ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ 3 ਮੌਤਾਂ,13 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ ਜਿਲੇ ਵਿੱਚ 13 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 7840 ਹੋਈ,ਤਿੰਨ ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ ਹੋਈ 319

ਹੁਸ਼ਿਆਰਪੁਰ 8 ਜਨਵਰੀ(ਚੌਧਰੀ) : ਅੱਜ  ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇੇ 1967 ਨਵੇਂ ਸੈਂਪਲ ਲੈਣ  ਨਾਲ ਅਤੇ1881ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ-19 ਦੇ, 13 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ  7840 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 250247 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 239601 ਸੈਪਲ  ਨੈਗਟਿਵ,ਜਦ ਕਿ 4422 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,184 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 319 ਹੈ।ਐਕਟਿਵ ਕੇਸਾਂ ਦੀ ਗਿਣਤੀ ਹੈ  91,ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7430 ਹਨ।ਸਿਵਲ ਸਰਜਨ  ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 13 ਮਰੀਜ ਪਜੇਟਿਵ ਪਾਏ ਗਏ ਹਨ।ਹੁਸ਼ਿਆਰਪੁਰ ਸ਼ਹਿਰ ਵਿੱਚ ਪਾਜੇਟਿਵ ਮਰੀਜ ਸਬੰਧਿਤ ਤੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ 9 ਪਾਜੇਟਵ ਮਰੀਜ ਹਨ।

ਜਿਲਾ ਹੁਸ਼ਿਆਰਪੁਰ ਨਾਲ  ਕੋਰੋਨਾ ਪਾਜੇਟਿਵ ਨਾਲ 3 ਮੌਤਾਂ ਹੋਈਆ ਹਨ (1)55 ਸਾਲਾ ਔਰਤ ਵਾਸੀ ਮੁਕੇਰੀਆਂ ਦੀ ਮੋਤ ਪੀ ਜੀ ਆਈ ਚੰਡੀਗੜ ਵਿਖੇ ਹੋਈ (2) 70 ਸਾਲਾ ਵਿਆਕਤੀ  ਵਾਸੀ ਸੰਕਰ ਨਗਰ ਹੁਸ਼ਿਆਰਪੁਰ ਮੋਤ ਮੈਡੀਕਲ ਕਾਲਿਜ ਅਮ੍ਰਿਤਸਰ ਵਿਖੇ (3)66 ਸਾਲਾ ਵਿਆਕਤੀ ਵਾਸੀ ਮੁਕੇਰੀਆ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ।ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply