ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ ਧਰਨੇ ਦੇ 94ਵੇਂ ਦਿਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਜੰਮਕੇ ਰੋਸ਼ ਪ੍ਰਦਸ਼ਨ


 
ਗੜਦੀਵਾਲਾ 10 ਜਨਵਰੀ (ਚੌਧਰੀ ) : ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ  (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 94 ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਸੁਖਪਾਲ ਸਿੰਘ ਸਹੋਤਾ, ਗਗਨਪ੍ਰੀਤ ਮੋਹਾਂ,ਗੁਰਮੇਲ ਸਿੰਘ ਬੁੱਢੀ ਪਿੰਡ,ਅਵਤਾਰ ਸਿੰਘ ਮਾਨਗੜ ,ਹਰਵਿੰਦਰ ਜੌਹਲ ,ਮਨਦੀਪ ਸਿੰਘ ਭਾਨਾ ਆਦਿ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ  ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਉਨਾਂ ਦੇ ਬਣਦੇ ਹੱਕ ਦੇਣ ਦੀ ਬਜਾਏ ਉਨਾਂ ਨੂੰ ਮੀਟਿੰਗਾਂ ਵਿੱਚ ਵਾਰ ਵਾਰ ਬੁਲਾ ਕੇ ਜ਼ਲੀਲ ਕਰਨ ਦੀ ਕੋਸਸਿ ਕਰ ਰਹੀ ਹੈ, ਜਿਸ ਕਾਰਨ ਕਿਸਾਨਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਭਾਰੀ ਰੋਸ  ਪਾਇਆ ਜਾ ਰਿਹਾ ਹੈ।ਕਿਸਾਨਾਂ ਨੇ ਕਿਹਾ ਕਿ 24 ਜਨਵਰੀ ਨੂੰ ਟੋਲ ਪਲਾਜ਼ਾ ਮਾਨਗੜ ਤੋਂ ਗੰਨਾ ਸੰਘਰਸ਼ ਕਮੇਟੀ ਦਸੂਹਾ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਰਹਿਨੁਮਾਈ ਹੇਠ  ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਜਥਾ ਟਰੈਕਟਰਾਂ ਤੇ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ ਕਰੇਗਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ  ਦਿੱਲੀ ਵਿਖੇ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ  ਮੋਦੀ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ। ਇਸ ਮੌਕੇ ਪਿੰਡ ਬੰਗਾਲੀਪੁਰ ਉਡਰਾਂ ਦੀਆਂ ਸੰਗਤਾਂ ਵੱਲੋਂ  ਦਿੱਲੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ  ਦਿੰਦੇ ਹੋਏ ਮਾਨਗੜ ਟੋਲ ਪਲਾਜ਼ਾ ਵਿਖੇ ਵਿਸੇਸ ਤੌਰ ਤੇ ਧਾਰਮਿਕ ਸਮਾਗਮ  ਕਰਵਾਇਆ ਗਿਆ, ਜਿਸ ਦੌਰਾਨ ਕੀਰਤਨੀਏ ਭਾਈ ਮੋਹਣ ਸਿੰਘ ਬਾਹਲਾ ਅਤੇ ਢਾਡੀ ਸੁਖਵੀਰ ਸਿੰਘ ਚੌਹਾਨ ਵੱਲੋਂ ਢਾਡੀ ਵਾਰਾਂ ਗਾਕੇ ਅਤੇ  ਕਿਸਾਨਾਂ ਨੂੰ ਦਿੱਲੀ ਅੰਦੋਲਨ ਵਿਖੇ  ਵੱਡੇ ਪੱਧਰ ਤੇ ਪਹੁੰਚ ਕੇ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਅਸ਼ੋਕ ਕੁਮਾਰ ਜਾਜਾ,ਕੁਲਦੀਪ ਸਿੰਘ ਭਾਨਾ, ਮਾਸਟਰ ਗੁਰਚਰਨ ਸਿੰਘ ਕਾਲਰਾ, ਡਾ ਮੋਹਨ ਸਿੰਘ ਮੱਲੀ ,ਉਂਕਾਰ ਸਿੰਘ ਚੰਡੀਦਾਸ, ਜਰਨੈਲ ਸਿੰਘ ਜੰਡੋਰ, ਦਵਿੰਦਰ ਸਿੰਘ ਪੰਨਵਾਂ, ਤਰਸੇਮ ਸਿੰਘ ਅਰਗੋਵਾਲ, ਬਲਵੀਰ ਸਿੰਘ ਟੁੰਡ, ਸਰਪੰਚ ਹਰਜਿੰਦਰ ਸਿੰਘ ਚੰਡੀਦਾਸ, ਸੁਖਦੀਪ ਸਿੰਘ, ਕਾਮਰੇਡ ਸੰਤੋਖ ਸਿੰਘ, ਜਤਿੰਦਰ ਸਿੰਘ ਮੰਡ, ਜਤਿੰਦਰ ਸਿੰਘ ਸੱਗਲਾ, ਗੋਪਾਲ ਕਿ੍ਰਸ਼ਨ ਭਾਨਾ, ਮਾਸਟਰ ਹਰਭਜਨ ਸਿੰਘ ,ਪੰਜਾਬ ਸਿੰਘ ,ਜਗਜੀਤ ਸਿੰਘ ਜੰਡੋਰ, ਮਨਿੰਦਰਜੀਤ ਸਿੰਘ ਸੱਗਲਾ, ਜਥੇਦਾਰ ਹਰਪਾਲ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।    

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply