ਸਿਹਤ ਸੇਵਾਵਾਂ ਨੂੰ ਉੱਚਾ ਚੁੱਕਣ,ਆਪਣੀ ਡਿਊਟੀ ਇਮਾਨਦਾਰੀ ਅਤੇ ਬਿਨਾਂ ਭੇਦ ਭਾਵ ਤੋਂ ਕਰਨ ਦੀ ਕਰਾਂਗੇ ਕੋਸ਼ਿਸ਼ :ਸਿਵਲ ਸਰਜਨ ਡਾ.ਰਣਜੀਤ ਸਿੰਘ ਘੋਤੜਾ

(ਪ੍ਰੈਸ ਮਿਲਣੀ ਦੌਰਾਨ ਨਵ ਨਿਯੁਕਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ)

ਹੁਸ਼ਿਆਰਪੁਰ 5 ਜਨਵਰੀ (ਚੌਧਰੀ) : ਜਿਲੇ ਦੇ ਨਵ ਨਿਯੁਕਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਅੱਜ ਪ੍ਰੈਸ ਦੇ ਰੂ ਬਰੂ ਹੁੰਦੇ ਹੋਏ ਮੀਡੀਆ ਤੋ ਪੂਰਨ ਸਹਿਯੋਗ ਦੀ ਆਸ ਕਰਦੇ ਹੋਏ ਆਪਣੀ ਟੀਮ ਨਾਲ ਸਿਹਤ ਸੇਵਾਵਾਂ ਨੂੰ ਉੱਚਾ ਚੁੱਕਣ,ਆਪਣੀ ਡਿਊਟੀ ਇਮਾਨਦਾਰੀ ਅਤੇ ਬਿਨਾਂ ਭੇਦ ਭਾਵ ਤੋਂ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਵਿਚਾਰ ਪ੍ਰਗਟਾਏ।ਉਹਨਾਂ ਕਿਹਾ ਕਿ ਸਿਹਤ ਵਿਭਾਗ ਬਾਰੇ ਕੁਝ ਗਲਤ ਧਾਰਨਾਵਾ ਨੂੰ ਮੀਡੀਆ ਦੇ ਸਹਿਯੋਗ ਨਾਲ ਹੀ ਤੋੜਿਆ ਜਾ ਸਕਦਾ ਹੈ ਅਤੇ ਜਦੋਂ ਵੀ ਮੀਡੀਆ ਕੁਝ ਗਲਤ ਹੁੰਦਾ ਦੇਖਦਾ ਹੈ ਤਾਂ ਮੇਰੇ ਨਾਲ ਸਿੱਧਾ ਸਪੰਰਕ ਕੀਤਾ ਜਾਵੇ । ਸਿਹਤ ਵਿਭਾਗ ਦਾ  ਇਹ ਉਦੇਸ਼ ਹੈ ਕਿ ਸਾਡੀਆਂ ਸਿਹਤ ਸੇਵਾਵਾਂ ਦਾ ਲੋਕ ਵੱਧ ਤੋ ਵੱਧ ਲਾਭ ਉਠਾਣ।ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਰੂਰਤਮੰਦ ਅਤੇ ਗਰੀਬ ਅਬਾਦੀ ਦੇ ਲੋਕ ਆਉਦੇ ਹਨ ਅਤੇ ਉਹਨਾਂ ਨੂੰ ਜਰੂਰੀ ਦਵਾਈਆਂ ਦੀ ਲਿਸਟ ਅਨੁਸਾਰ ਦਵਾਈਆਂ ਹਸਪਤਾਲ ਤੇ ਮਿਲ ਜਾਦੀਆਂ ਹਨ  ।

ਅਯੂਸ਼ਮਾਨ ਭਾਰਤ,ਸਰਬੱਤ ਸਿਹਤ ਬੀਮਾਂ ਯੋਜਨਾਂ ਤਹਿਤ ਪੰਜਾਬ ਦੀ ਬਹੁਤ ਸਾਰੀ ਅਬਾਦੀ ਕਵਰ ਕੀਤੀ ਜਾ ਚੁੱਕੀ ਹੈ ਜਿਸ ਅਨੁਸਾਰ ਉਹਨਾਂ ਨੂੰ ਸਲਾਨਾ ਹਸਪਤਾਲ ਵਿੱਚ ਦਾਖਿਲ ਹੋਣ ਸਮੇ ਪੰਜ ਲੱਖ ਰੁਪਏ  ਤੱਕ ਦਾ ਸਾਲਾਨਾ ਪ੍ਰਤੀ ਪਰਿਵਾਰ ਲਾਭ ਮਿਲਦਾ ਹੈ।ਕੋਰੋਨਾ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਦੱਸਿਆ ਜਿਲਾਂ ਹੁਸ਼ਿਆਰਪੁਰ ਖੇਤਰੀ ਵੈਕਸੀਨ ਸਟੋਰ ਵੱਜੋ ਸਥਾਪਿਤ ਕੀਤਾ ਗਿਆ ਹੈ ਜਿਥੋ ਨਾਲ ਦੇ ਪੰਜ ਜਿਲਿਆ ਨੂੰ ਕੋਰੋਨਾ ਵੈਕਸੀਨ ਉਪੱਲਬਧ ਹੋਵੇਗੀ । ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ 19 ਵੈਕਸੀਨ ਪ੍ਰਮੁਖਤਾ ਅਨੁਸਾਰ ਪਹਿਲੀ ਫੇਜ ਵਿੱਚ ਸਿਹਤ ਕਾਮੇ,ਦੂਜੇ ਫੇਜ ਵਿੱਚ ਫਰੰਟ ਲਾਈਨ ਵਰਕਰ,ਜਦ ਕਿ ਤੀਜੇ ਫੇਜ ਵਿੱਚ 50 ਸਾਲ ਤੋਂ ਉਪਰ ਦੇ ਵਿਆਕਤੀਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋ ਪਹਿਲਾਂ ਪੜਆ ਦੀ ਵੈਕਸੀਨੇਸ਼ਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ।

ਪੱਤਰਕਾਰਾਂ ਦੇ ਸਵਾਲ ਦਾ ਜਲਾਬ ਦਿੰਦੇ ਹੋਏ ਉਹਨਾੰ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੂੰ ਪਹਿਲਾਂ ਹੀ(ਈ.ਡੀ.ਐਲ) ਜਰੂਰੀ  ਦਵਾਈਆਂ ਦੀ ਲਿਸਟ ਅਨੁਸਾਰ ਮਰੀਜ ਨੂੰ ਦਵਾਈ ਲਿਖਣ ਦੀ ਹਦਾਇਤ ਹੈ ਪਰ ਜੇਕਰ ਕਿਸੇ ਕਾਰਨ ਬਾਹਰਲੀ ਦਵਾਈ ਲਿਖਣ ਦੀ ਜਰੂਰਤ ਪੈਂਦੀ ਹੈ ਤਾਂ ਉਹ ਦਵਾਈ ਜਨ ਔਸਧੀ ਸਟੋਰ ਤੇ ਉਪਲੱਬਧ ਦਵਾਈ ਹੀ ਲਿਖੀ ਜਾਵੇ।ਜੱਚਾ ਬੱਚਾ ਸਿਹਤ ਸੇਵਾਵਾਂ ,ਅਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾ ਐਮਰਜੈਸੀ ਦੋਰਾਨ ਦਾਖਿਲ ਹੋਣ ਤੇ ਪਹਿਲੇ 24 ਘੰਟਿਆ ਲਈ ਦਵਾਈਆੰ ਅਤੇ ਹੋਰ ਸੁਬਧਾਵਾ ਮੁੱਫਤ ਦਿੱਤੀਆ ਜਾਦੀਆਂ  ਹਨ । ਸਿਵਲ ਹਸਪਤਾਲ ਵਿਖੇ ਰਾਤ ਦੀ ਐਮਰਜੈਸੀ ਵੇਲੇ ਬਾਹਰ ਦਾ ਇਕ ਮੈਡੀਕਲ ਸਟੋਰ ਬਾਰੀ ਬਾਰੀ 24 ਘੰਟੇ ਖੁੱਲਾਉਣ ਲਈ ਜਤਨ 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply