ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 91ਵੇਂ ਦਿਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ



ਗੜਦੀਵਾਲਾ, 7 ਜਨਵਰੀ (ਚੌਧਰੀ) : ਅੱਜ ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 91ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇ ਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਕੁਲਦੀਪ ਮਿੰਟੂ ਹਰਵਿੰਦਰ ਜੌਹਲ,ਮਨਦੀਪ ਭਾਨਾ, ਪ੍ਰੋ ਸ਼ਾਮ ਸਿੰਘ,ਸੁਖਦੇਵ ਸਿੰਘ ਮਾਂਗਾ, ਸਤਪਾਲ ਸਿੰਘ ਹੀਰਾਹਰ, ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂੰਨ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਕਿਸਾਨਾਂ ਦਾ ਸੰਘਰਸ਼ ਵੱਡੇ ਪੱਧਰ ਤੇ ਚੱਲ ਰਿਹਾ ਹੈ ਪਰ ਮੋਦੀ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਉਨਾਂ ਕਿਹਾ ਕਿ ਵਾਰ ਵਾਰ ਮੀਟਿੰਗਾਂ ਬੁਲਾ ਕੇ ਕਿਸਾਨਾਂ ਨੂੰ ਜੋ ਕੇਂਦਰ ਦੀ ਮੋਦੀ ਸਰਕਾਰ ਤੰਗ ਪਰੇਸ਼ਾਨ ਕਰ ਰਹੀ ਹੈ,ਕਿਸਾਨ ਇਸ ਨੂੰ ਭਲੀ ਭਾਂਤੀ ਜਾਣ ਚੁੱਕੇ ਹਨ ।ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਾਲ ਜੋ ਅੱਜ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ,ਜੇਕਰ ਮੋਦੀ ਸਰਕਾਰ ਇਸ ਮੀਟਿੰਗ ਵਿਚ ਵੀ ਕਿਸਾਨਾਂ ਦੇ ਹੱਕ ਵਿਚ ਕੋਈ ਫੈਸਲਾ ਨਹੀਂ ਕਰਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ,ਜਿਸ ਦੀ ਜਿਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਦੀ ਹੋਵੇਗੀ। ਇਸ ਮੌਕੇ ਡਾ ਮੋਹਨ ਸਿੰਘ ਮੱਲੀ,ਭੁਪਿੰਦਰ ਸਿੰਘ ਬਲਾਲਾ, ਗੁਰਬਚਨ ਸਿੰਘ ਗੱਗ ਸੁਲਤਾਨ,ਟਹਿਲ ਸਿੰਘ ਬਹਿਬੋਵਾਲ ਛੰਨੀਆਂ,ਜਰਨੈਲ ਸਿੰਘ ਜੰਡੋਰ,ਸੁਖਵਿੰਦਰ ਸਿੰਘ ਮਾਨਗੜ, ਸਿਮਰਤਪਾਲ ਮਾਂਗਾ, ਸੁਖਵਿੰਦਰ ਸਿੰਘ, ਰਾਹੁਲ,ਮਨਪ੍ਰੀਤ ਸਿੰਘ ਚਿੱਪੜਾ,ਮਨਜੀਤ ਸਿੰਘ ਖਾਨਪੁਰ,ਜੀਤ ਸਿੰਘ ਮਾਨਗਡ,ਕੁਲਦੀਪ ਸਿੰਘ ਭਾਨਾ,ਡਾ ਮਝੈਲ ਸਿੰਘ ਗੋਂਦਪੁਰ, ਨੰਬਰਦਾਰ ਗੁਰਬਚਨ ਸਿੰਘ ਗੱਗ ਸੁਲਤਾਨ, ਸੁਰਿੰਦਰ ਸਿੰਘ ਚਿੱਪੜਾ,ਤਰਲੋਕ ਸਿੰਘ ਚਿਪਡਾ ,ਬਲਕਾਰ ਸਿੰਘ ਚਿੱਪੜਾ, ਜਗਜੀਤ ਸਿੰਘ ਜੰਡੋਰ, ਰਜਿੰਦਰ ਸਿੰਘ ਦਸੂਹਾ,ਵਰਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply