ਦਸੂਹਾ ਦਾ ਮਸ਼ਹੂਰ ਬਲੱਗਣ ਚੌਂਕ ਬਣਿਆ ਹਨੇਰ ਚੌਂਕ,ਸਥਾਨਕ ਦੁਕਾਨਦਾਰਾਂ ਨੇ ਰੋਇਆ ਅਪਣਾ ਦੁੱਖੜਾ

ਅਪਣਾ ਦੁਖੜਾ ਰੋਂਦੇ ਹੋਏ ਸਥਾਨਕ ਦੁਕਾਨਦਾਰ

ਦਸੂਹਾ 7 ਜਨਵਰੀ (ਚੌਧਰੀ) : ਦਸੂਹਾ ਦੇ ਬਲੱਗਣ ਚੋਂਕ ਨੂੰ ਹਨੇਰ ਚੌਂਕ ਕਹਿਣਾ ਗਲਤ ਨਹੀਂ ਹੈ।ਰਾਤ ਸਮੇਂ ਜਦੋਂ ਦਸੂਹਾ ਦੇ ਸਾਰੇ ਚੌਂਕ ਦੁਧਿਆ ਰੋਸ਼ਨੀ ਨਾਲ ਚਮਕਦੇ ਹਨ।ਉਥੇ ਇਹ ਇੱਕਲਾ ਬਲੱਗਣ ਚੌਂਕ ਆਪਣੀ ਬਦਕਿਸਮਤੀ ਤੇ ਹੰਝੂ ਵਹਾਉਦਾ ਨਜਰ ਆਉਂਦਾ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਚੌਂਕ ਦਸੂਹਾ ਦਾ ਸਭ ਤੋਂ ਜਿਆਦਾ ਭੀੜ ਵਾਲਾ ਚਾਰ ਦੀ ਬਜਾਏ ਪਂੰਜ ਸੜਕਾਂ ਆਪਸ ਵਿੱਚ ਇਥੇ ਮਿਲਦੀਆਂ ਹਨ।ਫਿਰ ਵੀ ਇਸ ਦੀ ਸੁਧ ਲੈਣ ਵਾਲਾ ਕੋਈ ਨਹੀਂ ਹੈ।ਗੁਰਦਾਸਪੁਰ ,ਮੁਕੇਰੀਆਂ, ਮਿਆਣੀ ਤੋਂ ਹੁਸ਼ਿਆਰਪੁਰ ਅਤੇ ਚੰਡੀਗੜ ਜਾਣ ਲਈ ਇਥੋਂ ਹੀ ਲੰਘ ਕੇ ਜਾਣਾ ਪੈਂਦਾ ਹੈ।

ਕੰਢੀ ਖੇਤਰ ਦੇ ਤਕਰੀਬਨ ਵੀਹ ਪਿੰਡ ਦੇ ਲੋਕਾਂ ਦੇ ਆਣ -ਜਾਣ ਲਈ ਵੀ ਇਹੀਓ ਰਸਤਾ ਵਿਚੋਂ ਲੰਘਦੇ ਹਨ।ਇਥੇ ਹੀ ਬਸ ਨਹੀਂ ਸਾਰੇ ਦਸੂਹਾ ਦੇ ਲੋਕਾਂ ਨੂੰ ਬਸ ਸਟੈਂਡ ਜਾਂ ਹੋਰ ਕਿਤੇ ਆਣ ਜਾਣ ਦਾ ਰਸਤਾ ਇਸ ਚੌਂਕ ਵਿੱਚੋਂ ਹੀ ਗੁਜਰਦਾ ਹੈ।ਫੇਰ ਵੀ ਇਹ ਚੌਂਕ ਅਣਗਹਿਲੀ ਦਾ ਹੀ ਸ਼ਿਕਾਰ ਬਣਿਆ ਹੋਇਆ ਹੈ ।ਇਥੇ ਬਿਜਲੀ ਦੇ ਖੰਭੇ ਵੀ ਕਈ ਹਨ।ਲਾਇਟ ਵੀ ਲਗਾਈ ਗਈ ਹੈ।ਪਰ ਜਗਦੀ ਕੋਈ ਵੀ ਨਹੀਂ ਹੈ।ਇਥੋਂ ਦੇ ਦੁਕਾਨਦਾਰ ਕੁਲਵਿੰਦਰ ਸਿੰਘ,ਦਰਸ਼ਨ ਸਿੰਘ,ਈਸ਼ਾਨ,ਬਲਵਿੰਦਰ,ਰਮੇਸ਼ ਕੁਮਾਰ ਆਦਿ ਨੇ ਦੱਸਿਆ ਕਿ ਹੁਣ ਤਾਂ ਉਹ ਕਿਸੀ ਪ੍ਰਸਾਸ਼ਨਿਕ ਅਧਿਕਾਰੀ ਨੂੰ ਸ਼ਿਕਾਇਤ ਵੀ ਨਹੀਂ ਕਰਦੇ।ਇਥੇ ਲਗੀਆਂ ਲਾਈਟਾਂ ਕੁੱਝ ਦਿਨ ਹੀ ਚਲਦਿਆਂ ਹਨ।ਘੁਪ ਹਨੇਰਾ ਹੋਣ ਕਾਰਨ ਰਾਤ ਚੋਰੀ ਹੋਣ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।

ਹਫਤੇ ਅੰਦਰ ਹੱਲ ਕੱਢਿਆ ਜਾਵੇਗਾ : ਮਦਨ ਸਿੰਘ,ਕਾਰਜ ਸਾਧਕ ਅਫਸਰ

ਇਸ ਬਾਰੇ ਜਦੋਂ ਕਾਰਜ ਸਾਧਕ ਅਫ਼ਸਰ ਮਦਨ ਲਾਲ ਦਸੂਹਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਚੌਂਕ ਵਿਚ ਕਈ ਵਾਰ ਲਾਈਟ ਲਗਾਉਣ ਦਾ ਕੰਮ ਕੀਤਾ ਗਿਆ ਹੈ ।ਪਰ ਇਹ ਜਲਦੀ ਬੰਦ ਹੋ ਜਾਣ ਕਰਕੇ ਇਥੇ ਹਨੇਰਾ ਰਹਿ ਗਿਆ ਹੈ।ਹੁਣ ਬਿਜਲੀ ਮਾਹਿਰਾਂ ਨੇ ਜਾਂਚ ਕਰਕੇ ਦੱਸਿਆ ਕਿ ਸਾਡੀ ਬਿਜਲੀ ਦੀ ਤਾਰ ਉਤੋਂ ਲੰਘ ਰਹੀ ਬਿਜਲੀ ਦੀ ਹਾਈ ਵੋਲਟੇਜ ਤਾਰ ਸਾਡੇ ਸਿਸਟਮ ਨੂੰ ਖਰਾਬ ਕਰ ਦਿੰਦੀ ਹੈ।ਹੁਣ ਇਕ ਹਫਤੇ ਦੇ ਵਿਚ ਇਸ ਦਾ ਹਲ ਕਰਕੇ ਲਾਈਟ ਜਗਾ ਦਿੱਤੀ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply