BREAKING.. ਗੜ੍ਹਦੀਵਾਲਾ ‘ਚ 90,000 ਹਜ਼ਾਰ ਨਸ਼ੀਲੀਆਂ ਗੋਲੀਆਂ,ਇਨੋਵਾ ਗੱਡੀ ਸਮੇਤ ਦੋ ਕਾਬੂ

(90,000 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਦੋਸ਼ੀਆਂ ਸਮੇਤ ਪੁਲਸ ਪਾਰਟੀ)

ਗੜ੍ਹਦੀਵਾਲਾ 10 ਜਨਵਰੀ (ਚੌਧਰੀ) : ਸਥਾਨਕ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇੱਕ ਇਨੋਵਾ ਗੱਡੀ ਸਵਾਰ ਦੋ ਵਿਅਕਤੀਆਂ
ਨੂੰ 90,000 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖੀ ਇੰਸ: ਬਲਵਿੰਦਰਪਾਲ ਨੇ ਦੱਸਿਆ ਕਿ ਏ.ਐਸ.ਆਈ ਨਾਮਦੇਵ ਸਿੰਘ ਆਦਿ ਪੁਲਿਸ ਪਾਰਟੀ ਚੈਕਿੰਗ ਨਾਕਾਬੰਦੀ ਸੁੱਕੀ ਪੁਰਸਾਂ ਦੇ ਸਬੰਧ ਵਿੱਚ ਗੜ੍ਹਦੀਵਾਲਾ ਕਾਲਰਾ ਮੌੜ ਮੌਜੂਦ ਸੀ ਤਾਂ ਇਸੇ ਦੌਰਾਨ ਗੜ੍ਹਦੀਵਾਲਾ ਸਾਈਡ ਆ ਰਹੀ ਇੱਕ ਇਨੋਵਾ ਗੱਡੀ ਨੂੰ ਟਾਰਚ ਜਗਾ ਕੇ ਰੁੱਕਣ ਦਾ ਇਸ਼ਾਰਾ ਕੀਤਾ ਜਿਸ ਵਿੱਚ ਸਵਾਰ 2 ਨੌਜਵਾਨਾਂ ਨੇ ਗੱਡੀ ਨੂੰ ਯਕਦਮ ਪਿੱਛੇ ਰੋਕ ਕੇ ਗੱਡੀ ਵਿੱਚੋਂ ਇੱਕ ਵਜਨਦਾਰ ਬੋਰਾ ਪਲਾਸਟਿਕ ਕੱਢਕੇ ਬਾਹਰ ਸੁੱਟ ਦਿੱਤਾ ਜੋ ਸ਼ੱਕ ਦੀ ਬਿਨ੍ਹਾਂ ਤੇ ਦੋਵੇਂ ਵਿਆਕਤੀਆਂ ਨੂੰ ਪੁਲਿਸ ਪਾਰਟੀ ਵਲੋਂ ਸਮੇਤ ਇਨੋਵਾ ਗੱਡੀ ਨੰਬਰੀ ਪੀ.ਬੀ-13-ਏ.ਆਰ 5590 ਰੰਗ ਚਿੱਟਾ ਨੂੰ ਕਾਬੂ ਕੀਤਾ ਗਿਆ।ਇਸ ਮੌਕੇ ਉੱਕਤ ਪੁਲਸ ਪਾਰਟੀ ਨੂੰ ਨੌਜਵਾਨਾਂ ਗੱਡੀ ਵਿੱਚੋਂ ਸੁੱਟੇ ਬੋਰਾ ਪਲਾਸਟਿਕ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੋਂ ਥਾਣਾ ਗੜ੍ਹਦੀਵਾਲਾ ਦੇ ਮੁੱਨਸੀ ਨੂੰ ਇਤਲਾਹ ਦਿੱਤੀ ਕਿ ਯੋਗ ਕਾਰਵਾਈ ਲਈ ਤਫਤੀਸ਼ੀ ਅਫਸਰ ਭੇਜਿਆ।ਇਸ ਮੌਕੇ ਸਬ ਇੰਸਪੈਕਟਰ ਸਤਪਾਲ ਸਿੰਘ ਆਦਿ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜਕੇ ਕਾਬੂ ਕੀਤੇ ਇਨੌਵਾ ਸਵਾਰ ਨੌਜਵਾਨਾਂ ਦੀ ਪਹੁੰਚਾਣ ਪੁੱਛੀ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਅਮਨਦੀਪ ਸਿੰਘ ਉਰਫ਼ ਬਾਉ ਪੁੱਤਰ ਨਿਰਮਲ ਸਿੰਘ ਵਾਸੀ ਗਲੀ ਨੰਬਰ -3 ਰਣਯੋਧ ਪਾਰਕ ਹੈਬੋਵਾਲ ਕਲਾਂ ਭਾਰਤ ਨਗਰ ਚੌਂਕ ਲੁਧਿਆਣਾ ਬਾਣਾ ਹੈਬੋਵਾਲ ਕਮਿਸ਼ਨਰੇਟ ਲੁਧਿਆਣਾ ਹਾਲ ਵਾਸੀ ਮਲਿਕਪੁਰ ਥਾਣਾ ਹੈਬੋਵਾਲ ਅਤੇ ਨਾਲ ਬੈਠੇ ਦੂਜੇ ਵਿਆਕਤੀ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਮੰਨੂ ਪੁੱਤਰ ਟੇਕ ਚੰਦ ਵਾਸੀ ਸਹੂੰਗੜਾ ਥਾਣਾ ਪੋਜੇਵਾਲ ਜਿਲ੍ਹਾ ਨਵਾਂ ਸੁਹਿਰ ਹਾਲ ਵਾਸੀ ਗਲੀ ਨਬੰਰ-3 ਰਣਯੋਧ ਪਾਰਕ ਹੈਬੋਵਾਲ ਕਲਾ ਭਾਰਤ ਨਗਰ ਚੌਂਕ ਲੁਧਿਆਣਾ ਥਾਣਾ ਹੈਬੋਵਾਲ ਕਮਿਸ਼ਨਰੇਟ ਲੁਧਿਆਣਾ ਵਜੋਂ ਦੱਸੀ। ਜਦੋਂ ਪੁਲੀਸ ਪਾਰਟੀ ਵਲੋਂ ਉੱਕਤ ਇਨੋਵਾ ਗੱਡੀ ਸਵਾਰ ਨੌਜਵਾਨਾਂ ਵਲੋਂ ਗੱਡੀ ਵਿੱਚੋਂ ਸੁੱਟੇ ਵਜ਼ਨਦਾਰ ਬੋਰਾ ਪਲਾਸਟਿਕ ਦੀ ਮੂੰਹ ਖੋਲਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 180 ਡੱਬੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ। ਜਿਨ੍ਹਾਂ ਦੇ ਪੱਤਿਆਂ ਦੀ ਗਿਣਤੀ ਕਰਨ ਤੇਇੱਕ ਡੱਬੇ ਵਿੱਚ ਕੁੱਲ 500 ਗੋਲੀਆਂ ਅਤੇ ਕੁੱਲ 180 ਡੱਬਿਆਂ ਵਿੱਚੋਂ 90,000 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ।ਗੜ੍ਹਦੀਵਾਲਾ ਪੁਲਿਸ ਵਲੋਂ ਅਮਨਦੀਪ ਸਿੰਘ ਉਰਫ਼ ਬਾਉ ਪੁੱਤਰ ਨਿਰਮਲ ਸਿੰਘ ਵਾਸੀ ਗਲੀ ਨੰਬਰ 3 ਰਣਯੋਧ ਪਾਰਕ ਹੈਬੋਵਾਲ ਕਲਾ ਭਾਰਤ ਨਗਰ ਚੌਕ ਲੁਧਿਆਣਾ ਥਾਣਾ ਹੈਬੋਵਾਲ ਕਮਿਸ਼ਨਰੇਟ ਲੁਧਿਆਣਾ ਹਾਲ ਵਾਸੀ ਮਲਿਕਪੁਰ ਥਾਣਾ ਹੈਬੋਵਾਲ ਅਤੇ ਬਲਵਿੰਦਰ ਸਿੰਘ ਉਰਫ ਮੰਨੂ ਪੁੱਤਰ ਟੇਕ ਚੰਦ ਵਾਸੀ ਸਹੂੰਗੜਾ ਥਾਣਾ ਪੋਜੇਵਾਲ ਜਿਲਾ ਨਵਾਂ ਸ਼ਹਿਰ ਹਾਲ ਵਾਸੀ ਗਲੀ ਨਬੰਰ-3 ਰਣਯੋਧ ਪਾਰਕ ਹੈਬੋਵਾਲ ਕਲਾ ਭਾਰਤ ਨਗਰ ਚੌਕ ਲੁਧਿਆਣਾ ਥਾਣਾ ਹੈਬੋਵਾਲ ਕਮਿਸ਼ਨਰੇਟ ਲੁਧਿਆਣਾ ਨੂੰ ਇਨੋਵਾ ਗੱਡੀ ਅਤੇ 90,000 ਹਜਾਰ ਨਸ਼ੀਲੀਆ ਗੋਲੀਆਂ ਸਮੇਤ ਕਾਬੂ ਕਰਕੇ ਉਨ੍ਹਾਂ ਖਿਲਾਫ਼ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ। ਇਸ ਮੌਕੇ ਇੰਸ: ਬਲਵਿੰਦਰਪਾਲ ਨੇ ਦੱਸਿਆ ਕਿ ਉੱਕਤ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਗੰਭੀਰਤਾਂ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਇਹ ਨਸ਼ੀਲੇ ਪਦਾਰਥ ਲਿਆਕੇ ਵੇਚਦੇ ਹੈ,ਤੇ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply