ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰਾਂ ਨੇ ਜੀਓ ਦਫਤਰ ਦਸੂਹਾ ਦੇ ਸਾਹਮਣੇ ਦਿੱਤਾ ਧਰਨਾ

ਦਸੂਹਾ 8 ਜਨਵਰੀ (ਚੌਧਰੀ) :ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਨੇ ਕਾਮਰੇਡ ਚਰਨਜੀਤ ਸਿੰਘ ਚਠਿਆਲ ਅਤੇ ਚੈਂਚਲ ਸਿੰਘ ਪਵਾ ਦੀ ਅਗਵਾਈ ਵਿੱਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ।ਇਸ ਮੌਕੇ ਉਨਾਂ ਨੇ ਜੀਉ ਦੇ ਦਫਤਰ ਨੂੰ ਲਗਾਤਾਰ ਬੰਦ ਕਰਵਾਉਣ ਦੀ ਲੜੀ ਨੂੰ ਜਾਰੀ ਰੱਖਿਆ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਕੇਂਦਰ ਦਾ ਅੜੀਅਲ ਰਵੱਈਆ ਕਿਸਾਨਾਂ ਦੇ ਹੌਸਲੇ ਨੂੰ ਨੂੰ ਕਦੇ ਵੀ ਚਕਨਾਚੂਰ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ ਜੱਦ ਤੱਕ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤੱਦ ਤੱਕ ਇਹ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ ਅਤੇ ਜੀਓ ਦੇ ਦਫ਼ਤਰ ਸਾਹਮਣੇ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਦਸੂਹਾ ਜੀਉ ਦੇ ਦਫਤਰ ਸਾਹਮਣੇ ਲਗਾਏ ਧਰਨੇ ਦੌਰਾਨ ਕਾਮਰੇਡ ਚਰਨਜੀਤ ਸਿੰਘ ਚਠਿਆਲ, ਚੈਂਚਲ ਸਿੰਘ ਪਵਾ,ਨਿਰਮਲਜੀਤ ਸਿੰਘ ਕੱਲੋਵਾਲ, ਚਰਨ ਸਿੰਘ ਗੜਦੀਵਾਲਾ, ਸੁੱਖਾ ਸਿੰਘ ਕੋਲੀਆਂ, ਹਰਪਾਲ ਸਿੰਘ ਸਾਹੂ, ਸੰਤੋਖ ਸਿੰਘ ਡੱਫਰ ਸਮੇਤ ਹੋਰ ਲੋਕ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply