ਗੜ੍ਹਦੀਵਾਲਾ ਸ਼ਹਿਰ ਅੰਦਰ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਸ਼ੂਰੂ



ਦਸੂਹਾ 8 ਜਨਵਰੀ(ਚੌਧਰੀ) : ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਬਚਨਵੱਧ ਹੈ ਤੇ ਰਾਜ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ,ਪੇਡੂ ਅਤੇ ਸ਼ਹਿਰੀ ਖੇਤਰ ਅੰਦਰ ਪਾਰਟੀਬਾਜੀ ਤੋਂ ਉਪਰ ਉੱਠਕੇ ਵਿਕਾਸ ਕਾਰਜ਼ਾ ਦੇ ਕੰਮ ਕਰਵਾਏ ਜਾਣਗੇ। ਇਨਾਂ ਵਿਚਾਰਾ ਪ੍ਰਗਟਾਵਾ ਪ੍ਰੇਦਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਵਲੋਂ ਗੜਦੀਵਾਲਾ ਸ਼ਹਿਰ ਅੰਦਰ ਲਗਭਗ 720 ਦੇ ਕਰੀਬ ਲੱਗੀਆ ਰੋਸ਼ਨੀ ਲਈ ਪੁਰਾਣੀਆਂ ਲਾਇਟਾਂ ਦੀ ਜਗਾਂ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣ ਲਈ ਵਾਂਰਡ ਨੰਬਰ 4 ਤੋ ਕੰਮ ਦੀ ਸ਼ਰੂਆਤ ਦਾ ਉਦਘਾਟਨ ਕਰਨ ਮੌਕੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਉੱਦਮ ਸਦਕਾ ਪੰਜਾਬ ਸਰਕਾਰ ਵਲੋਂ ਗੜਦੀਵਾਲਾ ਸ਼ਹਿਰ ਅੰਦਰ ਰੋਸ਼ਨੀ ਲਈ ਪੁਰਾਣੀਆਂ ਲੱਗੀਆਂ ਲਾਈਟਾਂ ਦੀ ਜਗਾਂ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਅਰੰਭਿਆਂ ਗਿਆ । ਇਨਾਂ ਨਵੀਆਂ ਲਗਾਈਆਂ ਜਾ ਰਹੀਆਂ ਐਲ.ਈ.ਡੀ ਲਾਈਟਾਂ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ ਉੱਥੇ ਸ਼ਹਿਰ ਅੰਦਰ ਰੋਸ਼ਨੀ ਵਿੱਚ ਵਾਧਾ ਹੋਵੇਗਾ। ਉਨਾਂ ਆਖਿਆਂ ਪੰਜਾਬ ਸਰਕਾਰ ਵਲੋਂ ਗੜਦੀਵਾਲਾ ਸ਼ਹਿਰ ਅੰਦਰ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਜਾਰੀ ਕਰਕੇ ਵੱਡੇ ਪੱਧਰ ਤੇ ਵਿਕਾਰ ਕਾਰਜ਼ਾ ਦੇ ਕੰਮ ਕਰਵਾਏ ਜਾ ਰਹੇ ਹਨ,ਤਾ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਕੋਈ ਵੀ ਕਮੀ ਨਾ ਰਹਿ ਸਕੇ। ਅੱਗੇ ਕਿਹਾ ਕਿ ਗੜਦੀਵਾਲਾ ਸ਼ਹਿਰ ਅੰਦਰ ਵੱਡੇ ਪੱਧਰ ਤੇ ਸੀਵਰੇਜ਼ ਸਿਸਟਮ ਦਾ ਕੰਮ ਚੱਲ ਰਿਹਾ ਹੈ,ਜਿਸ ਕਰਕੇ ਸ਼ਹਿਰ ਅੰਦਰ ਸੜਕਾਂ ਤੇ ਗਲੀਆਂ ਪੁੱਟ ਹੋਣ ਕਾਰਨ ਸ਼ਹਿਰ ਵਾਸੀਆਂ ਤੇ ਆਮ ਰਾਹਗੀਰਾਂ ਨੂੰ ਬਾਰਸ਼ ਪੈਣ ਕਾਰਨ ਕੁਝ ਸਮੱਸਿਆਂ ਆ ਰਹੀ ਹੈ,ਜਿਸਨੂੰ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ। ਇਸ ਐਸ.ਓ ਗੁਵਿੰਦਰ ਸਿੰਘ, ਕਲੱਰਕ ਲਖਵੀਰ ਸਿੰਘ, ਐਡਵੋਕੇਟ ਸੰਦੀਪ ਜੈਨ, ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਮਹਿਲਾ ਵਿੰਗ ਪ੍ਰਧਾਨ ਸਰੋਜ਼ ਮਨਹਾਸ, ਸਾਬਕਾ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਟੋਨੀ, ਕਰਨੈਲ ਸਿੰਘ ਕਲਸੀ, ਧਰਮਿੰਦਰ ਕਲਿਆਣ, ਸੂਬੇਦਾਰ ਰੇਸ਼ਮ ਸਿੰਘ, ਸਾਬਕਾ ਵਾਈਸ ਪ੍ਰਧਾਨ ਬਲਵਿੰਦਰਪਾਲ ਬਿੱਲਾ, ਰਾਮ ਕੁਮਾਰ ,ਅਨੁਰਾਧਾ , ਕੁਲਵੰਤ ਸਿੰਘ ਤਾਲਬ,ਯੂਥ ਪ੍ਰਧਾਨ ਅਚਿਨ ਸ਼ਰਮਾ, ਬਲਵੀਰ ਸਿੰਘ ਝਿੱਕਾ, ਹਰਵਿੰਦਰ ਸੋਨੂੰ, ਜਗਜੀਤ ਸਿੰਘ ਰਾਣੀ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply