ਤਨਖਾਹ ਕਮਿਸ਼ਨ ਦੀ ਰਿਪੋਰਟ ਅੱਗੇ ਵਧਾਉਣ ਖ਼ਿਲਾਫ਼ ਤਲਵਾੜਾ ‘ਚ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਰੋਸ ਪ੍ਰਦਰਸ਼ਨ


ਤਲਵਾੜਾ / ਦਸੂਹਾ 8 ਜਨਵਰੀ (ਚੌਧਰੀ) : ਪੰਜਾਬ ਯੂਟੀ ਅਤੇ ਪੈਨਸ਼ਨਰ ਪੰਜਾਬ ਵੱਲੋਂ ਬਲਾਕ ਤਲਵਾੜਾ ਦੀ ਤਰਫੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਅੱਗੇ ਵਧਾਉਣ ਖ਼ਿਲਾਫ਼ ਰੋਸ ਪ੍ਰਦਰਸ਼ਨ, ਰਾਜੀਵ ਸ਼ਰਮਾ ਅਤੇ ਪੈਨਸ਼ਨਰ ਆਗੂ ਯੁਗਰਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਖਿਲਾਫ ਤਲਵਾੜਾ ਚੌਂਕ ਤੋਂ ਹੁੰਦੇ ਹੋਏ ਗਿਆਨ ਸਿੰਘ ਚੌਂਕ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਸਭ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ ਸ ਸ ਫ ਮਹਾਂ ਸੈਕਟਰੀ ਵਰਿੰਦਰ ਵਿੱਕੀ ਅਤੇ ਪੁਰਾਣੀ ਪੈਸ਼ਨ ਯੋਜਨਾ ਲਾਗੂ ਕਰਵਾਉਣ ਵਿੱਚ ਡੱਟੇ ਜਸਵੀਰ ਸਿੰਘ ਤਲਵਾੜਾ,ਪੀ ਡਬਲਯੂ ਡੀ ਵਲੋਂ ਸ਼ਾਮ ਸਿੰਘ, ਆਸ਼ਾ ਵਰਕਰ ਯੂਨੀਅਨ ਵਲੋਂ ਨਿਰਮਲਾ ਦੇਵੀ ਨੇ ਆਪਣੇ ਸੰਬੋਧਨ ‘ਚ ਪੰਜਾਬ ਸਰਕਾਰ ਦੇ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜਮ ਪੱਕੇ ਕੀਤੇ ਜਾਣ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਮਾਣ ਭੱਤੇ ਵਿਚ ਲੱਗੇ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ ਘੱਟੋ ਘੱਟ 21000 ਰੁਪਏ ਦਾ ਭੁਗਤਾਨ ਕੀਤਾ ਜਾਵੇ, ਘਰ-ਘਰ ਨੌਕਰੀ ਦੀ ਜਾਵੇ,ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੋ ਅਤੇ ਖਾਲੀ ਪਈ ਪੋਸਟ ਨੂੰ ਭਰੋ ਜੇ ਇਹ ਸਾਰੀ ਮੰਗਾਂ ਪੂਰੀਆਂ ਕੀਤੀਆਂ ਜਾਣ ਕਿਉਂਕਿ ਸਰਕਾਰ ਕੋਲ ਹੁਣ ਗਿਣਿਆ ਚੁਣੀਆਂ ਸਮਾ ਹੀ ਸਮਾਂ ਰਹਿ ਗਿਆ ਹੈ। ਜੇਕਰ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਵੋਟਾਂ ਚ ਮੁੰਹ ਦੀ ਖਾਣੀ ਪਵੇਗੀ। ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਰੈਲੀ ‘ਚ ਉਂਕਾਰ ਚੰਦ, ਜਗਦੀਸ਼ ਸਿੰਘ, ਯੁਗਰਾਜ ਸਿੰਘ, ਦੀਆ ਰਾਮ,ਦੇਸ ਰਾਜ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਇਸ ਰੈਲੀ ਵਿਚ ਹਿੱਸਾ ਲਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply