱਚ ਰੱਖੇ । ਇਸ ਪ੍ਰੋਗਰਾਮ ਦਾ ਲਾਭ ਸੰਤ ਨਿਰੰਕਾਰੀ ਮਿਸ਼ਨ ਦੀ ਵੈੱਬਸਾਈਟ ਤੋਂ ਵਿਸਵ ਭਰ ਦੇ ਲੱਖਾਂ ਭਗਤਾਂ ਅਤੇ ਪ੍ਰਭੂ ਪ੍ਰੇਮੀਆਂ ਨੇ ਲਿਆ ।

ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਪਿਛਲੇ ਸਾਲ ਤੋਂ ਅਸੀਂ ਜੋ ਵੀ ਸਿਖਿਆਵਾਂ ਲਈਆਂ, ਉਨਾਂ ਨੂੰ ਸਾਨੂੰ ਪਰਿਵਾਰ ਵਿੱਚ , ਸਮਾਜ ਵਿੱਚ ਅਤੇ ਪੂਰੇ ਸੰਸਾਰ ਵਿੱਚ ਸੇਵਾ ਭਾਵ ਨਾਲ ਰਹਿੰਦੇ ਹੋਏ ਵਰਤੋਂ ਵਿੱਚ ਲਿਆਉਣਾ ਹੈ । ਇਸਦੇ ਨਾਲ ਹੀ ਜੋ ਜੋ ਵੀ ਹੋਰ ਸਿਖਲਾਈਆਂ ਸਾਡੇ ਹਿੱਸੇ ਵਿੱਚ ਆਈਆਂ ਉਨਾਂ ਨੂੰ ਆਪਣੇ ਅੰਦਰ ਧਾਰਨ ਕਰਦੇ ਹੋਏ , ਮਨ ਵਿੱਚ ਵਸਾਂਦੇ ਹੋਏ ਨਵੇਂ ਸਾਲ ਵਿੱਚ ਅੱਗੇ ਵਧੀਏ ।

Advertisements

ਸਾਡੇ ਅੰਦਰ ਜੋ ਵੀ ਕਮੀਆਂ ਹਨ, ਉਨਾਂ ਨੂੰ ਵੀ ਇਸ ਨਿਰੰਕਾਰ ਪ੍ਰਭੂ ਦਾ ਸਹਾਰਾ ਲੈ ਕੇ ਸੁਧਾਰਦੇ ਚਲੇ ਜਾਈਏ । ਸਤਿਗੁਰੂ ਮਾਤਾ ਜੀ ਨੇ ਨਿਰੰਕਾਰ ਅੱਗੇ ਸਭ ਲਈ ਇਹ ਹੀ ਅਰਦਾਸ , ਪ੍ਰਾਥਨਾ ਕੀਤੀ ਕਿ ਇਸ ਨਵੇਂ ਸਾਲ ਵਿੱਚ ਸਭ ਕੁੱਝ ਠੀਕ ਹੁੰਦਾ ਚਲਾ ਜਾਵੇ । ਸਭ ਦੀ ਸਿਹਤ ਤੰਦੁਰੁਸਤ ਰਹੇ ਅਤੇ ਸਾਰਿਆਂ ਨੂੰ ਸੇਵਾ , ਸਿਮਰਨ , ਸਤਿਸੰਗ ਕਰਨ ਦੇ ਮੌਕੇ ਮਿਲਣ ਤਾਂ ਕਿ ਬ੍ਰਹਮਗਿਆਨ ਦੀ ਸੰਭਾਲ ਕਰਦੇ ਹੋਏ ਪ੍ਰਭੂ ਦੇ ਪ੍ਰਤੀ ਸਾਰਿਆਂ ਦਾ ਵਿਸ਼ਵਾਸ ਮਜ਼ਬੂਤ ਹੁੰਦਾ ਚਲਾ ਜਾਵੇ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply