LATEST NEWS: ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀਆਂ ਮੌਤਾਂ ਦਾ ਲਗਾਤਾਰ ਸਿਲਸਿਲਾ ਜਾਰੀ, ਹੁਣ ਪੰਜਾਬ ਦੇ ਕਸ਼ਮੀਰ ਲਾਲ ਦੀ ਮੌਤ

ਫਾਜ਼ਿਲਕਾ:  ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਦਾ ਲਗਾਤਾਰ ਸਿਲਸਿਲਾ ਜਾਰੀ ਹੈ  ਹੁਣ  ਸ਼ਨੀਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਹੀ ਪਿੰਡ ਮਾਹਮੂ ਜੋਈਆਂ ਦੇ ਰਹਿਣ ਵਾਲੇ 65 ਸਾਲਾ ਕਸ਼ਮੀਰ ਲਾਲ ਦੀ ਮੌਤ ਹੋ ਗਈ। ਦੱਸ ਦਈਏ ਕਿ ਕਸ਼ਮੀਰ ਲਾਲ ਬੀਤੀ 28 ਤਾਰੀਖ ਨੂੰ ਦਿੱਲੀ ਗਿਆ ਸੀ 31 ਦਸੰਬਰ ਨੂੰ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਨੂੰ ਬਹਾਦੁਰਗੜ੍ਹ ਦੇ ਸਰਕਾਰੀ ਹਸਪਤਾਲ  ਇਲਾਜ ਲਈ ਭਰਤੀ ਕਰਵਾਇਆ ਗਿਆ

ਇਸ ਦੌਰਾਨ ਡਾਕਟਰਾਂ ਨੇ ਉਸ ਵੱਲੋਂ ਛਾਤੀ ਵਿੱਚ ਦਰਦ ਦਾ ਚੈੱਕਅੱਪ ਕਰ ਦਵਾਈ ਦਿੱਤੀ ਗਈ.  ਇਸ ਤੋਂ ਬਾਅਦ ਬੀਤੇ ਦਿਨੀਂ ਉਹ ਸਾਰਾ ਦਿਨ ਮਾਹਮੂ ਜੋਈਆ ਟੋਲ ਪਲਾਜ਼ੇ ਤੇ ਧਰਨੇ ਵਿਚ ਸ਼ਾਮਲ ਰਿਹਾ। ਪਰ ਦੇਰ ਸ਼ਾਮ ਧਰਨੇ ਤੋਂ ਵਾਪਸ ਘਰ ਵੱਲ ਜਾਂਦੇ ਹੋਏ ਅਚਾਨ ਇੱਕ ਵਾਰ ਫੇਰ ਉਸ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਤੇ ਉਸ ਨੂੰ ਨਿੱਜੀ ਹਸਪਤਾਲ ਉਪਚਾਰ ਦੇ ਲਈ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੌਤ ਦਾ ਕਾਰਨ ਹਾਰਟ ਅਟੈਕ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply