ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 58 ਬੱਚਿਆਂ ਨੂੰ ਟੇ੍ਰਨਿੰਗ ਸਰਟੀਫਿਕੇਟ ਵੰਡੇ

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 58 ਬੱਚਿਆਂ ਨੂੰ ਟੇ੍ਰਨਿੰਗ ਸਰਟੀਫਿਕੇਟ ਵੰਡੇ
ਐਨ.ਯੂ.ਐਲ.ਐਮ. ਸਕੀਮ ਅਧੀਨ ਕੋਰਸ ਕਰ ਚੁੱਕੀਆਂ ਸਿਖਿਆਰਥੀਆਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ 31 ਲੜਕਿਆਂ ਨੂੰ ਵੰਡੇ ਚੈਕ

ਪਠਾਨਕੋਟ, 7 ਜਨਵਰੀ (  ਰਜਿੰਦਰ ਸਿੰਘ ਰਾਜਨ ਬਿਊਰੋ ਚੀਫ   ) ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿਲਾ ਪਠਾਨਕੋਟ ਵਿੱਚ ਚੱਲ ਰਹੀਆਂ ਸਕੀਮਾਂ ਅਧੀਨ ਨੋਜਵਾਨਾਂ ਨੂੰ ਵੱਖ ਵੱਖ ਕਰੋਸ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਇਸ ਤੋਂ ਬਾਅਦ ਅਪਣਾ ਰੋਜਗਾਰ ਸਥਾਪਿਤ ਕਰ ਸਕਣ। ਇਹ ਪ੍ਰਗਟਾਵਾ ਸ. ਸਰਬਜੀਤ ਸਿੰਘ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਅੱਜ ਸਰਨਾ ਵਿਖੇ ਸਥਿਤ ਵਧੀਕ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕੋਰਸ ਕਰ ਚੁੱਕੇ ਬੱਚਿਆਂ ਨੂੰ ਟੇ੍ਰਨਿੰਗ ਸਰਟੀਫਿਕੇਟ ਵੰਡੇ। ਇਸ ਤੋਂ ਇਲਾਵਾ ਕੋਰਸ ਕਰ ਚੁੱਕੀਆਂ ਸਿਖਿਆਰਥੀਆਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਚੈਕ ਵੀ ਵੰਡੇ ਗਏ। ਇਸ ਮੋਕੇ ਤੇ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ. ਪਰਮਪਾਲ ਸਿੰਘ , ਸਮੂਹ ਬੀ.ਡੀ.ਪੀ.ੳ ਪਠਾਨਕੋਟ, ਪੰਜਾਬ ਹੁਨਰ ਵਿਕਾਸ ਮਿਸ਼ਨ,ਪਠਾਨਕੋਟ ਦਾ ਸਟਾਫ ਪ੍ਰਦੀਪ ਬੈਂਸ ਜਿਲ੍ਹਾ ਮੈਨੇਜ਼ਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ, ਰਾਕੇਸ ਕੁਮਾਰ ਪਲੇਸਮੈਂਟ ਅਫਸ਼ਰ ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ, ਆਂਚਲ (ਬੀ.ਟੀ ਐਮ), ਵਿਜੈ ਕੁਮਾਰ(ਬੀ.ਟੀ.ਐਮ) ਆਦਿ ਹਾਜਰ ਸਨ।
ਜਿਕਰਯੋਗ ਹੈ ਕਿ ਅੱਜ ਦੇ ਸਮਾਰੋਹ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿਲਾ ਪਠਾਨਕੋਟ ਵਿੱਚ ਚੱਲ ਰਹੀ ਸਕੀਮ ਐਨ.ਯੂ.ਐਲ.ਐਮ ਤਹਿਤ ਟੇ੍ਰਨਿੰਗ ਪਾਰਟਨਰ ਇੰਡਿਆਨੀਰ ਵੱਲੋ ਸਿੱਖਿਅਤ ਕੀਤੇ ਗਏ 58 ਨੋਜਵਾਨਾਂ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿ.),ਪਠਾਨਕੋਟ ਸ. ਸਰਬਜੀਤ ਸਿੰਘ ਵਾਲੀਆ ਵੱਲੋ ਟ੍ਰਨਿੰਗ ਸਰਟੀਫਿਕੇਟ ਵੰਡੇ ਗਏ ਅਤੇ ਇਸ ਦੇ ਨਾਲ ਹੀ 31 ਲੜਕਿਆਂ ਨੂੰ ਟ੍ਰੇਨਿੰਗ ਦੋਰਾਨ ਦਿੱਤਾ ਜਾਣ ਵਾਲਾ ਆਉਂਣ ਜਾਣ ਦਾ ਕਿਰਾਇਆ ਚੈਂਕ ਦੇ ਦੁਆਰਾ ਦਿੱਤਾ ਗਿਆ। ਸ. ਸਰਬਜੀਤ ਸਿੰਘ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਨੋਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਾਉਂਸÇਲੰਗ ਕੀਤੀ  ਗਈ।

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply