ਭੇਦਭਰੀ ਹਾਲਤ ‘ਚ ਮਰੇ ਕਾਂ ਅਤੇ ਬਗਲੇ ਲੋਕਾਂ ਨੂੰ ਬਰਡ ਫਲੂ ਦਾ ਖਦਸ਼ਾ ਵਾਇਲਡ ਲਾਈਫ ਦੀਆਂ ਟੀਮਾਂ ਕਰਨਗੀਆਂ ਜਾਂਚ
ਗੁਰਦਾਸਪੁਰ 6 ਜਨਵਰੀ ( ਅਸ਼ਵਨੀ ) :-
ਜਿੱਥੇ ਲੋਕ ਪਹਿਲਾਂ ਹੀ ਕੋਰੋਨਾ ਦੀ ਮਹਾਂਮਾਰੀ ਦੇ ਦੌਰ ਵਿੱਚ ਗੁਜ਼ਰ ਰਹੇ ਹਨ ਅਤੇ ਇਸ ਤੋਂ ਬਾਅਦ ਬਰਡ ਫਲੂ ਦੀ ਦਸਤਕ ਨੇ ਵੀ ਲੋਕਾਂ ਦੇ ਸਾਹ ਸੂਤੇ ਹੋਏ ਹਨ ਓੁਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਭਿੰਡੀ ਸੈਦਾਂ ਵਿੱਚ ਭੇਦਭਰੀ ਹਾਲਤ ਵਿਚ ਮਰੇ ਹੋਏ ਕਾਂ ਅਤੇ ਬਗਲੇ ਮਿਲਣ ਤੋਂ ਬਾਅਦ ਲੋਕਾਂ ਵਿਚ ਬਰਡ ਫਲੂ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ । ਪਿੰਡ ਪਿੰਡੀ ਸੈਦਾਂ ਦੇ ਸਰਪੰਚ ਰਵੇਲ ਸਿੰਘ ਪਿੰਡੀਆਂ ,ਅੰਤਰਰਾਸ਼ਟਰੀ ਰਾਗੀ ਭਾਈ ਜਗਜੀਤ ਸਿੰਘ , ਸਰਦੂਲ ਸਿੰਘ ,ਦਲਜੀਤ ਸਿੰਘ ਮੈਂਬਰ ਪੰਚਾਇਤ ਆਦਿ ਨੇ ਦੱਸਿਆ ਕਿ ਪਿੰਡ ਪਿੰਡੀ ਸੈਦਾਂ ਦੇ ਖੇਤਾਂ ਵਿੱਚ ਦਲਜੀਤ ਸਿੰਘ ਪੰਚ ਸਰਦੂਲ ਸਿੰਘ ਵੱਡੇ ਪੱਧਰ ਤੇ ਕਾਂ ਅਤੇ ਬਗਲੇ ਮ੍ਰਿਤਕ ਹਾਲਤ ਵਿੱਚ ਵੇਖੇ ਗਏ ।
ਉਨ੍ਹਾਂ ਕਿਹਾ ਕਿ ਜਿੱਥੇ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੇ ਹਨ ਉਥੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਬਰਡ ਫਲੂ ਦੀ ਦਸਤਕ ਤੋਂ ਬਾਅਦ ਉਨ੍ਹਾਂ ਦੇ ਪਿੰਡ ਵਿਚ ਵੱਡੇ ਪੱਧਰ ਤੇ ਮਰੇ ਪੰਛੀਆਂ ਕਾਰਨ ਪਿੰਡ ਦੇ ਲੋਕਾਂ ਨੂੰ ਬਰਡ ਫਲੂ ਦਾ ਖਦਸ਼ਾ ਹੈ ਇਸ ਮੌਕੇ ਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਾਇਲਡ ਲਾਈਫ ਦੇ ਉੱਚ ਅਧਿਕਾਰੀਆਂ ਤੋਂ ਪਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਮਰੇ ਪੰਛੀਆਂ ਦੀ ਮੋਤ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਮਰੇ ਪੰਛੀਆਂ ਦੀ ਮੌਤ ਦਾ ਕਾਰਨ ਦਾ ਪਤਾ ਲੱਗ ਸਕੇ ਦੂਸਰੇ ਪਾਸੇ ਵਾਈਲਡ ਲਾਈਫ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਟੀਮਾਂ ਸਮੇਤ ਮਰੇ ਪੰਛੀਆਂ ਦੀ ਮੋਤ ਦੇ ਕਾਰਨਾਂ ਬਾਰੇ ਜਾਂਚ ਲਈ ਮੌਕੇ ਦਾ ਜਾਇਜ਼ਾ ਲੈ ਰਹੇ ਹਨ ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਪਿੰਡ ਪਿੰਡੀ ਸੈਦਾਂ ਵਿਚ ਪੰਛੀਆ ਦੇ ਮਰਨ ਦਾ ਜਿਲੇ ਵਿੱਚ ਪਹਿਲਾ ਮਾਮਲਾ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp