ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੀ ਆਨ ਤੇ ਸ਼ਾਨ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ, ਜੰਗ ਏ ਅਜਾਦੀ ਦੇ ਮੋਢੀ ਯੁਗ ਪੁਰਸ਼ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਬਸੰਤ ਪੰਚਮੀਂ ਸਮਾਗਮ 19 ਜਨਵਰੀ ਕੱਲ ਦਿਨ ਸ਼ਨੀਵਾਰ 10 ਤੋਂ 2 ਵਜੇ ਤੱਕ ਜੇ.ਐਸ ਮੋਟਰਜ, ਡੋਗਾਣਾ ਖੁਰਦ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ।
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਸ਼੍ਰੀ ਸਤਿਗੁਰੂ ਊਦੇ ਸਿੰਘ ਜੀ ਦੀ ਪਾਵਨ ਹਜੂਰੀ ਵਿੱਚ ਬਸੰਤ ਪੰਚਮੀ ਮੇਲਾ ਮਨਾਇਆ ਜਾ ਰਿਹਾ ਹੈ।
ਉਂੱਨਾ ਕਿਹਾ ਕਿ ਸੰਗਤ ਹੁੰਮ-ਹੁੰਮਾ ਕੇ ਪਹੁੰਚੇ ਤੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਕਰਨ ਤੇ ਉਂੱਨਾ ਦੇ ਪ੍ਰਵਚਨਾਂ ਦਾ ਲਾਭ ਉਠਾਉਣ। ਇਸ ਦੌਰਾਨ ਉਂੱਨਾ ਕਿਹਾ ਕਿ ਗੁਰੂ ਦਾ ਲੰਗਰ ਅਤੁਟ ਵਰਤੇਗਾ।
ਉਂੱਨਾ ਕਿਹਾ ਕਿ ਇਸ ਸਮਾਗਮ ਵਿੱਚ ਪੰਥ ਦੇ ਮਹਾਨ ਵਿਦਵਾਨ ਸੰਤ ਹਰਭਜਨ ਸਿੰਘ ਜੀ ਖੰਡੂਵਾਲੀਏ ਅਤੇ ਜਥੇਦਾਰ ਨਿਸ਼ਾਨ ਸਿੰਘ ਜੀ ਦਿੱਲੀ ਵਾਲੇ ਪਹੁੰਚ ਰਹੇ ਹਨ ਜੋ ਕਿ ਕਥਾ ਤੇ ਦਿਵਾਨ ਸਜਾਉਣਗੇ। ਇਸ ਦੌਰਾਨ ਭੁਪਿੰਦਰ ਸਿੰਘ ਨਾਮਧਾਰੀ, ਨਰਿੰਦਰ ਸਿੰਘ, ਜਰਨੈਲ ਸਿੰਘ ਨਿਰਮਲ ਸਿੰਘ, ਗੁਰਸੇਵਕ ਸਿੰਘ ਤੇ ਸਤਨਾਮ ਸਿੰਘ, ਬੀਬੀ ਬਲਜੀਤ ਕੌਰ, ਸੁਖਪ੍ਰੀਤ ਕੌਰ, ਮਨਮੀਤ ਕੌਰ, ਭਗਵਾਨ ਸਿੰਘ, ਭਜਨ ਸਿੰਘ, ਨਰੈਣ ਸਿੰਘ ਨੇ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪ ਤੇ ਆਪਣੇ ਪਰਿਵਾਰ ਸਮੇਤ ਦਰਸ਼ਨ ਦੇਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp