ਕਿਸਾਨਾਂ ਤੋਂ ਡਰਦੇ : 8 ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ‘ਚ ਕੋਈ ਮੰਤਰੀ ਨਹੀਂ ਸਗੋਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ

ਹਰਿਆਣਾ: ਹਰਿਆਣਾ ਵਿੱਚ ਪਹਿਲੀ ਵਾਰ 26 ਜਨਵਰੀ ਮੌਕੇ ਜੀਂਦ ਸਣੇ 8 ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ‘ਚ ਕੋਈ ਮੰਤਰੀ ਨਹੀਂ ਸਗੋਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ। ਜੀਂਦ ਦੇ ਟੋਲ ਪਲਾਜ਼ਾ ‘ਤੇ ਧਰਨੇ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਤੋਂ ਡਰ ਗਈ ਹੈ। ਇਸੇ ਲਈ ਜੀਂਦ ਸਮੇਤ ਸਿਰਫ 8 ਜ਼ਿਲ੍ਹਿਆਂ ‘ਚ ਕੋਈ ਮੰਤਰੀ ਨਹੀਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ।

ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਖ਼ੁਦ ਜੀਂਦ ਦੇ ਉਚਾਨਾ ਤੋਂ ਵਿਧਾਇਕ ਹਨ। ਇਸ ਦੇ ਬਾਵਜੂਦ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਝੰਡਾ ਲਹਿਰਾਉਣ ਲਈ 26 ਜਨਵਰੀ ਨੂੰ ਇੱਥੇ ਆਉਣ ਦੀ ਹਿੰਮਤ ਨਹੀਂ। ਕਿਸਾਨਾਂ ਦੇ ਡਰ ਕਾਰਨ ਕੋਈ ਵੀ ਵਿਧਾਇਕ ਜਾਂ ਮੰਤਰੀ ਇੱਥੇ ਝੰਡਾ ਲਹਿਰਾਉਣ ਨਹੀਂ ਆ ਰਿਹਾ, ਇਸ ਲਈ ਇੱਥੇ ਡੀਸੀ ਨੂੰ ਇਹ ਜਿੰਮਾ ਸੌਂਪਿਆ ਗਿਆ ਹੈ।

ਇਸ ਨੂੰ ਸਰਕਾਰ ਦਾ ਕਿਸਾਨੀ ਪ੍ਰਤੀ ਡਰ ਕਹੀਏ ਜਾਂ ਕਿਸੇ ਹੋਰ ਕਾਰਨ ਹਰਿਆਣਾ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਜੀਂਦ ਸਣੇ 8 ਜ਼ਿਲ੍ਹਿਆਂ ਦੇ ਮੰਤਰੀ ਨਹੀਂ ਸਗੋਂ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply