ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਮ ਐਸ ਸੀ ਮੈਥੇਮੈਟਿਕਸ ਸਮੈਸਟਰ ਚੌਥਾ ਦੇ ਵਿਦਿਆਰਥੀ ਪਰਮਿੰਦਰ ਸਿੰਘ ਜਿਲ੍ਹੇ ‘ਚ ਤੀਜੇ ਸਥਾਨ ਤੇ ਰਿਹਾ


ਦਸੂਹਾ 7 ਜਨਵਰੀ (ਚੌਧਰੀ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ ਐਸ ਸੀ ਮੈਥੇਮੈਟਿਕਸ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਿਦਿਆਰਥੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਨੇ 81% ਅੰਕ ਹਾਸਲ ਕਰਕੇ ਜਿਲ੍ਹਾ
ਹੁਸ਼ਿਆਰਪੁਰ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅਰਸ਼ਦੀਪ ਕੌਰ ਨੇ 80.85% ਅੰਕ ਅਤੇ ਆਂਚਲ ਸ਼ਰਮਾ ਨੇ 76.65% ਅੰਕ ਹਾਸਲ ਕਰਕੇ ਕ੍ਰਮਵਾਰ ਕਾਲਜ ਵਿੱਚੋਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਪ੍ਰੋ ਰਾਕੇਸ਼ ਮਹਾਜਨ, ਡਾ ਭਾਨੂੰ ਗੁਪਤਾ, ਪ੍ਰੋ ਅਮਿਤ ਸ਼ਰਮਾ, ਪ੍ਰੋ ਸੁਖਪਾਲ ਰਾਣਾ ਅਤੇ ਪ੍ਰੋ ਸ਼ੈਫਾਲੀ ਸਿਰ ਬੰਨਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply