ਕੋਵਿਡ-19 ਤੋ ਬਚਣ ਲਈ ਹਦਾਇਤਾਂ ਦਾ ਜਾਗਰੁਕਤਾ ਪੋਸਟਰ ਕੀਤਾ ਜਾਰੀ
ਪਠਾਨਕੋਟ, 7 ਜਨਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਭਾਵੇਂ ਕਿ ਪਿਛਲੇ ਕਰੀਬ 11 ਮਹੀਨਿਆਂ ਤੋਂ ਸਾਰੇ ਲੋਕ ਕਰੋਨਾ ਮਹਾਂਮਾਰੀ ਦੇ ਨਾਲ ਜੰਗ ਲੜ ਰਹੇ ਹਨ ਅਤੇ ਕਾਫੀ ਹੱਦ ਤੱਕ ਕਰੋਨਾ ਤੇ ਜਿੱਤ ਪ੍ਰਾਪਤ ਵੀ ਕਰ ਚੁੱਕੇ ਹਾਂ ਪਰ ਅਜੇ ਵੀ ਸਾਵਧਾਨੀ ਰੱਖਣ ਦੀ ਬਹੁਤ ਲੋੜ ਹੈ ਜਿਸ ਅਧੀਨ ਅੱਜ ਜਾਗਰੁਕਤਾ ਪੋਸਟਰ ਜਾਰੀ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ. ਸਰਬਜੀਤ ਸਿੰਘ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਕੀਤਾ।
ਸ. ਸਰਬਜੀਤ ਸਿੰਘ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੁਕਤਾ ਜਨ ਅੰਦੋਲਣ ਤਹਿਤ ਕੋਵਿਡ-19 ਤੋ ਬਚਣ ਲੲੌ ਹਦਾਇਤਾਂ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆਂ ਕਿ ਜਨ ਅੰਦੋਲਨ ਤਹਿਤ ਕੋਵਿਡ-19 ਤੋ ਬਚਾਅ ਲਈ ਮੁਹਿੰਮ ਨੂੰ ਤੇਜ ਕੀਤਾ ਜਾਵੇਗਾ।
ਉਨਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋ ਤੱਕ ਕਰੋਨਾ ਦੀ ਦਵਾਈ ਨਹੀਂ ਆ ਜਾਂਦੀ ਸਾਨੂੰ ਸਾਰਿਆਂ ਨੂੰ ਸਾਵਧਾਨੀਆਂ ਦੀ ਬਹੁਤ ਜਿਆਦਾ ਲੋੜ ਹੈ, ਜਿਸ ਅਧੀਨ ਮੂੰਹ ਤੇ ਮਾਸਕ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖੋ। ਇਸ ਮੋਕੇ ਤੇ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ. ਪਰਮਪਾਲ ਸਿੰਘ , ਸਮੂਹ ਬੀ.ਡੀ.ਪੀ.ੳ ਪਠਾਨਕੋਟ, ਪੰਜਾਬ ਹੁਨਰ ਵਿਕਾਸ ਮਿਸ਼ਨ,ਪਠਾਨਕੋਟ ਦਾ ਸਟਾਫ ਪ੍ਰਦੀਪ ਬੈਂਸ (ਬੀ.ਐਮ.ਐਮ), ਆਂਚਲ (ਬੀ.ਟੀ ਐਮ), ਵਿਜੈ ਕੁਮਾਰ(ਬੀ.ਟੀ.ਐਮ) ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp