ਭਰਵੀਂ ਬਾਰਸ਼ ਵਿਚ ਕਿਸਾਨਾਂ ਦੇ ਹੌਂਸਲੇ ਬੁਲੰਦ

97 ਵੇਂ ਦਿਨ ਵਿੱਚ ਦਾਖਲ ਹੋਇਆ ਰੇਲਵੇ ਸਟੇਸ਼ਨ ਪੱਕਾ ਮੋਰਚਾ

ਗੁਰਦਾਸਪੁਰ 5 ਜਨਵਰੀ (ਅਸ਼ਵਨੀ)  : ਕੁੱਲ ਹਿੰਦ ਸੰਯੁਕਤ ਕਿਰਸਾਨ ਮੋਰਚਾ  ਜਿਲਾ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਲਗਿਆ ਪੱਕਾ ਕਿਰਸਾਨ ਮੋਰਚਾ 97 ਵੇ ਦਿਨ ਵਿੱਚ ਦਾਖਲ ਹੋ ਗਿਆ ਹੈ। ਭਰਵੀਂ ਬਾਰਸ਼ ਵਿਚ ਵੀ ਰੇਲਵੇ ਸਟੇਸ਼ਨ ਤੇ ਦਿਨ ਰਾਤ ਮੋਰਚੇ ਵਿਚ ਬੈਠੇ  ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਅਤਿ ਦੀ ਸਰਦੀ ਨੂੰ ਦਰਕਿਨਾਰ ਕਰਕੇ ਲਗਾਤਾਰ ਭੁੱਖ ਹੜਤਾਲ ਕਰਕੇ ਸੰਘਰਸ਼ ਦੀ ਮਸ਼ਾਲ ਨੂੰ ਜਗਮਗਾਉਂਦੇ ਰੱਖਿਆ ਹੈ।ਕਿਰਸਾਨ ਜਥੇਬੰਦੀਆਂ ਦੇ ਆਗੂਆਂ ਨੇ ਤੀਕਸਨ ਸੂਦ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਦਿੱਲੀ ਦਾ ਕਿਰਸਾਨ ਮੋਰਚਾ ਕੋਈ  ਸੈਰ ਸਪਾਟਾ ਕੇਂਦਰ ਨਹੀਂ  ਹੈ ਜਿਥੇ ਨਿੱਤ ਦਿਹਾੜੇ ਸੰਘਰਸ਼ ਦੌਰਾਨ ਹੋ ਰਹੀਆਂ ਮੌਤਾਂ ਇਸ ਸੰਘਰਸ਼ ਦੀ ਪ੍ਰਤੀਬੱਧਤਾ  ਦਾ ਪ੍ਰਤੀਕ ਬਣਿਆ ਹੈ। ਕਿਰਸਾਨ ਆਗੂਆਂ ਨੇ ਬੀਜੇਪੀ ਲੀਡਰਸਿਪ ਵਲੋਂ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਝੂਠੇ ਪਰਚੇ ਦਰਜ ਕਰਵਾਉਣ ਤੇ ਪੰਜਾਬ ਸਰਕਾਰ ਦੇ ਦੋਗਲੇ ਕਿਰਦਾਰ ਦੀ ਨਿਖੇਧੀ ਕੀਤੀ ਹੈ । ਅੱਜ ਦੇ ਭੁੱਖ ਹੜਤਾਲੀ ਕੈਪ ਦੀ ਪ੍ਰਧਾਨਗੀ ਲਖਵਿੰਦਰ ਸਿੰਘ ਸੋਹਲ ਐਸ ਪੀ ਗੋਸਲ ਅਮਰਜੀਤ ਸਿੰਘ ਸੈਣੀ ਨੇ ਕੀਤੀ। ਭਰਵੀਂ ਬਾਰਸ਼ ਵਿੱਚ ਬਲਵਿੰਦਰ ਸਿੰਘ, ਹਰਪ੍ਰੀਤ ਕੁਮਾਰ , ਰਛਪਾਲ ਸਿੰਘ ,  ਜਗਨਪ੍ਰੀਤ ਸਿੰਘ , ਵਾਰਿੰਦਰ ਸਿੰਘ , ਕੁਲਵੰਤ ਸਿੰਘ , ਸਰੂਪ ਸਿੰਘ ਅਤੇ ਮਦਨ ਲਾਲ ਚੌਵੀ ਘੰਟੇ ਦੀ ਭੁੱਖ ਹੜਤਾਲ ਤੇ ਬੈਠੇ। ਕਿਰਸਾਨ ਸੰਘਰਸ਼ ਨੂੰ ਹੱਲਾਸ਼ੇਰੀ ਦੇਣ ਲਈ ਅਤੇ ਕਾਮਯਾਬੀ ਤੱਕ ਪਹੁੰਚਾਉਣ  ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ  ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦੇ ਮੁਹਲਿਆਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ  ਹੈ।ਬੁਲਾਰਿਆ ਨੇ ਅਪਣੇ ਵਿਚਾਰ ਸਾਂਝੇ ਕਰਦੇ ਹੋਏ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦਾ ਅਹਿਦ ਲਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply