ਬੀਜੇਪੀ ਆਗੂਆਂ ਦੀਆਂ ਭੜਕਾਊ ਨੀਤੀਆਂ ਤੋਂ ਸੁਚੇਤ ਰਹਿਣ ਦੀ ਲੋੜ : ਕਿਸਾਨ ਆਗੂ


94ਵੇਂ ਦਿਨ ਵਿੱਚ ਸ਼ਾਮਲ ਹੋਇਆ ਰੇਲਵੇ ਸਟੇਸ਼ਨ ਪੱਕਾ ਮੋਰਚਾ

ਗੁਰਦਾਸਪੁਰ 3 ਜਨਵਰੀ (ਅਸ਼ਵਨੀ) : ਕੁੱਲ ਹਿੰਦ ਸੰਯੁਕਤ ਕਿਰਸਾਨ ਮੋਰਚਾ  ਜਿਲਾ ਗੁਰਦਾਸਪੁਰ ਵੱਲੋਂ ਰੇਲਵੇ ਸਟੇਸ਼ਨ ਤੇ ਲਗਿਆ ਪੱਕਾ ਕਿਰਸਾਨ ਮੋਰਚਾ 94 ਵੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਰੇਲਵੇ ਸਟੇਸ਼ਨ ਤੇ ਦਿਨ ਰਾਤ ਮੋਰਚੇ ਵਿਚ ਬੈਠੇ  ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਅਤਿ ਦੀ ਸਰਦੀ ਨੂੰ ਦਰਕਿਨਾਰ ਕਰਕੇ ਲਗਾਤਾਰ ਭੁੱਖ ਹੜਤਾਲ ਕਰਕੇ ਸੰਘਰਸ਼ ਦੇ ਪਿੜ ਨੂੰ ਗਰਮਾ ਕੇ ਰੱਖਿਆ ਹੋਇਆ ਹੈ।  ਹਰ ਰੋਜ਼ ਸੰਘਰਸ਼ ਦੀ ਕਾਮਯਾਬੀ ਲਈ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ  ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦੇ ਮੁਹਲਿਆਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।ਗਿਆਰਵੇਂ ਦਿਨ ਦੀ ਭੁੱਖ ਹੜਤਾਲ ਤੇ ਬੈਠੇ ਪਰਮਿੰਦਰ ਸਿੰਘ ਰੰਧਾਵਾ,ਜਸਬੀਰ ਸਿੰਘ,ਜੋਗਿੰਦਰ ਪਾਲ , ਪੁਰਸੋਤਮ ਲਾਲ ਕਿਰਤੀ ਕਿਸਾਨ ਯੂਨੀਅਨ ਪੰਜਾਬਅਤੇ  ਸੁਬੇਦਾਰ  ਮੇਜਰ ਬੀ ਐੱਸ ਸੋਹੀ ਨੂੰ  ਅਜੀਤ ਸਿੰਘ ਹੂੰਦਲ ਅਵਿਨਾਸ਼ ਸਿੰਘ ਅਮਰਜੀਤ ਸਿੰਘ ਸੈਣੀ  ਅਮਰਜੀਤ ਸ਼ਾਸਤਰੀ ਐਸ ਪੀ ਸਿੰਘ ਗੋਸਲ ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ।ਦਸਵੇਂ ਦਿਨ ਦੀ ਰਾਤ ਭੁੱਖ ਹੜਤਾਲ ਤੇ ਬੈਠੇ ਸਾਥੀ ਅਜੀਤ ਸਿੰਘ,ਦਵਿੰਦਰ ਸਿੰਘ,ਸੁੱਖਦੇਵ ਸਿੰਘ ਬਹਿਰਾਮਪੁਰ,ਸੰਤੋਖ ਸਿੰਘ,ਲੱਖਾ ਸਿੰਘ ਬਖਤਪੁਰ ਨੂੰ ਕਪੂਰ ਸਿੰਘ ਘੁੰਮਣ ਸੁਰਿੰਦਰ ਕੁਮਾਰ  ਧਾਰੀਵਾਲ ਭੋਜਾਲਖਵਿੰਦਰ ਸਿੰਘ ਸੋਹਲ ਸੁਖਦੇਵ ਸਿੰਘ ਗੋਰਾਇਆ ਜੋਗਿੰਦਰ ਸਿੰਘ ਨੇ ਦੂੱਧ ਪਿਆਕੇ ਭੁਖ ਹੜਤਾਲ ਤੋਂ ਉਠਾਇਆ। ਨਿਸ਼ਕਾਮ ਸੇਵਾ ਸੁਸਾਇਟੀ ਜੀਵਨਵਾਲ ਬੱਬਰੀ ਦੇ ਡਾਕਟਰ ਸੁਰਿੰਦਰ ਸਿੰਘ ਕਾਹਲੋ ਵਲੋਂ ਮੁਫ਼ਤ ਦਵਾਈਆਂ ਅਤੇ ਉਸਾਰੂ ਲਿਟਰੇਚਰ ਵੰਡਿਆ ਗਿਆ ਇਸ ਮੌਕੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ  ਗੁਰਪ੍ਰੀਤ ਸਿੰਘ ਘੁੰਮਣ  ਜਗੀਰ ਸਿੰਘ ਹਕੀਮਪੁਰ  ਹਰਦਿਆਲ ਸਿੰਘ ਬੱਬੇਹਾਲੀ  ਅਨਿਲ ਕੁਮਾਰ ਨੇਕ ਚੰਦ ਅਮਰਪਾਲ ਸਿੰਘ ਟਾਂਡਾ ਨਰਿੰਦਰ ਸਿੰਘ ਜਨਹਿਤ ਮੰਚ ਪ੍ਰਿੰਸੀਪਲ ਕੁਲਵੰਤ ਸਿੰਘ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਕਲਾਂ ਨੇ ਅਪਣੇ ਵਿਚਾਰ ਸਾਂਝੇ  ਕਰਦੇ ਹੋਏ ਬੀਜੇਪੀ ਦੇ ਆਗੂਆਂ ਵੱਲੋਂ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਭੜਕਾਊ ਬਿਆਨ ਦੇਣ ਦੀ ਨਿੰਦਾ ਕਰਦਿਆਂ ਸੰਘਰਸ਼ ਨੂੰ ਪੁਰ ਅਮਨ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply